ਫੁੱਲਝੜੀ ਚਲਾ ਰਹੀ ਮਾਸੂਮ ਬੱਚੀ ਨੂੰ ਚੁੱਕ ਕੇ ਲੈ ਗਿਆ ਆਦਮਖੋਰ ਤੇਂਦੂਆ

ਸ਼ਿਮਲਾ ਵਿੱਚ ਪੈਂਦੇ ਲਾਲ ਪਾਣੀ ਇਲਾਕੇ ਵਿੱਚ ਉਸ ਸਮੇਂ ਦ ਹਿ ਸ਼ ਤ ਦਾ ਮਾਹੌਲ ਬਣ ਗਿਆ, ਜਦੋਂ ਦਿਵਾਲੀ ਵਾਲੇ ਦਿਨ ਵਿਹੜੇ ਵਿੱਚ ਫੁੱਲਝੜੀ ਚਲਾ ਰਹੇ ਬੱਚੇ ਨੂੰ ਇਕ ਤੇਂਦੂਆ ਚੁੱਕ ਕੇ ਲੈ ਗਿਆ। ਜਿਸ ਤੋਂ ਬਾਅਦ ਰੋਂਦੇ ਕੁਰਲਾਉਂਦੇ ਪਰਿਵਾਰ ਵੱਲੋਂ ਇਸ ਦੀ ਸੂਚਨਾ ਤੁਰੰਤ ਹੀ ਜੰਗਲਾਤ ਵਿਭਾਗ ਵਿੱਚ ਦੇ ਦਿੱਤੀ ਗਈ। ਜਿੰਨਾ ਵੱਲੋਂ ਮੌਕੇ ਤੇ ਪਹੁੰਚ ਕੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਦੇ ਸੋਨਲ ਜਿਲ੍ਹੇ ਵਿੱਚ ਪੈਂਦੇ ਚੰਡੀ ਕਸ਼ਲੋਮ ਦਾ ਇਹ ਪਰਿਵਾਰ

ਪਿਛਲੇ 25 ਸਾਲਾਂ ਤੋਂ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ ਪਿੱਛੇ ਪੈ ਰਹੇ ਲਾਲ ਪਾਣੀ ਇਲਾਕੇ ਵਿੱਚ ਹੀ ਰਹਿ ਰਿਹਾ ਹੈ। ਜਦੋਂ ਦੀਵਾਲੀ ਵਾਲੇ ਦਿਨ ਪੂਰਾ ਪਰਿਵਾਰ ਨੇੜੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ। ਉਦੋਂ ਬੱਚਾ ਵੇਹੜੇ ਵਿੱਚ ਦੇਰ ਰਾਤ ਤੱਕ ਫੂਲਝੜੀ ਚਲਾ ਰਿਹਾ ਸੀ। ਇਸ ਦੌਰਾਨ ਹੀ ਤੇਂਦੂਆ ਬੱਚੇ ਨੂੰ ਚੁੱਕ ਕੇ ਲੈ ਗਿਆ। ਪਰਿਵਾਰ ਵੱਲੋਂ ਤੁਰੰਤ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਗਈ। ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਬੱਚੇ ਨੂੰ ਲੱਭਣ ਲਈ ਟੀਮਾਂ ਲਗਾ ਦਿੱਤੀਆਂ ਗਈਆਂ ਪਰ ਸ਼ੁੱਕਰਵਾਰ ਤੱਕ ਬੱਚੇ ਦਾ ਕੋਈ ਵੀ ਪਤਾ ਨਹੀਂ ਲੱਗਿਆ, ਦੱਸਿਆ ਜਾ ਰਿਹਾ ਹੈ

ਕਿ ਨੇੜੇ ਪੈਂਦੇ ਜੰਗਲ ਵਿੱਚ ਬੱਚੇ ਦੀ ਖ਼ੂਨ ਨਾਲ਼ ਲਿੱਬੜੀ ਪੈਂੱਟ ਜ਼ਰੂਰ ਮਿਲੀ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਆਪਣੇ ਬੱਚੇ ਨੂੰ ਕਾਲ ਤੋਂ ਬਚਾਅ ਚੁੱਕੀ ਹੈ,ਪਰ ਇਸ ਵਾਰ ਉਹ ਆਪਣੇ ਬੱਚੇ ਨੂੰ ਬਚਾ ਨਾ ਸਕੀ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਤੇਂਦੂਆ ਉਨ੍ਹਾਂ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ। ਸਥਾਨਕ ਕੌਂਸਲਰ ਨੇ ਦੱਸਿਆ

ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਦੀਵਾਲੀ ਵਾਲੇ ਦਿਨ 8 ਵਜੇ ਦੇ ਕਰੀਬ ਸੂਚਨਾ ਮਿਲੀ ਸੀ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਬੱਚੇ ਨੂੰ ਤੇਂਦੂਏ ਜਾਂ ਕਿਸੇ ਹੋਰ ਜਾਨਵਰ ਨੇ ਉਠਾਇਆ ਹੈ। ਸ਼ਿਮਲੇ ਦੇ ਡੀ.ਐੱਫ.ਓ ਰਵੀਸ਼ੰਕਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਡੀ.ਐੱਫ.ਓ ਦਾ ਕਹਿਣਾ ਹੈ ਕਿ ਵੱਖ-ਵੱਖ ਟੀਮਾਂ ਬੱਚੇ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ ਅਤੇ ਤੇਂਦਵੇ ਨੂੰ ਫੜਨ ਲਈ ਜਗ੍ਹਾ-ਜਗ੍ਹਾ ਜਾਲ ਵਿਛਾਏ ਗਏ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਉਂਦਿਆ ਕਿਹਾ ਹੈ

ਕਿ ਬੱਚੇ ਨੂੰ ਜਲਦ ਹੀ ਲੱਭ ਲਿਆ ਜਾਵੇਗਾ। ਦੱਸ ਦਈਏ ਸ਼ਿਮਲੇ ਵਿੱਚ ਪਹਿਲਾਂ ਵੀ ਹਾਦਸਾ ਵਾਪਰ ਚੁੱਕਿਆ ਹੈ। ਜਿਸ ਵਿਚ 8 ਸਾਲਾਂ ਬੱਚੀ ਨੂੰ ਤੇਂਦੁਆ ਉਠਾ ਕੇ ਲੈ ਗਿਆ ਸੀ। ਜਿਸ ਤੋਂ ਬਾਅਦ ਬੱਚੀ ਦੇ ਟੁੱਕੜੇ ਜੰਗਲ ਵਿਚੋਂ ਹੀ ਮਿਲੇ ਸੀ। ਉਦੋਂ ਵੀ ਜੰਗਲਾਤ ਵਿਭਾਗ ਵੱਲੋਂ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਇਆ ਗਿਆ ਸੀ, ਪਰ ਫੜ ਨਾ ਪਾਏ।

Leave a Reply

Your email address will not be published. Required fields are marked *