ਅਮਰੀਕਾ ਜਾਣ ਵਾਲਿਆਂ ਲਈ ਆਈ ਬੁਰੀ ਖਬਰ, ਜਹਾਜ ਚੜਨ ਤੋਂ ਪਹਿਲਾ ਹੁਣ 10 ਵਾਰ ਸੋਚਣਾ ਪਵੇਗਾ

ਜਿਉਂ ਹੀ ਕੋ ਰੋ ਨਾ ਦਾ ਪ੍ਰਭਾਵ ਘਟਿਆ ਤਾਂ ਜ਼ਿੰਦਗੀ ਮੁੜ ਲੀਹਾਂ ਤੇ ਆਉਣ ਲੱਗੀ। ਕਈ ਮੁਲਕਾਂ ਨੇ ਫਲਾਈਟਾਂ ਚਾਲੂ ਕੀਤੀਆਂ। ਜਿਸ ਕਾਰਨ ਲੋਕਾਂ ਦਾ ਇਕ ਦੂਜੇ ਮੁਲਕ ਵਿੱਚ ਜਾਣ ਦਾ ਰੁਝਾਨ ਵਧ ਗਿਆ। ਜਿਸ ਦਾ ਸਿੱਟਾ ਇਹ ਹੋਇਆ ਕਿ ਹਵਾਈ ਟਿਕਟਾਂ ਦੀ ਕੀਮਤ ਵਿਚ ਕਾਫੀ ਜ਼ਿਆਦਾ ਵਾਧਾ ਹੋ ਗਿਆ। ਜਿਸ ਦਾ ਬੋਝ ਯਾਤਰੀਆਂ ਦੀ ਜੇਬ ਤੇ ਪੈ ਰਿਹਾ ਹੈ। ਨਿਊਯਾਰਕ ਤੋਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤਕ ਹਵਾਈ ਟਿਕਟ ਦੀ ਕੀਮਤ ਡੇਢ ਲੱਖ ਰੁਪਏ ਤੋਂ ਵਧ ਗਈ ਹੈ।

ਜਿੱਥੇ ਅਮਰੀਕਾ ਨੇ ਵਿਦੇਸ਼ੀ ਨਾਗਰਿਕਾਂ ਨੂੰ ਆਉਣ ਜਾਣ ਦੀ ਖੁੱਲ੍ਹ ਦਿੱਤੀ ਹੈ, ਉੱਥੇ ਹੀ ਭਾਰਤ ਨੇ ਵੀ 15 ਨਵੰਬਰ ਤੋਂ ਟੂਰਿਸਟ ਵੀਜ਼ੇ ਦੇਣ ਦਾ ਐਲਾਨ ਕੀਤਾ ਹੈ। ਜਿਸ ਦਾ ਸਿੱਟਾ ਇਹ ਹੋਇਆ ਕਿ ਲੋਕ ਟ੍ਰੈਵਲ ਏਜੰਟਾਂ ਕੋਲ ਚੱਕਰ ਲਗਾਉਣ ਲੱਗ ਪਏ ਹਨ। ਜਿਹੜੇ ਭਾਰਤੀ ਮੂਲ ਦੇ ਲੋਕ ਅਮਰੀਕਾ ਵਿੱਚ ਰਹਿ ਰਹੇ ਹਨ, ਉਹ ਵੀ ਚਾਹੁੰਦੇ ਹਨ ਕਿ ਭਾਰਤ ਦਾ ਚੱਕਰ ਲਗਾ ਲਿਆ ਜਾਵੇ। ਹਾਲਾਂਕਿ ਭਾਰਤ ਵੱਲੋਂ 30 ਦਿਨਾਂ ਲਈ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤਾ ਜਾਵੇਗਾ। ਜਿਸ ਦੀ ਸ਼ੁਰੂਆਤ 15 ਨਵੰਬਰ ਤੋਂ ਹੋ ਰਹੀ ਹੈ।

ਵੀਜ਼ਾ ਧਾਰਕ ਇਸ ਦੀ ਵਰਤੋਂ 120 ਦਿਨਾਂ ਦੇ ਅੰਦਰ ਅੰਦਰ ਕਰ ਸਕਦੇ ਹਨ। ਭਾਰਤ ਵੱਲੋਂ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਲੰਬੇ ਸਮੇਂ ਲਈ ਈ ਵੀਜ਼ਾ ਜਾਂ ਟੂਰਿਸਟ ਵੀਜ਼ਾ ਨਹੀਂ ਦਿੱਤਾ ਜਾ ਰਿਹਾ। ਜਿਹੜੇ ਲੰਮੇ ਸਮੇਂ ਦੇ ਵੀਜ਼ੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ, ਉਨ੍ਹਾਂ ਦੀ ਵੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਅਰਜ਼ੀਆਂ ਲੈਣ ਦੀ ਪ੍ਰਕਿਰਿਆ 10 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜਿੱਥੇ ਭਾਰਤੀ ਲੋਕ ਕੈਨੇਡਾ ਜਾਣ ਵਿੱਚ ਕਾਫੀ ਰੁਚੀ ਦਿਖਾ ਰਹੇ ਹਨ, ਉਥੇ ਹੀ ਅਮਰੀਕਾ ਜਾਣ ਦੇ ਚਾਹਵਾਨਾਂ ਦੀ ਗਿਣਤੀ ਵੀ ਕਾਫ਼ੀ ਹੈ।

ਜਿਸ ਕਾਰਨ ਇਕ ਪਾਸੇ ਤਾਂ ਕਿਰਾਇਆ ਵਧ ਰਿਹਾ ਹੈ, ਦੂਜਾ ਪ੍ਰੋਸੈਸਿੰਗ ਵਿਚ ਵੀ ਦੇਰੀ ਹੋ ਰਹੀ ਹੈ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕਈ ਲੋਕ ਤਾਂ ਟ੍ਰੈਵਲ ਏਜੰਟਾਂ ਨੂੰ ਵੱਧ ਪੈਸੇ ਲੈਣ ਦੀ ਪੇਸ਼ਕਸ਼ ਕਰ ਰਹੇ ਹਨ। ਅਮਰੀਕਾ ਤੋਂ ਭਾਰਤੀ ਸ਼ਹਿਰ ਕੋਲਕਾਤਾ ਜਾਣ ਵਾਲਿਆਂ ਲਈ ਤਾਂ ਹਵਾਈ ਸਫਰ ਹੋਰ ਵੀ ਮਹਿੰਗਾ ਪੈ ਰਿਹਾ ਹੈ, ਕਿਉਂਕਿ ਅਮਰੀਕਾ ਤੋਂ ਕੋਲਕਾਤਾ ਆਉਣ ਲਈ ਦੁਬਈ ਜਾਂ ਦੋਹਾ ਕਤਰ ਤੋਂ ਹੋ ਕੇ ਆਉਣਾ ਪੈਂਦਾ ਹੈ। ਕਤਰ ਏਅਰਵੇਜ਼ ਦੀਆਂ ਹਫ਼ਤੇ ਵਿੱਚ ਸਿਰਫ਼ 2 ਹੀ ਉਡਾਣਾਂ ਆਉਂਦੀਆਂ ਹਨ।

ਅਮਰੀਕਾ ਤੋਂ ਭਾਰਤੀ ਸ਼ਹਿਰਾਂ ਦਿੱਲੀ, ਮੁੰਬਈ ਅਤੇ ਬੰਗਲੌਰ ਲਈ ਤਾਂ ਸਿੱਧੀਆਂ ਉਡਾਣਾਂ ਆਉਂਦੀਆਂ ਹਨ। ਜਿਸ ਕਰਕੇ ਅਮਰੀਕਾ ਤੋਂ ਕੋਲਕਾਤਾ ਆਉਣ ਵਾਲੇ ਇਕ ਜੋੜੇ ਨੂੰ 7 ਲੱਖ ਰੁਪਏ ਖ਼ਰਚਣੇ ਪੈ ਗਏ। ਇਸ ਵੇਲੇ ਆਸਟਰੇਲੀਆ ਵੱਲੋਂ ਆਪਣੇ ਨਾਗਰਿਕਾਂ ਜਾਂ ਪੀ.ਆਰ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਜਾਣ ਦੀ ਖੁੱਲ੍ਹ ਹੈ ਪਰ ਹੋ ਸਕਦਾ ਹੈ ਜਲਦੀ ਹੀ ਇਹ ਇਜਾਜ਼ਤ ਆਮ ਲੋਕਾਂ ਨੂੰ ਵੀ ਮਿਲ ਜਾਵੇ। ਇਸ ਤੋਂ ਬਿਨਾਂ ਥਾਈਲੈਂਡ ਅਤੇ ਸਿੰਗਾਪੁਰ ਲਈ ਵੀ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Leave a Reply

Your email address will not be published. Required fields are marked *