ਵਿਆਹ ਤੋਂ ਬਾਅਦ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਤਸਵੀਰਾਂ

ਸਾਡੇ ਮੁਲਕ ਵਿੱਚ ਦੀਵਾਲੀ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਘਰ ਵਿੱਚ ਵਿਆਹ ਹੋਣ ਤੇ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਅਤੇ ਪਹਿਲੀ ਲੋਹੜੀ ਵਿਸ਼ੇਸ਼ ਤੌਰ ਤੇ ਮਨਾਈ ਜਾਂਦੀ ਹੈ। ਫਿਲਮੀ ਸਿਤਾਰੇ ਤਾਂ ਤਿਉਹਾਰਾਂ ਨੂੰ ਹੋਰ ਵੀ ਜ਼ਿਆਦਾ ਮਹੱਤਵ ਦਿੰਦੇ ਹਨ। ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਪਰਮੀਸ਼ ਵਰਮਾ ਨੇ ਆਪਣੇ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਗਾਇਕ ਪਰਮੀਸ਼ ਵਰਮਾ ਆਪਣੀ ਪਤਨੀ ਗੀਤ ਗਰੇਵਾਲ ਨਾਲ ਨਜ਼ਰ ਆ ਰਹੇ ਹਨ।

ਇਕ ਤਸਵੀਰ ਦੋਵਾਂ ਦੀ ਇਕ ਦਿਲਕਸ਼ ਅੰਦਾਜ਼ ਵਿੱਚ ਬੈਠਿਆਂ ਦੀ ਹੈ। ‘ਟੌਹਰ ਨਾਲ ਛੜਾ’ ਨਾਮੀ ਪੰਜਾਬੀ ਗੀਤ ਨਾਲ ਬਹੁਤ ਜ਼ਿਆਦਾ ਮਸ਼ਹੂਰ ਹੋਏ ਪਰਮੀਸ਼ ਵਰਮਾ ਨੇ ਨਵੀਂ ਪੇਸ਼ਕਸ਼ ‘ਨੋ ਮੋਰ ਛੜਾ’ ਵੀ ਕੀਤੀ। ਇਸ ਗੀਤ ਵਿੱਚ ਪਰਮੀਸ਼ ਵਰਮਾ ਦੇ ਨਾਲ ਗੀਤ ਗਰੇਵਾਲ ਵੀ ਹੈ। ਇਹ ਗੀਤ ਇਨ੍ਹਾਂ ਦੇ ਵਿਆਹ ਦੀ ਝਲਕ ਪੇਸ਼ ਕਰਦਾ ਹੈ। ਪਰਮੀਸ਼ ਵਰਮਾ ਦੀ ਅਗਲੀ ਪੇਸ਼ਕਸ਼ ‘ਮੈਂ ਤੇ ਬਾਪੂ’ ਆ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਕੈਨੇਡਾ ਦੀ ਹੁਕਮਰਾਨ ਪਾਰਟੀ ਨਾਲ ਸਬੰਧ ਰੱਖਦੇ ਹਨ।

ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ ਨੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਚੋਣਾਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਦੇਖਣ ਸੁਣਨ ਨੂੰ ਮਿਲੀਆਂ ਸਨ। ਹੁਣ ਉਨ੍ਹਾਂ ਨੇ ਦੀਵਾਲੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕ ਖੂਬ ਸਲਾਹ ਰਹੇ ਹਨ।

Leave a Reply

Your email address will not be published. Required fields are marked *