ਇਸ ਵੱਡੇ ਨਾਮੀ ਐਕਟਰ ਨਾਲ ਹੋਣ ਜਾ ਰਿਹਾ ਕਟਰੀਨਾ ਕੈਫ ਦਾ ਵਿਆਹ?

ਬਾਲੀਵੁੱਡ ਸਿਤਾਰੇ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਹਨ। ਹਰ ਕੋਈ ਉਨ੍ਹਾਂ ਬਾਰੇ ਜਾਨਣ ਲਈ ਉਤਸੁਕ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਪ੍ਰੇਮ ਦੇ ਚਰਚੇ ਹੋ ਰਹੇ ਹਨ। ਸੁਣਨ ਵਿੱਚ ਆਇਆ ਹੈ ਕਿ ਦੋਵਾਂ ਦਾ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਆਹ ਹੋ ਰਿਹਾ ਹੈ ਅਤੇ ਦੋਵੇਂ ਧਿਰਾਂ ਵਿਆਹ ਦੀਆਂ ਤਿਆਰੀਆਂ ਵਿਚ ਲੱਗੀਆਂ ਹੋਈਆਂ ਹਨ। ਹਾਲਾਂ ਕਿ ਕੈਟਰੀਨਾ ਕੈਫ ਵਿਕੀ ਕੌਸ਼ਲ ਵੱਲੋਂ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ ਗਈ

ਪਰ ਕਈ ਲੋਕ ਤਾਂ ਕਹਿ ਰਹੇ ਹਨ ਕਿ ਦੀਵਾਲੀ ਵਾਲੇ ਦਿਨ ਕਬੀਰ ਖ਼ਾਨ ਦੇ ਘਰ ਇਨ੍ਹਾਂ ਦਾ ਰੋਕਾ ਵੀ ਹੋ ਚੁੱਕਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਬੀਰ ਖਾਨ ਅਤੇ ਕੈਟਰੀਨਾ ਕੈਫ ਆਪਸ ਵਿੱਚ ਭੈਣ ਭਰਾ ਵਾਂਗ ਵਿਚਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਰੋਕੇ ਦੀ ਰਸਮ ਵਿੱਚ ਸਿਰਫ਼ ਦੋਵੇਂ ਪਰਿਵਾਰਾਂ ਦੇ ਹੀ ਮੈਂਬਰ ਸ਼ਾਮਲ ਹੋਏ ਅਤੇ ਇਹ ਰਸਮ ਸਾਦਗੀ ਨਾਲ ਨਿਭਾਈ ਗਈ। ਚਰਚਾ ਕਰਨ ਵਾਲੇ ਤਾਂ ਇਹ ਵੀ ਦੱਸ ਰਹੇ ਹਨ ਕਿ ਵਿਆਹ ਦਾ ਸਥਾਨ ਕਿਹੜਾ ਹੈ ਅਤੇ ਇਨ੍ਹਾਂ ਦੋਵਾਂ ਨੇ ਵਿਆਹ ਲਈ ਕਿਨ੍ਹਾਂ ਕੱਪੜਿਆਂ ਦੀ ਚੋਣ ਕੀਤੀ ਹੈ।

ਇਨ੍ਹਾਂ ਖ਼ਬਰਾਂ ਵਿਚ ਕੀ ਸਚਾਈ ਹੈ? ਇਸ ਬਾਰੇ ਤਾਂ ਅਸੀਂ ਨਹੀਂ ਜਾਣਦੇ ਪਰ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਫ਼ਿਲਮੀ ਸਿਤਾਰਿਆਂ ਬਾਰੇ ਕੋਈ ਵੀ ਗੱਲ ਮੀਡੀਆ ਵਿੱਚ ਆਉਂਦੀ ਹੈ ਤਾਂ ਇਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਪਿਛਲੇ ਦਿਨੀਂ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੇ ਵਿਆਹ ਦੀ ਸੋਸ਼ਲ ਮੀਡੀਆ ਧੀ ਖ਼ੂਬ ਚਰਚਾ ਹੁੰਦੀ ਰਹੀ ਹੈ।

Leave a Reply

Your email address will not be published. Required fields are marked *