ਟਰੈਕਟਰ ਹੇਠਾਂ ਆਉਣ ਨਾਲ ਭੈਣ ਭਰਾ ਦੀ ਮੋਤ, ਨਹਿਰ ਚ ਪਲਟਿਆ ਟਰੈਕਟਰ

ਦੀਵਾਲੀ ਮੌਕੇ ਹਰ ਘਰ ਵਿਚ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਲੋਕ ਇਸ ਤਿਉਹਾਰ ਨੂੰ ਮਨਾਉਣ ਲਈ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਪਰ ਹੁਸ਼ਿਆਰਪੁਰ ਦੇ ਤਲਵਾੜਾ ਦੇ ਨੇੜੇ ਪੈਂਦੇ ਪਿੰਡ ਬਡਲਾ ਵਿਖੇ ਦੀਵਾਲੀ ਵਾਲੇ ਦਿਨ ਉਸ ਸਮੇਂ ਪਿੰਡ ਵਿੱਚ ਮਾਤਮ ਛਾ ਗਿਆ, ਜਦੋਂ ਇਕ ਹਾਦਸੇ ਦੌਰਾਨ 2 ਭੈਣ ਭਰਾਵਾਂ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬੱਚਿਆਂ ਦੇ ਪਿਤਾ ਦੀ ਪਹਿਲਾਂ ਹੀ ਮੋਤ ਹੋ ਚੁੱਕੀ ਹੈ ਅਤੇ ਇਹ ਦੋਨੋ ਭੈਣ ਭਰਾ ਆਪਣੀ ਮਾਂ ਨਾਲ ਹੀ ਰਹਿੰਦੇ ਸਨ।

ਜਿਨ੍ਹਾਂ ਦੀ ਮੋਤ ਤੋਂ ਬਾਅਦ ਘਰ ਵਿਚ ਮਾਂ ਇਕੱਲੀ ਹੀ ਰਹਿ ਗਈ। ਮ੍ਰਿਤਕਾਂ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ, ਜਿਸ ਦਾ ਹਾਲ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮਿਲੀ ਜਾਣਕਾਰੀ ਅਨੁਸਾਰ ਲੜਕੀ ਕਰਤਿਕਾ ਰਾਣਾ ਉਮਰ 17 ਸਾਲ, ਲੜਕਾ ਕਾਰਤਿਕ ਉਮਰ 13 ਸਾਲ ਪੁੱਤਰ ਸਵਰਗਵਾਸੀ ਰਾਜੇਸ਼ ਕੁਮਾਰ ਦੋਵੇਂ ਭੈਣ ਭਰਾ ਦਿਵਾਲੀ ਵਾਲੇ ਦਿਨ ਆਪਣੇ ਖੇਤਾਂ ਵਿਚ ਕੰਮ ਕਰਨ ਉਪਰੰਤ ਘਰ ਨੂੰ ਵਾਪਸ ਆ ਰਹੇ ਸਨ।

ਇਸ ਦੌਰਾਨ ਉਨ੍ਹਾਂ ਦਾ ਗੁਆਂਢੀ ਵੀ ਆਪਣੇ ਟਰੈਕਟਰ ਤੇ ਆ ਰਿਹਾ ਸੀ, ਦੋਵੇਂ ਭੈਣ ਭਰਾ ਗੁਆਂਢੀ ਦੇ ਟਰੈਕਟਰ ਤੇ ਬੈਠ ਗਏ। ਜਦੋਂ ਟਰੈਕਟਰ ਨਹਿਰ ਪਾਰ ਕਰਨ ਲਈ ਪੁਲ ਪਾਰ ਕਰਨ ਲੱਗਾ ਤਾਂ ਟਰੈਕਟਰ ਪਿੱਛੇ ਪਏ ਟ੍ਰਿਲਰ ਤੇ ਸੁਹਾਗਾ ਨਹਿਰ ਕਿਨਾਰੇ ਬਣੇ ਗ੍ਰਿਲ ਵਿਚ ਫਸ ਗਏ। ਗ੍ਰਿੱਲ ਵਿੱਚ ਟਰੈਕਟਰ ਫਸਣ ਕਾਰਨ ਟਰੈਕਟਰ ਨਹਿਰ ਵਿੱਚ ਪਲਟ ਗਿਆ। ਜਿਸ ਤੋਂ ਬਾਅਦ ਦੋਵੇਂ ਭੈਣ ਭਰਾ ਉਸੇ ਟਰੈਕਟਰ ਸਮੇਤ ਨਹਿਰ ਵਿਚ ਡਿੱਗ ਪਏ।

ਨਹਿਰ ਵਿੱਚ ਟਰੈਕਟਰ ਦੇ ਹੇਠਾਂ ਆਉਣ ਕਾਰਨ ਦੋਵਾਂ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਨੂੰ ਚਲਾ ਰਿਹਾ ਵਿਅਕਤੀ ਹਾਦਸੇ ਦੌਰਾਨ ਕੁਝ ਦੂਰੀ ਤੇ ਜਾ ਡਿੱਗਾ, ਜਿਸ ਨੂੰ ਜ-ਖ-ਮੀਂ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ। ਮ੍ਰਿਤਕ ਦੇਹਾਂ ਨੂੰ ਪੋਸ-ਟਮਾ-ਰਟ-ਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕੀਤਾ ਗਿਆ।

Leave a Reply

Your email address will not be published. Required fields are marked *