ਇਸ ਜਗ੍ਹਾ 17 ਰੁਪਏ ਸਸਤਾ ਵਿਕ ਰਿਹਾ ਪੈਟਰੋਲ, ਲੱਗੀਆਂ ਲੰਬੀਆਂ ਲੰਬੀਆਂ ਲਾਈਨਾਂ

ਹਰਿਆਣਾ ਦੇ ਜਿਹੜੇ ਪੈਟਰੋਲ ਪੰਪ ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਹਨ। ਉਨ੍ਹਾਂ ਤੇ ਅੱਜ ਕੱਲ੍ਹ ਬਹੁਤ ਜ਼ਿਆਦਾ ਭੀੜ ਦੇਖੀ ਜਾ ਰਹੀ ਹੈ। ਇੱਥੇ ਵੱਡੀ ਗਿਣਤੀ ਵਿੱਚ ਵਾਹਨ ਡੀਜ਼ਲ ਤੇ ਪੈਟਰੋਲ ਭਰਵਾਉਣ ਲਈ ਆਉਂਦੇ ਹਨ। ਇਨ੍ਹਾਂ ਵਾਹਨਾਂ ਵਿਚ ਜ਼ਿਆਦਾ ਗਿਣਤੀ ਰਾਜਸਥਾਨ ਦੇ ਵਾਹਨਾਂ ਦੀ ਹੁੰਦੀ ਹੈ। ਜਿਸ ਦਾ ਕਾਰਨ ਦੋਵੇਂ ਸੂਬਿਆਂ ਵਿੱਚ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਵਿੱਚ ਵੱਡੇ ਫ਼ਰਕ ਦਾ ਹੋਣਾ ਹੈ। ਦੀਵਾਲੀ ਸਮੇਂ ਕੇਂਦਰ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ।

ਜਿਸ ਨਾਲ ਡੀਜ਼ਲ ਪੈਟਰੋਲ ਦੇ ਰੇਟਾਂ ਵਿੱਚ ਕੁਝ ਕਮੀ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਵੀ ਅਪੀਲ ਕੀਤੀ ਸੀ ਕਿ ਉਨ੍ਹਾਂ ਵੱਲੋਂ ਵੀ ਵੈਟ ਵਿੱਚ ਕੁਝ ਕਮੀ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਾਲੇ ਕੁਝ ਸੂਬਿਆਂ ਨੇ ਵੈਟ ਵਿੱਚ ਕਮੀ ਕਰ ਦਿੱਤੀ। ਜਿਨ੍ਹਾਂ ਵਿੱਚ ਹਰਿਆਣਾ ਸਰਕਾਰ ਵੀ ਸ਼ਾਮਲ ਹੈ। ਇਸ ਨਾਲ ਹਰਿਆਣਾ ਵਿੱਚ ਰਾਜਸਥਾਨ ਦੇ ਮੁਕਾਬਲੇ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 17 ਰੁਪਏ ਅਤੇ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 10 ਰੁਪਏ ਘਟ ਗਈ।

ਜਿਸ ਦੇ ਸਿੱਟੇ ਵਜੋਂ ਰਾਜਸਥਾਨ ਦੇ ਲੋਕ ਹਰਿਆਣਾ ਦੀ ਸਰਹੱਦ ਦੇ ਨੇੜਲੇ ਪੈਟਰੋਲ ਪੰਪਾਂ ਤੋਂ ਡੀਜ਼ਲ ਅਤੇ ਪੈਟਰੋਲ ਖ਼ਰੀਦ ਰਹੇ ਹਨ। ਜਿਸ ਦਾ ਸਿੱਧਾ ਨੁਕਸਾਨ ਰਾਜਸਥਾਨ ਦੇ ਪੈਟਰੋਲ ਪੰਪ ਵਾਲਿਆਂ ਨੂੰ ਹੋ ਰਿਹਾ ਹੈ ਅਤੇ ਕਈ ਲੋਕ ਤਾਂ ਡੀਜ਼ਲ ਅਤੇ ਪੈਟਰੋਲ ਅੱਗੇ ਲਿਜਾ ਕੇ ਵੇਚ ਰਹੇ ਹਨ। ਇਸ ਸਮੇਂ ਰਾਜਸਥਾਨ ਵਿੱਚ ਪੈਟਰੋਲ 112.66 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 97.12 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਲੋਕ ਹਰਿਆਣਾ ਦੇ ਰਿਵਾੜੀ

ਜ਼ਿਲ੍ਹੇ ਦੇ ਪੈਟਰੋਲ ਪੰਪਾਂ ਤੇ ਆਮ ਦੇਖੇ ਜਾ ਸਕਦੇ ਹਨ। ਪਹਿਲਾਂ ਅਜਿਹੀਆਂ ਹੀ ਖ਼ਬਰਾਂ ਪੰਜਾਬ ਬਾਰੇ ਆ ਰਹੀਆਂ ਸਨ ਕਿ ਪੰਜਾਬ ਦੇ ਲੋਕ ਚੰਡੀਗੜ੍ਹ ਅਤੇ ਹਰਿਆਣਾ ਵਿੱਚੋਂ ਡੀਜ਼ਲ ਅਤੇ ਪੈਟਰੋਲ ਲਿਆਉਂਦੇ ਹਨ। ਪੰਜਾਬ ਸਰਕਾਰ ਦੁਆਰਾ ਵੈਟ ਵਿੱਚ ਕੁਝ ਕਮੀ ਕਰ ਦੇਣ ਨਾਲ ਪੰਜਾਬ ਵਿੱਚ ਵੀ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਵਿਚ ਕੁਝ ਕਮੀ ਆਈ ਹੈ ਪਰ ਰਾਜਸਥਾਨ ਸਰਕਾਰ ਇਸ ਪਾਸੇ ਕੋਈ ਕਦਮ ਨਹੀਂ ਚੁੱਕ ਰਹੀ।

Leave a Reply

Your email address will not be published. Required fields are marked *