ਚੰਨੀ ਦੀ ਹਾਕੀ ਤੋਂ ਬਾਅਦ ਸੁਖਬੀਰ ਬਾਦਲ ਦੀ ਫੁੱਟਬਾਲ ਖੇਡਦੇ ਹੋਏ ਵੀਡੀਓ ਵਾਇਰਲ

ਰਾਜਨੀਤਕ ਨੇਤਾਵਾਂ ਨੂੰ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਦਾ ਸ਼ੌਕ ਹੁੰਦਾ ਹੈ। ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸੁਖਬੀਰ ਸਿੰਘ ਬਾਦਲ ਫੁਟਬਾਲ ਖੇਡਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਫਗਵਾੜਾ ਦੀ ਦੱਸੀ ਜਾ ਰਹੀ ਹੈ। ਪਿਛਲੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ।

ਜਿਸ ਵਿਚ ਉਹ ਪਰਗਟ ਸਿੰਘ ਨਾਲ ਹਾਕੀ ਖੇਡ ਰਹੇ ਸਨ। ਚਰਨਜੀਤ ਸਿੰਘ ਚੰਨੀ ਗੋਲਕੀਪਰ ਖਡ਼੍ਹੇ ਸਨ ਅਤੇ ਪਰਗਟ ਸਿੰਘ ਦੇ ਹੱਥ ਵਿਚ ਹਾਕੀ ਸੀ। ਪਰਗਟ ਸਿੰਘ ਨੇ ਤਾਂ ਖੇਡਾਂ ਤੋਂ ਬਾਅਦ ਰਾਜਨੀਤੀ ਵਿੱਚ ਹਿੱਸਾ ਲਿਆ ਹੈ ਪਰ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਰਾਜਨੀਤੀ ਨਾਲ ਖੇਡਾਂ ਦੇ ਮੈਦਾਨ ਵਿਚ ਵਿਚਰਦੇ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਨਾਲ ਇਕ ਬਾਜ਼ਾਰ ਵਿਚ ਵੀ ਪੈਦਲ ਘੁੰਮਦੇ ਦੇਖੇ ਗਏ ਸਨ। ਉਨ੍ਹਾਂ ਨੇ ਬਾਜ਼ਾਰ ਵਿਚ ਬਰਗਰ ਆਦਿ ਦਾ ਵੀ ਸੁਆਦ ਚੱਖਿਆ ਸੀ। ਉਨ੍ਹਾਂ ਦੀ ਇਹ ਵੀਡੀਓ ਵੀ ਕਾਫ਼ੀ ਪਸੰਦ ਕੀਤੀ ਗਈ ਸੀ।

ਹੁਣ ਸੁਖਬੀਰ ਸਿੰਘ ਬਾਦਲ ਫਗਵਾੜਾ ਦੇ ਇੱਕ ਗਰਾਉਂਡ ਵਿਚ ਫੁਟਬਾਲ ਖੇਡਦੇ ਨਜ਼ਰ ਆਏ ਹਨ। ਸੁਖਬੀਰ ਸਿੰਘ ਬਾਦਲ ਗੋਲ ਕਰ ਦਿੰਦੇ ਹਨ ਅਤੇ ਉਨ੍ਹਾਂ ਦੇ ਸਾਥੀ ਖ਼ੁਸ਼ ਹੁੰਦੇ ਹਨ। ਜਿਉਂ ਜਿਉਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਨੇਤਾ ਜਨਤਾ ਨਾਲ ਨੇੜਤਾ ਵਧਾ ਰਹੇ ਹਨ ਜਨਤਾ ਵਿੱਚ ਵਿਚਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਤੇ ਵੱਖ ਵੱਖ ਕੁਮੈਂਟ ਕਰ ਰਹੇ ਹਨ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *