ਤੇਲ ਟੈਂਕਰ ਤੇ ਕਾਰ ਦੀ ਹੋਈ ਜਬਰਦਸਤ ਟੱਕਰ, ਪਤੀ ਪਤਨੀ ਦੋਵੇਂ ਮਾਰੇ ਹਵਾ ਚ ਉਡਾਕੇ

ਨਵਾਂ ਸ਼ਹਿਰ ਤੋਂ ਇਕ ਕਾਰ ਅਤੇ ਪੈਟਰੋਲੀਅਮ ਕੈਂਟਰ ਵਿਚਕਾਰ ਟੱਕਰ ਹੋਣ ਦੀ ਜਾਣਕਾਰੀ ਮਿਲੀ ਹੈ। ਕਾਰ ਲੁਧਿਆਣੇ ਵੱਲ ਜਾ ਰਹੀ ਸੀ। ਹਾਦਸਾ ਪਿੰਡ ਮਾਹਲ ਖੁਰਦ ਨੇੜੇ ਵਾਪਰਿਆ ਹੈ। ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਰਾਹੋਂ ਦੇ ਸੈਣੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ। ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਉਹ ਫਿਲੌਰ ਵੱਲੋਂ ਰਾਹੋਂ ਸਾਈਡ ਨੂੰ ਜਾ ਰਿਹਾ ਸੀ। ਸੜਕ ਉੱਤੇ ਕੋਈ ਭੀੜ ਨਹੀਂ ਸੀ।

ਸਾਹਮਣੇ ਵਾਲੀ ਗੱਡੀ ਉਸ ਵੱਲ ਨੂੰ ਆਉਣ ਲੱਗੀ, ਹਾਲਾਂਕਿ ਉਹ ਕਿਸੇ ਨੂੰ ਓਵਰਟੇਕ ਵੀ ਨਹੀਂ ਕਰ ਰਿਹਾ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬਚਾਅ ਲਈ ਗੱਡੀ ਕੱਚੇ ਲਾਹ ਲਈ ਪਰ ਫੇਰ ਵੀ ਟਕਰਾਅ ਹੋ ਗਿਆ। ਹੋ ਸਕਦਾ ਹੈ ਦੂਸਰੀ ਗੱਡੀ ਵਾਲੇ ਨੂੰ ਨੀਂਦ ਆ ਗਈ ਹੋਵੇ। ਵਿਪੁਲ ਜੈਨ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਗੱਡੀ ਲੁਧਿਆਣਾ ਜਾ ਰਹੀ ਸੀ। ਉਨ੍ਹਾਂ ਦੀ ਗੱਡੀ ਵਿੱਚ 3 ਸਵਾਰੀਆਂ ਸਨ। ਡਰਾਈਵਰ ਗੱਡੀ ਚਲਾ ਰਿਹਾ ਸੀ। ਉਨ੍ਹਾਂ ਦੇ ਮਾਤਾ ਪਿਤਾ ਨੂੰ ਸੱਟਾਂ ਲੱਗੀਆਂ ਹਨ।

ਉਨ੍ਹਾਂ ਦੇ ਦੱਸਣ ਮੁਤਾਬਕ ਟਰੱਕ ਨਵਾਂ ਸ਼ਹਿਰ ਵੱਲ ਆ ਰਿਹਾ ਸੀ ਅਤੇ ਉਨ੍ਹਾਂ ਦੀ ਗੱਡੀ ਲੁਧਿਆਣਾ ਵੱਲ ਜਾ ਰਹੀ ਸੀ। ਉਨ੍ਹਾਂ ਦੀ ਗੱਡੀ ਵਿਚ ਅੱਗ ਲੱਗ ਗਈ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਸੰਬੰਧ ਵਿਚ ਦੱਸਿਆ ਹੈ ਕਿ ਇਕ ਪੈਟਰੋਲੀਅਮ ਕੈਂਟਰ ਰਾਹੋਂ ਵੱਲ ਨੂੰ ਆ ਰਿਹਾ ਸੀ। ਇਸ ਦੇ ਸਾਹਮਣੇ ਵਾਲੇ ਪਾਸੇ ਤੋਂ ਇਕ ਗੱਡੀ ਆ ਰਹੀ ਸੀ। ਇਨ੍ਹਾਂ ਦੀ ਆਪਸ ਵਿੱਚ ਪਿੰਡ ਮਾਹਲ ਖੁਰਦ ਨੇੜੇ ਟੱਕਰ ਹੋ ਗਈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਰਾਹੋਂ ਦੇ ਸੈਣੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਦੋਵੇਂ ਗੱਡੀਆਂ ਵਿਚਕਾਰ ਹਾਦਸੇ ਦੇ ਕੀ ਕਾਰਨ ਹਨ? ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *