ਕਨੇਡਾ ਦਾ ਜਹਾਜ ਚੜਨ ਤੋਂ ਪਹਿਲਾਂ ਕੁੜੀ ਨਾਲ ਵਾਪਰਿਆ ਵੱਡਾ ਹਾਦਸਾ, ਧਰੇ ਧਰਾਏ ਰਹਿ ਗਏ ਧੀ ਨੂੰ ਕਨੇਡਾ ਭੇਜਣ ਦੇ ਸੁਪਨੇ

ਆਦਮੀ ਤਾਂ ਹਰ ਸਮੇਂ ਚੰਗਾ ਹੀ ਸੋਚਦਾ ਹੈ ਪਰ ਹੋਣੀ ਨੂੰ ਕੀ ਮਨਜ਼ੂਰ ਹੈ? ਇਹ ਕੋਈ ਨਹੀਂ ਜਾਣਦਾ। ਸਮਰਾਲਾ ਦੇ ਪਿੰਡ ਮਾਦਪੁਰ ਵਿਖੇ ਸਾਬਕਾ ਸਰਪੰਚ ਦੇ ਪਰਿਵਾਰ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨਵਦੀਪ ਕੌਰ ਅਤੇ ਇਕ ਹੋਰ ਲੜਕੀ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ ਵਿੱਚ ਆ ਗਈਆਂ ਹਨ। ਜਿਸ ਨਾਲ ਨਵਦੀਪ ਕੌਰ ਅੱਖਾਂ ਮੀਟ ਗਈ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਨਵਦੀਪ ਕੌਰ ਇਕ ਹੋਰ ਲੜਕੀ ਨਾਲ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੀ ਸੀ।

ਜਦੋਂ ਇਹ ਦੋਵੇਂ ਕੁੜੀਆਂ ਸਮਰਾਲਾ ਦੇ ਲੁਧਿਆਣਾ ਰੋਡ ਤੇ ਕਮਲ ਪੈਟਰੋਲ ਪੰਪ ਦੇ ਨੇੜੇ ਪਹੁੰਚੀਆਂ ਤਾਂ ਸਮਰਾਲਾ ਤੋਂ ਲੁਧਿਆਣਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਇਨ੍ਹਾਂ ਕੁੜੀਆਂ ਤੇ ਜਾ ਚੜ੍ਹੀ। ਜਿਸ ਦੇ ਸਿੱਟੇ ਵਜੋਂ ਨਵਦੀਪ ਕੌਰ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਈ ਅਤੇ ਦੂਸਰੀ ਲੜਕੀ ਦੀ ਹਾਲਤ ਵੀ ਖਰਾਬ ਦੱਸੀ ਜਾ ਰਹੀ ਹੈ। ਘਟਨਾ ਬਾਰੇ ਪਤਾ ਲੱਗਣ ਤੇ ਸਮਰਾਲਾ ਪੁਲਿਸ ਨੇ ਤੁਰੰਤ ਘਟਨਾ ਸਥਾਨ ਤੇ ਪਹੁੰਚ ਕੇ ਨਵਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਨਵਦੀਪ ਕੌਰ ਨੇ ਕੁਝ ਦਿਨਾਂ ਤਕ ਕੈਨੇਡਾ ਜਾਣਾ ਸੀ। ਜਿਸ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਸ਼ਾਇਦ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਹਾਦਸੇ ਨੇ ਪਰਿਵਾਰ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਪਰਿਵਾਰ ਵਿਚ ਮਾਤਮ ਛਾ ਗਿਆ ਹੈ ਅਤੇ ਹਰ ਕੋਈ ਇਸ ਹਾਦਸੇ ਤੇ ਅਫ਼ਸੋਸ ਜ਼ਾਹਰ ਕਰ ਰਿਹਾ ਹੈ।

ਹਰ ਆਦਮੀ ਕਾਹਲੀ ਵਿੱਚ ਹੈ। ਇਨਸਾਨ ਹਰ ਸਮੇਂ ਭੱਜਿਆ ਫਿਰਦਾ ਹੈ। ਇਹ ਭੱਜ ਦੌੜ ਹੀ ਹਾਦਸਿਆਂ ਦਾ ਕਾਰਨ ਬਣਦੀ ਹੈ। ਜੇਕਰ ਠਰੰਮੇ ਤੋਂ ਕੰਮ ਲਿਆ ਜਾਵੇ ਤਾਂ ਇਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਕਈ ਵਾਰ ਇਕ ਧਿਰ ਵੱਲੋਂ ਦਿਖਾਈ ਗਈ ਅਣਗਹਿਲੀ ਦੂਜੀ ਧਿਰ ਦੀ ਜਾਨ ਜਾਣ ਦਾ ਵੀ ਕਾਰਨ ਬਣ ਜਾਂਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *