ਆਪਣੇ ਹੀ ਘਰ ਵਿੱਚੋਂ ਮਿਲੀਆਂ ਮਾਂ ਧੀ ਦੀਆਂ ਲਾਸ਼ਾਂ, ਮ੍ਰਿਤਕਾ ਦੇ ਭਰਾ ਨੇ ਦੱਸੀ ਜੀਜੇ ਦੀ ਕਰਤੂਤ

ਗ਼ਲਤ ਸਬੰਧਾਂ ਦੇ ਚੱਲਦੇ ਕਿੰਨੇ ਹੀ ਘਰ ਉੱਜੜ ਚੁੱਕੇ ਹਨ। ਮਾਮਲਾ ਅਮ੍ਰਿਤਸਰ ਦੇ ਬਾਬਾ ਬਕਾਲਾ ਦਾ ਹੈ। ਜਿੱਥੇ ਇੱਕ ਘਰ ਦੀ ਰਸੋਈ ਵਿੱਚੋਂ ਘਰ ਦੀ ਮਾਲਕਣ ਸ਼ਰਨਜੀਤ ਕੌਰ ਉਮਰ 35 ਸਾਲ ਅਤੇ ਉਸ ਦੀ ਧੀ ਰਾਜਲੀਨ ਕੌਰ ਉਮਰ 7 ਸਾਲ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਸ਼ਰਨਜੀਤ ਕੌਰ ਦੇ ਭਰਾ ਪ੍ਰਭਜੀਤ ਸਿੰਘ ਨੇ ਇਸ ਲਈ ਸ਼ਰਨਜੀਤ ਕੌਰ ਦੇ ਪਤੀ ਰਾਜਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜੋ ਫ਼ੌਜ ਵਿੱਚ ਨੌਕਰੀ ਕਰਦਾ ਹੈ। ਪੁਲਿਸ ਨੇ ਪ੍ਰਭਜੀਤ ਸਿੰਘ ਵਾਸੀ ਸ਼ਾਹਪੁਰ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਭਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਭੈਣ ਬਾਬਾ ਬਕਾਲਾ ਦੇ ਰਜਿੰਦਰ ਸਿੰਘ ਨਾਲ ਵਿਆਹੀ ਹੋਈ ਸੀ। ਰਾਜਿੰਦਰ ਸਿੰਘ ਫ਼ੌਜ ਵਿੱਚ ਨੌਕਰੀ ਕਰਦਾ ਹੈ। ਸ਼ਰਨਜੀਤ ਕੌਰ ਦੀ ਆਪਣੀ ਮਾਂ ਨਾਲ ਦੀਵਾਲੀ ਦੀ ਰਾਤ 8 ਵਜੇ ਫੋਨ ਤੇ ਗੱਲ ਹੋਈ ਸੀ। ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਕੋਈ ਗੱਲਬਾਤ ਨਹੀਂ ਹੋਈ। ਪ੍ਰਭਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਸ਼ਨੀਵਾਰ ਨੂੰ ਆਪਣੀ ਭੈਣ ਨੂੰ ਮਿਲਣ ਲਈ ਉਸ ਦੇ ਘਰ ਆਇਆ। ਉਸ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ।

ਜਿਸ ਕਰਕੇ ਉਹ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਇਆ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਦਰਵਾਜ਼ੇ ਖੁੱਲ੍ਹੇ ਸਨ। ਉਸ ਦਾ 4 ਸਾਲ ਦਾ ਭਾਣਜਾ ਬੈੱਡ ਤੇ ਪਿਆ ਸੀ। ਜਦੋਂ ਉਸ ਨੇ ਰਸੋਈ ਚ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਸ਼ਰਨਜੀਤ ਕੌਰ ਅਤੇ ਭਾਣਜੀ ਰਾਜਲੀਨ ਕੌਰ ਮ੍ਰਿਤਕ ਹਾਲਤ ਵਿੱਚ ਪਈਆਂ ਸਨ। ਪ੍ਰਭਜੀਤ ਦੇ ਦੱਸਣ ਮੁਤਾਬਕ ਉਸ ਦੇ ਭਾਣਜੇ ਨੇ ਦੱਸਿਆ ਕਿ ਰਾਤ ਉਸ ਦਾ ਪਿਤਾ ਕੰਧ ਟੱਪ ਕੇ ਆਇਆ ਸੀ ਅਤੇ ਉਸ ਨੇ ਉਸ ਦੀ ਮਾਂ ਸ਼ਰਨਜੀਤ ਕੌਰ ਅਤੇ ਭੈਣ ਰਾਜਲੀਨ ਕੌਰ ਦੀ ਖਿੱਚ ਧੂਹ ਕੀਤੀ ਹੈ।

ਇਸ ਤੋਂ ਬਾਅਦ ਪ੍ਰਭਜੀਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਸਬੰਧੀਆਂ ਨੂੰ ਬੁਲਾਇਆ ਅਤੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ। ਪ੍ਰਭਜੀਤ ਸਿੰਘ ਨੇ ਦੱਸਿਆ ਹੈ ਕਿ ਰਜਿੰਦਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਗਲਤ ਸ-ਬੰ-ਧ ਹਨ। ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰ-ਜ਼ਾ-ਮ ਦਿੱਤਾ ਹੈ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਬਾਬਾ ਬਕਾਲਾ ਵਿਖੇ ਬਾਹਰਵਾਰ ਰਾਜਿੰਦਰ ਸਿੰਘ ਦਾ ਘਰ ਹੈ, ਜੋ ਕਿ ਫ਼ੌਜ ਵਿੱਚ ਨੌਕਰੀ ਕਰਦਾ ਹੈ। ਪੁਲਿਸ ਨੂੰ ਸ਼ਾਹਪੁਰ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਉਸ ਦੀ ਭੈਣ ਅਤੇ ਭਾਣਜੀ ਦੀਆਂ ਮਿ੍ਤਕ ਦੇਹਾਂ ਘਰ ਦੀ ਰਸੋਈ ਵਿਚ ਪਈਆਂ ਹਨ।

ਜਿਸ ਕਰਕੇ ਪੁਲਿਸ ਮੌਕੇ ਤੇ ਪਹੁੰਚੀ ਸੀ। ਸੀਨੀਅਰ ਪੁਲਿਸ ਅਫ਼ਸਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੌਕੇ ਤੇ ਮ੍ਰਿਤਕ ਔਰਤ ਦਾ 4 ਸਾਲ ਦਾ ਬੱਚਾ ਮਿਲਿਆ। ਜਿਸ ਨੇ ਦੱਸਿਆ ਕਿ ਉਸ ਦਾ ਪਿਤਾ ਰਾਤ ਸਮੇਂ ਘਰ ਆਇਆ ਸੀ। ਜਿਸ ਨੇ ਉਸ ਦੀ ਮਾਂ ਅਤੇ ਭੈਣ ਦੀ ਖਿੱਚ ਧੂਹ ਕੀਤੀ ਹੈ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਰਾਜਿੰਦਰ ਸਿੰਘ ਤੇ 302 ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇਹਾਂ ਨੂੰ ਪੋਸ ਟਮਾ ਰਟ ਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਕੋਈ ਗ੍ਰਿ-ਫ਼-ਤਾ-ਰੀ ਨਹੀਂ ਹੋਈ।

Leave a Reply

Your email address will not be published. Required fields are marked *