ਮਾਲਕ ਦੀ ਮੋਤ ਤੋਂ ਬਾਅਦ ਕਬਰ ਕੋਲ ਬੈਠਾ ਰੋਂਦਾ ਰਿਹਾ ਇਹ ਕੁੱਤਾ, ਫੇਰ ਇਸ ਬੇਜੁਬਾਨ ਨੇ ਜੋ ਕੀਤਾ ਦੇਖੋ ਤਸਵੀਰਾਂ

ਜਿੰਨਾ ਕੁੱਤੇ ਆਪਣੇ ਮਾਲਕ ਪ੍ਰਤੀ ਵਫ਼ਾਦਾਰ ਹਨ, ਉਨ੍ਹਾਂ ਸ਼ਾਇਦ ਕੋਈ ਹੋਰ ਜਾਨਵਰ ਨਹੀਂ। ਕਈ ਵਾਰ ਤਾਂ ਕੁੱਤਾ ਆਪਣੇ ਮਾਲਕ ਪ੍ਰਤੀ ਵਫਾਦਾਰੀ ਦਿਖਾਉਂਦਾ ਹੋਇਆ ਆਪਣੀ ਜਾਨ ਤੇ ਵੀ ਖੇਡ ਜਾਂਦਾ ਹੈ। ਕੁੱਤਾ ਆਪਣੇ ਮਾਲਕ ਦਾ ਵਿਛੋੜਾ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇੱਕ ਕੁੱਤੇ ਦੀ ਆਪਣੇ ਮਾਲਕ ਪ੍ਰਤੀ ਵਫ਼ਾਦਾਰੀ ਦੀ ਉਦਾਹਰਨ ਤੁਰਕੀ ਦੇ ਸੂਬੇ ਟ੍ਰੈਬਜੋਨ ਵਿੱਚ ਦੇਖਣ ਨੂੰ ਮਿਲੀ। ਜਿੱਥੇ ਫੇਰੋ ਨਾਮ ਦਾ ਲਗਭਗ 11 ਸਾਲ ਦਾ ਕੁੱਤਾ ਆਪਣੇ ਮਾਲਕ ਦੀ ਅੱਖਾਂ ਮੀਟ ਜਾਣ ਤੋਂ ਬਾਅਦ ਵੀ ਉਸ ਦੀ ਕਬਰ ਤੇ ਬੈਠਾ ਹੈ।

ਫੇਰੋ ਨੂੰ ਆਪਣੇ ਮਾਲਕ ਦੇ ਤੁਰ ਜਾਣ ਦਾ ਗ਼ਮ ਹੈ ਜਾਂ ਸ਼ਾਇਦ ਉਮੀਦ ਹੈ ਕਿ ਉਸ ਦਾ ਮਾਲਕ ਕਬਰ ਵਿੱਚੋਂ ਬਾਹਰ ਆਵੇਗਾ। ਮਿਲੀ ਜਾਣਕਾਰੀ ਮੁਤਾਬਕ ਓਮੇਰ ਗੁਵੇਨ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਦੁਆਰਾ ਸਦੀਵੀ ਵਿਛੋੜਾ ਦੇ ਜਾਣ ਤੋਂ ਬਾਅਦ ਅੱਜ ਤੋਂ ਲਗਪਗ 11 ਸਾਲ ਪਹਿਲਾਂ ਇੱਕ ਛੋਟਾ ਜਿਹਾ ਕਤੂਰਾ ਲਿਆਂਦਾ ਸੀ। ਜਿਸ ਦਾ ਨਾਮ ਉਸ ਨੇ ਫੇਰੋ ਰੱਖਿਆ। ਫੇਰੋ ਅਤੇ ਉਸ ਦੇ ਮਾਲਕ ਓਮੇਰ ਗੁਵੇਨ ਦਾ ਆਪਸ ਵਿੱਚ ਬਹੁਤ ਪ੍ਰੇਮ ਸੀ।

ਓਮੇਰ ਗੁਵੇਨ ਵੈਸੇ ਵੀ ਪਸ਼ੂ ਪ੍ਰੇਮੀ ਸੀ। ਉਨ੍ਹਾਂ ਨੂੰ ਜਾਨਵਰਾਂ ਨਾਲ ਬਹੁਤ ਪਿਆਰ ਸੀ। ਇਸੇ ਕਾਰਨ ਲੋਕ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਸਨ। ਉਨ੍ਹਾਂ ਦੀ ਇਸ ਸਮੇਂ ਉਮਰ ਲਗਭਗ 92 ਸਾਲ ਸੀ। 29 ਅਕਤੂਬਰ ਨੂੰ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਉਹ ਸਦਾ ਦੀ ਨੀਂਦ ਸੌਂ ਗਏ। ਜਦੋਂ ਉਨ੍ਹਾਂ ਨੂੰ ਦਫਨਾਉਣ ਲਈ ਕਬਰਿਸਤਾਨ ਲਿਜਾਇਆ ਗਿਆ ਤਾਂ ਉਨ੍ਹਾਂ ਦਾ ਪਿਆਰਾ ਫੇਰੋ ਵੀ ਤਾਬੂਤ ਦੇ ਨਾਲ ਹੀ ਗਿਆ।

ਉਹ ਸਾਰੀ ਕਾਰਵਾਈ ਦੇਖਦਾ ਰਿਹਾ। ਜਦੋਂ ਸਾਰੇ ਲੋਕ ਘਰ ਨੂੰ ਆ ਗਏ ਤਾਂ ਫੇਰੋ ਆਪਣੇ ਮਾਲਕ ਦੀ ਕਬਰ ਉੱਤੇ ਬੈਠਾ ਰਿਹਾ। ਸਾਰੇ ਲੋਕ ਫੇਰੋ ਦੀ ਆਪਣੇ ਮਾਲਕ ਪ੍ਰਤੀ ਵਫ਼ਾਦਾਰੀ ਦੀਆਂ ਗੱਲਾਂ ਕਰ ਰਹੇ ਹਨ। ਫੇਰੋ ਨੂੰ ਅਜੇ ਵੀ ਉਮੀਦ ਹੈ ਕਿ ਸ਼ਾਇਦ ਉਸ ਦਾ ਮਾਲਕ ਕਬਰ ਵਿਚੋਂ ਉਠ ਜਾਵੇਗਾ। ਉਹ ਆਪਣੇ ਮਾਲਕ ਪ੍ਰਤੀ ਸੱਚੀ ਵਫ਼ਾਦਾਰੀ ਦਿਖਾ ਰਿਹਾ ਹੈ।

Leave a Reply

Your email address will not be published. Required fields are marked *