ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਅੱਜ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ

ਤਿਉਹਾਰਾਂ ਅਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਸੋਨੇ ਦੀ ਖਰੀਦੋ ਫਰੋਖਤ ਜ਼ਿਆਦਾ ਹੁੰਦੀ ਹੈ ਪਰ ਫੇਰ ਵੀ ਇਸ ਮਹਿੰਗੀ ਧਾਤ ਦੀ ਕੀਮਤ ਵਿੱਚ ਉਨ੍ਹਾਂ ਵਾਧਾ ਨਹੀਂ ਹੋਇਆ, ਜਿੰਨਾ ਸੋਚਿਆ ਜਾ ਰਿਹਾ ਸੀ। ਅੱਜ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੋਨੇ ਦੀ ਕੀਮਤ ਵਿੱਚ ਮਾਮੂਲੀ ਕਮੀ ਨਜ਼ਰ ਆਈ। ਸੋਨੇ ਦੀ ਕੀਮਤ ਵਿੱਚ 8 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਹੋਣ ਨਾਲ ਸੋਨੇ ਦਾ ਭਾਅ ਪ੍ਰਤੀ 10 ਗ੍ਰਾਮ 47004 ਰੁਪਏ ਨੋਟ ਕੀਤਾ ਗਿਆ।

ਇਸ ਤੋਂ ਪਹਿਲੇ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ 47012 ਰੁਪਏ ਪ੍ਰਤੀ 10 ਗ੍ਰਾਮ ਨੋਟ ਕੀਤੀ ਗਈ ਸੀ। ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 216 ਰੁਪਏ ਵਧੀ ਹੈ। ਪਿਛਲੇ ਕਾਰੋਬਾਰ ਦੌਰਾਨ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 63046 ਰੁਪਏ ਸੀ। ਜੋ ਵਧ ਕੇ ਸੋਮਵਾਰ ਨੂੰ 63262 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਸਮੇਂ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ 27 ਪੈਸੇ ਦਾ ਫਰਕ ਆਇਆ ਹੈ। ਜਿਸ ਨਾਲ ਰੁਪਿਆ 74.19 ਤੇ ਪਹੁੰਚ ਗਿਆ।

ਜਿਸ ਨਾਲ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 1816 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 24.19 ਡਾਲਰ ਪ੍ਰਤੀ ਔਂਸ ਨੋਟ ਕੀਤੀ ਗਈ। ਸੋਨੇ ਅਤੇ ਚਾਂਦੀ ਦੇ ਰੇਟਾਂ ਦਾ ਮੁਕਾਬਲਾ ਆਮ ਤੌਰ ਤੇ 7 ਅਗਸਤ 2020 ਦੇ ਰੇਟਾਂ ਨਾਲ ਕੀਤਾ ਜਾਂਦਾ ਹੈ। ਇਸ ਦਿਨ ਸੋਨੇ ਅਤੇ ਚਾਂਦੀ ਦੇ ਰੇਟ ਰਿਕਾਰਡ ਉਚਾਈ ਉੱਤੇ ਸਨ। ਇਸ ਦਿਨ ਸੋਨਾ ਪ੍ਰਤੀ 10 ਗ੍ਰਾਮ 56200 ਰੁਪਏ ਅਤੇ ਚਾਂਦੀ ਪ੍ਰਤੀ ਕਿਲੋਗ੍ਰਾਮ 77840 ਰੁਪਏ ਸੀ। ਇਹ ਦੋਵੇਂ ਮਹਿੰਗੀਆਂ ਧਾਤਾਂ ਦੁਬਾਰਾ ਉਸ ਮੁਕਾਮ ਤੇ ਨਹੀਂ ਪਹੁੰਚ ਸਕੀਆਂ।

Leave a Reply

Your email address will not be published. Required fields are marked *