ਨੂੰਹ ਤੇ 2 ਸਾਲਾ ਮਾਸੂਮ ਤੇ ਬਰਸਿਆ ਸਹੁਰਿਆ ਦਾ ਕਹਿਰ, ਰੋ-ਰੋ ਨੂੰ ਨੇ ਲਗਾਈ ਇਨਸਾਫ ਦੀ ਗੁਹਾਰ

ਦਹੇਜ ਕਾਰਨ ਕਿੰਨੀਆਂ ਹੀ ਲੜਕੀਆਂ ਨੂੰ ਕਿਨੇ ਹੀ ਕ ਸ਼ ਟ ਸਹਿਣੇ ਪੈਂਦੇ ਹਨ। ਦਹੇਜ ਲੈਣ ਦੇਣ ਨੂੰ ਲੈ ਕੇ ਲੜਕੀਆਂ ਨਾਲ ਖਿੱਚ ਧੂਹ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਲੜਕੀਆਂ ਨੂੰ ਜਾਨੋਂ ਵੀ ਮਾਰ ਦਿੱਤਾ ਜਾਂਦਾ ਹੈ। ਤਾਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਨੇ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਹਨ, ਕਿ ਸਹੁਰੇ ਪਰਿਵਾਰ ਨੇ ਦਾਜ ਦੀ ਖਾਤਰ ਉਸ ਦੀ ਖਿੱਚ ਧੂਹ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ। ਲੜਕੀ ਵੱਲੋਂ ਇਸ ਸਬੰਧੀ ਵਿਚ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ।

ਪੀੜਤ ਲੜਕੀ ਸੋਨੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਦਹੇਜ ਖਾਤਰ ਖਿੱਚ ਧੁਹ ਕਰਕੇ ਘਰੋਂ ਕੱਢ ਦਿੱਤਾ। ਸਹੁਰਾ ਪਰਿਵਾਰ ਉਸ ਦੀ ਦਹੇਜ ਖਾਤਰ ਖਿੱਚ ਧੁਹ ਕਰਦਾ ਰਹਿੰਦਾ ਸੀ ਅਤੇ ਉਨ੍ਹਾਂ ਨੂੰ ਪੇਕੇ ਪਰਿਵਾਰ ਨਾਲ ਗੱਲ ਵੀ ਨਹੀਂ ਸੀ ਕਰਨ ਦਿੰਦੇ। ਇਸ ਕਾਰਨ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਪੇਕੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ 2019 ਵਿਚ ਉਨ੍ਹਾਂ ਨੂੰ ਘਰ ਲੈ ਆਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ 3 ਨਣਾਨਾਂ ਪਰਮਜੀਤ ਕੌਰ ਵਾਸੀ ਖੂੰਡੇ, ਰਜਨੀ ਬਾਲਾ ਪਤਨੀ ਮਲਕੀਤ ਸਿੰਘ ਸੰਧੂ ਵਾਸੀ ਜਾਗੋਵਾਲ ਵੱਲੋਂ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਤੰ ਗ-ਪ੍ਰੇ ਸ਼ਾ ਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ 24 ਜੁਲਾਈ 2021 ਦੀ ਪੁਲਿਸ ਨੂੰ ਦਰਖਾਸਤ ਦਿੱਤੀ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕੋਲ ਢਾਈ ਸਾਲ ਦਾ ਲੜਕਾ ਵੀ ਹੈ ਜਿਸ ਦੀ ਪਾਲਣਾ ਪੋਸ਼ਣਾ ਉਹ ਖੁਦ ਹੀ ਕਰਦੀ ਹੈ। ਉਨ੍ਹਾਂ ਨੂੰ ਅੱਜ ਤੱਕ ਬੱਚੇ ਦੇ ਪਾਲਣ-ਪੋਸ਼ਣ ਲਈ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਸਹੁਰੇ ਪਰਿਵਾਰ ਵੱਲੋਂ ਮੋਟਰਸਾਈਕਲ ਦੀ ਮੰਗ ਕੀਤੀ ਜਾ ਰਹੀ ਸੀ। ਉਨਾਂ ਨੇ ਆਪ ਪ੍ਰਾਈਵੇਟ ਨੌਕਰੀ ਕਰਕੇ ਮੋਟਰਸਾਇਕਲ ਖਰੀਦ ਕੇ ਦਿੱਤਾ। ਉਹ ਸ਼ਿਵਾਲਿਕ ਡਿਗਰੀ ਕਾਲਜ ਵਿੱਚ ਇਤਿਹਾਸ ਦੀ ਲੈਕਚਰਾਰ ਸੀ।

ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦਾ ਜਵਾਈ ਪਹਿਲਾਂ ਤਾਂ ਧੀ ਨਾਲ ਠੀਕ ਠਾਕ ਰਹਿੰਦਾ ਸੀ ਪਰ ਕੁਝ ਸਮਾਂ ਬਾਅਦ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਧੀ ਨੂੰ ਦਹੇਜ ਦੀ ਖਾਤਰ ਤੰ ਗ-ਪ੍ਰੇ ਸ਼ਾ ਨ ਕਰਨ ਲੱਗਾ ਅਤੇ ਉਨ੍ਹਾਂ ਦੀ ਧੀ ਨਾਲ ਖਿੱਚ-ਧੂਹ ਵੀ ਕਰਦਾ ਸੀ। ਦੂਜੇ ਪਾਸੇ ਸਹੁਰੇ ਪਰਿਵਾਰ ਵੱਲੋਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਗਿਆ ਹੈ। ਉਨ੍ਹਾਂ ਦੀ ਨੂੰਹ ਵੱਲੋਂ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਜਦੋਂ ਉਨ੍ਹਾਂ ਦਾ ਲੜਕਾ ਵਿਹਲਾ ਰਹਿੰਦਾ ਤਾ ਉਦੋਂ ਘਰ ਵਿੱਚ ਛੋਟੀ ਮੋਟੀ ਨੋਕ ਝੋਕ ਰਹਿੰਦੀ ਸੀ। ਜਦੋਂ ਉਨ੍ਹਾਂ ਦੇ ਲੜਕੇ ਨੇ ਬਾਹਰ ਨੂੰ ਜਾਣਾ ਸੀ ਤਾਂ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੇ ਲੜਕੇ ਉੱਤੇ ਪਰਚਾ ਦਰਜ ਕਰਵਾ ਦਿੱਤਾ

ਤਾਂ ਕਿ ਉਹ ਬਾਹਰ ਨਾ ਜਾ ਸਕੇ। ਇਸ ਤੋਂ ਬਾਅਦ ਉਨ੍ਹਾਂ ਦਾ ਲੜਕਾ ਚੰਡੀਗੜ੍ਹ ਜਾ ਕੇ ਜਮਾਨਤ ਕਰਵਾ ਕੇ ਆਇਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਲੜਕੀ ਸੋਨੀਆ ਵਾਸੀ ਪ੍ਰੇਮ ਨਗਰ ਵੱਲੋਂ ਦਿੱਤੀ ਦਰਖ਼ਾਸਤ ਦੇ ਅਧਾਰ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜੋ ਲੜਕੀ ਵਾਲਿਆਂ ਵੱਲੋਂ ਦਹੇਜ ਦਾ ਸਮਾਨ ਦਿੱਤਾ ਗਿਆ ਸੀ। ਉਹ ਸਾਰਾ ਪੁਲਿਸ ਥਾਣੇ ਵਿਚ ਰੱਖਿਆ ਹੋਇਆ ਹੈ। ਜਿਸ ਦੀ ਸ਼ਨਾਖਤ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *