ਵਾਇਰਲ ਵੀਡੀਓ ਦੇਖ 150 ਪੁਲਿਸ ਵਾਲਿਆਂ ਨੇ ਆ ਕੇ ਘੇਰ ਲਿਆ ਸਾਰਾ ਪਿੰਡ

ਅਮਲ ਨੇ ਹੁਣ ਤੱਕ ਕਿੰਨੀਆਂ ਹੀ ਮਾਵਾਂ ਦੇ ਪੁੱਤ ਖੋਹ ਲਏ ਹਨ। ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੀ ਪ੍ਰਭਾਵ ਪਵੇਗਾ, ਕਿਉਂਕਿ ਆਏ ਦਿਨ ਹੀ ਇਸ ਨਾਲ ਜੁੜੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਅਮਲ ਦੀ ਵਿਕਰੀ ਵੀ ਲ਼ਗਾਤਾਰ ਵਧਦੀ ਹੀ ਜਾ ਰਹੀ ਹੈ। ਹੁਣ ਦੇਖਿਆ ਇਹ ਜਾਵੇਗਾ ਕਿ ਮੌਜੂਦਾ ਸਰਕਾਰ ਵੱਲੋਂ ਅਮਲ ਦੀ ਵਿਕਰੀ ਤੇ ਰੋਕ ਲਗਾਈ ਜਾਵੇਗੀ? ਅਜਿਹਾ ਹੀ ਇਕ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਪਿੰਡ ਵਜੀਦਪੁਰ ਵਿੱਚ ਅਮਲ ਦੀ ਵਿਕਰੀ ਹੋਣ ਦੀ ਸੂਚਨਾ ਮਿਲਣ ਤੇ ਪੁਲਿਸ ਵੱਲੋਂ ਪੂਰੇ ਪਿੰਡ ਵਿੱਚ ਛਾਪਾਮਾਰੀ ਕਰ ਦਿੱਤੀ ਗਈ।

ਬਲਰਾਮ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਜੀਦਪੁਰ ਵਿਖੇ ਪੁਲਿਸ ਦੀਆਂ 20-25 ਗੱਡੀਆਂ ਅਤੇ 500 ਦੇ ਕਰੀਬ ਪੁਲੀਸ ਮੁਲਾਜ਼ਮਾ ਨੇ ਪਿੰਡ ਦੇ ਹਰ ਘਰ ਵਿੱਚ ਛਾਪਾ ਮਾਰਿਆ। ਪਿੰਡ ਵਿੱਚ ਚਿੱਟੇ ਦਾ ਜ਼ੋਰ ਬਹੁਤ ਜ਼ਿਆਦਾ ਹੋਣ ਕਾਰਨ ਇਸ ਨੂੰ ਕੰਟਰੋਲ ਕਰਨ ਲਈ ਪੁਲਿਸ ਨੇ ਇਹ ਛਾਪਾਮਾਰੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅਮਲ ਕਿੱਥੋਂ ਅਤੇ ਕਿਵੇਂ ਆ ਰਿਹਾ ਹੈ। ਇਹ ਸਾਰਾ ਕੁਝ ਪ੍ਰਸ਼ਾਸ਼ਨ ਨੂੰ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ

ਕਿ ਉਨ੍ਹਾਂ ਵੱਲੋਂ ਵੀ ਪਿੰਡ ਵਿੱਚ ਇੱਕ ਨਸ਼ਾ ਛੁਡਾਊ ਟੀਮ ਬਣਾਈ ਹੋਈ ਹੈ। ਜਿਸ ਵਿੱਚ 150 ਦੇ ਕਰੀਬ ਮੈਂਬਰ ਹਨ। ਪਾਰਸ ਜੈਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਜ਼ੀਦਪੁਰ 1 ਇਤਿਹਾਸਕ ਪਿੰਡ ਹੈ। ਜਿੱਥੇ ਜਾਮਨੀ ਸਾਹਿਬ ਗੁਰਦੁਆਰਾ ਸਥਿਤ ਹੈ। ਇਸ ਦੇ ਬਾਵਜੂਦ ਵੀ ਪਿੰਡ ਵਿੱਚ ਚਿੱਟੇ ਦੀ ਸ਼ਰੇਆਮ ਵਿਕਰੀ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਵੀਡੀਓ ਰਾਹੀਂ ਲੋਕਾਂ ਇਸ ਦੀ ਜਾਣਕਾਰੀ ਦਿੱਤੀ ਅਤੇ ਇਸ ਦੀ ਵਰਤੋਂ ਕਰਨ ਵਾਲੇ ਕਿੰਨੇ ਹੀ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ,

ਪਰ ਚਿੱਟੇ ਦੀ ਵਿਕਰੀ ਨਹੀਂ ਰੁਕੀ। ਉਨ੍ਹਾਂ ਕਹਿਣਾ ਹੈ ਕਿ ਜੇਕਰ ਪੁਲਿਸ ਵੱਲੋਂ ਮਹੀਨੇ ਵਿਚ 2-3 ਵਾਰ ਛਾਪਾ ਮਾਰਿਆ ਜਾਵੇਗਾ ਤਾਂ ਸ਼ਾਇਦ ਇਸ ਦੀ ਵਿਕਰੀ ਰੁੱਕ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿੰਨਾ ਨੌਜਵਾਨਾਂ ਦੀ ਚਿੱਟੇ ਵਾਲੀ ਇਕ ਵੀਡੀਓ ਪਾਈ ਸੀ. ਉਨਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਸ਼ਰੇਆਮ ਚਿੱਟੇ ਦਾ ਇਸਤਮਾਲ ਕਰਦੇ ਹਨ। ਜਿਨ੍ਹਾਂ ਕੋਲ ਨ ਜਾ ਇ ਜ਼ ਹਥਿਆਰ ਅਤੇ ਪਰਚੇ ਵੀ ਦਰਜ ਹਨ।

ਜਿਸ ਤਰੀਕੇ ਨਾਲ ਇਹ ਨੌਜਵਾਨ ਪਰਚਾ ਹੋਣ ਦੇ ਬਾਵਯੂਦ ਵੀ ਨਜਾਇਜ਼ ਹਥਿਆਰ ਲੈ ਕੇ ਫਿਲਮੀ ਅੰਦਾਜ਼ ਨਾਲ ਪਿੰਡ ਵਿੱਚ ਘੁੰਮਦੇ ਹਨ। ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਉੱਤੇ ਕਿਸੇ ਹੋਰ ਦਾ ਵੀ ਹੱਥ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਪਾਸਟਰ ਨੇ ਅਮਲ ਨਾਲ ਸੰਬੰਧਿਤ ਇਕ ਵੀਡੀਓ ਪਾਈ ਸੀ। ਜਿਸ ਦੇ ਸਬੰਧ ਵਿਚ 150 ਮੁਲਾਜ਼ਮ ਲੈ ਕੇ ਪਿੰਡ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਉਨ੍ਹਾਂ ਨੂੰ ਪਿੰਡ ਵਿਚੋਂ ਕੋਈ ਵੀ ਅਜਿਹੀ ਚੀਜ਼ ਨਹੀਂ ਮਿਲੀ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਸਟਰ ਤੇ ਦੂਜੀ ਪਾਰਟੀ ਦੀ ਪੁਰਾਣੀ ਰੰਜਿਸ਼ ਵਿੱਚ ਮੁੰਡੇ ਕੁੜੀ ਦਾ ਮਾਮਲਾ ਸੀ।

ਜਿਸ ਕਾਰਨ ਗੋਲੀ ਵੀ ਚੱਲੀ ਅਤੇ ਪਰਚੇ ਵੀ ਦਰਜ ਹੋਏ ਸਨ। ਜਿਸ ਨੌਜਵਾਨ ਤੇ ਪਰਚਾ ਦਰਜ ਸੀ। ਉਹ ਜਮਾਨਤ ਤੇ ਆਇਆ ਹੋਇਆ ਸੀ। ਇਸ ਕਾਰਨ ਪਾਸਟਰ ਨੇ ਆਪਣੇ 150 ਸਾਥੀਆਂ ਨੂੰ ਇਸ ਦੀ ਵੀਡੀਓ ਪਾ ਦਿੱਤੀ ਅਤੇ ਉੱਥੇ ਨਸ਼ਾ ਛੁਡਾਊ ਕਮੇਟੀ ਵੀ ਆ ਪਹੁੰਚੀ। ਜਿਸ ਤੋਂ ਬਾਅਦ ਉਥੇ ਕੁਝ ਵੀ ਨਹੀਂ ਮਿਲਿਆ ਪਰ ਦੋਨਾਂ ਧਿਰਾਂ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ। ਇਸ ਕਾਰਨ ਉਨ੍ਹਾਂ ਵੱਲੋਂ ਪੂਰੇ ਪਿੰਡ ਵਿੱਚ ਹੀ ਜਾਂਚ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ  ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *