ਮਨਪ੍ਰੀਤ ਬਾਦਲ ਨੇ CM ਚੰਨੀ ਨੂੰ ਆਪਣੀ ਜੀਪ ਚ ਦਿੱਤੇ ਝੂਟੇ, ਦੇਖੋ ਵੀਡੀਓ

ਵੈਸੇ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰ ਰੋਜ਼ ਹੀ ਚਰਚਾ ਵਿੱਚ ਰਹਿੰਦੇ ਹਨ। ਕਦੇ ਪੰਜਾਬ ਵਾਸੀਆਂ ਲਈ ਸਸਤੀ ਬਿਜਲੀ ਦਾ ਐਲਾਨ ਕਰਦੇ ਹਨ, ਕਦੇ ਬਿਜਲੀ ਸਮਝੌਤੇ ਰੱਦ ਕਰਦੇ ਹਨ, ਕਦੇ ਰਾਤ ਸਮੇਂ ਲੋਕਾਂ ਦੇ ਮਸਲੇ ਸੁਣਦੇ ਹਨ ਅਤੇ ਕਦੇ ਪਰਗਟ ਸਿੰਘ ਨਾਲ ਹਾਕੀ ਖੇਡਦੇ ਨਜ਼ਰ ਆਉਂਦੇ ਹਨ। ਅੱਜ ਉਹ ਕਿਸੇ ਵੱਖਰੇ ਹੀ ਕਾਰਨ ਕਰਕੇ ਚਰਚਾ ਵਿੱਚ ਹਨ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਇਕ ਜੀਪ ਵਿੱਚ ਝੂਟੇ ਲੈਂਦੇ ਨਜ਼ਰ ਆਏ।

ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਇਨ੍ਹਾਂ ਜੀਪਾਂ ਦਾ ਬਹੁਤ ਬੋਲਬਾਲਾ ਸੀ ਪਰ ਅੱਜ ਕੱਲ੍ਹ ਇਨ੍ਹਾਂ ਦੀ ਥਾਂ ਮਹਿੰਗੀਆਂ ਗੱਡੀਆਂ ਨੇ ਲੈ ਲਈ ਹੈ। ਜੀਪਾਂ ਤਾਂ ਹੁਣ ਕਿਤੇ ਕਿਤੇ ਹੀ ਨਜ਼ਰ ਆਉਂਦੀਆਂ ਹਨ ਪਰ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੀਪ ਦੀ ਸਵਾਰੀ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਲੋਕ ਇਸ ਨੂੰ ਪਸੰਦ ਵੀ ਕਰ ਰਹੇ ਹਨ ਅਤੇ ਕੁਮੈਂਟ ਵੀ ਕਰ ਰਹੇ ਹਨ।

ਅਸੀਂ ਜਾਣਦੇ ਹਾਂ ਕਿ ਮੁੱਖ ਮੰਤਰੀ ਵੈਸੇ ਵੀ ਸਾਦਗੀ ਪਸੰਦ ਇਨਸਾਨ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਵਿਆਹ ਵੀ ਬਿਨਾਂ ਕਿਸੇ ਧੂਮ ਧੜੱਕੇ ਤੋਂ ਕੀਤਾ ਸੀ। ਉਨ੍ਹਾਂ ਦੇ ਪੁੱਤਰ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸਨ। ਅੱਜ ਉਨ੍ਹਾਂ ਨੇ ਫੇਰ ਸਾਦਗੀ ਦਾ ਸਬੂਤ ਦਿੰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨਾਲ ਜੀਪ ਵਿੱਚ ਝੂਟੇ ਲਏ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *