ਪਿੰਡ ਚ ਹੋਈ ਵੱਡੀ ਵਾਰਦਾਤ, ਗੱਡੀਆਂ ਭਰਕੇ ਆਏ ਬੰਦੇ, ਵਿੱਚ ਖੇਤਾਂ ਦੇ ਲੰਮੇ ਪਾ ਕੇ ਵੱਢਿਆ ਬੰਦਾ

ਪਿੰਡਾਂ ਵਿੱਚ ਜ਼ਮੀਨ ਜਾਇਦਾਦ ਪਿੱਛੇ ਟਕਰਾਅ ਹੁੰਦੇ ਹੀ ਰਹਿੰਦੇ ਹਨ ਅਤੇ ਕਈ ਵਾਰ ਇਹੀ ਟਕਰਾਅ ਕਈ ਕਈ ਪੀੜ੍ਹੀਆਂ ਤਕ ਚੱਲਦੇ ਰਹਿੰਦੇ ਹਨ। ਜ਼ਮੀਨ ਜਾਇਦਾਦ ਪਿੱਛੇ ਤਾਂ ਇਕ ਦੂਸਰੇ ਦੀ ਜਾਨ ਵੀ ਲੈ ਲਈ ਜਾਂਦੀ ਹੈ। ਕਈ ਵਾਰ ਤਾਂ ਉਨੀ ਜ਼ਮੀਨ ਦੀ ਕੀਮਤ ਨਹੀਂ ਹੁੰਦੀ, ਜਿੰਨਾ ਵੱਡਾ ਕਾਂਡ ਹੋ ਜਾਂਦਾ ਹੈ। ਫੇਰ ਕਈ ਕਈ ਸਾਲਾਂ ਤੱਕ ਅਦਾਲਤੀ ਕਾਰਵਾਈ ਚਲਦੀ ਰਹਿੰਦੀ ਹੈ। ਬਠਿੰਡਾ ਦੇ ਪਿੰਡ ਭੂੰਦੜ ਵਿਚ ਜ਼ਮੀਨੀ ਵਿਵਾਦ ਕਾਰਨ ਹੋਏ ਟਕਰਾਅ ਵਿੱਚ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ।

ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜ਼ਮੀਨ ਕਾਰਨ 2 ਧਿਰਾਂ ਵਿੱਚ ਕਾਫ਼ੀ ਦੇਰ ਤੋਂ ਵਿਵਾਦ ਚੱਲ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਇਨ੍ਹਾਂ ਦੀ ਖੇਤਾਂ ਵਿਚ ਤੂੰ ਤੂੰ ਮੈਂ ਮੈਂ ਹੋ ਗਈ। ਜਿਸ ਕਰਕੇ ਬੰਦੇ ਇਕੱਠੇ ਹੋ ਗਏ ਅਤੇ ਮਾਮਲਾ ਵਧ ਗਿਆ। ਇਸ ਟਕਰਾਅ ਵਿੱਚ ਗੁਰਦੇਵ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਚਲੀ ਗਈ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਮੌਕੇ ਦੇ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਇਕ ਦਰਜਨ ਵਿਅਕਤੀਆਂ ਦੇ ਨਾਮ ਤੇ ਅਤੇ ਇਕ ਦਰਜਨ ਨਾ ਮ ਲੂ ਮ ਵਿਅਕਤੀਆਂ ਦੇ ਨਾਮ ਤੇ ਮਾਮਲਾ ਦਰਜ ਕੀਤਾ ਹੈ। ਘਟਨਾ ਲਈ ਜ਼ਿੰਮੇਵਾਰ ਵਿਅਕਤੀ ਮੌਕੇ ਤੋਂ ਦੌੜ ਗਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਇਸ ਸੰਬੰਧ ਵਿਚ ਅਗਲੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ।

ਜ਼ਮੀਨ ਪਿੱਛੇ ਇਕ ਵਿਅਕਤੀ ਨੂੰ ਜਾਨ ਗਵਾਉਣੀ ਪੈ ਗਈ। ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲੇਗਾ? ਕੋਈ ਪਤਾ ਨਹੀਂ ਕਿਉਂਕਿ ਅਦਾਲਤੀ ਕਾਰਵਾਈ ਲੰਬਾ ਸਮਾਂ ਤਕ ਚਲਦੀ ਰਹਿੰਦੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਜ਼ਮੀਨ ਪਿੱਛੇ ਕਿਸੇ ਦੀ ਜਾਨ ਗਈ ਹੋਵੇ। ਪੰਜਾਬ ਦੇ ਪਿੰਡਾਂ ਵਿੱਚ ਅਕਸਰ ਹੀ ਜ਼ਮੀਨ ਪਿੱਛੇ ਟਕਰਾਅ ਹੁੰਦਾ ਰਹਿੰਦਾ ਹੈ। ਕਈ ਵਾਰ ਤਾਂ ਇੱਕ ਭਰਾ ਦੂਜੇ ਭਰਾ ਦੀ ਜਾਨ ਲੈ ਲੈਂਦਾ ਹੈ। ਅੱਜਕੱਲ੍ਹ ਇਨਸਾਨ ਲਈ ਜ਼ਮੀਨ ਜਾਇਦਾਦ ਹੀ ਸਭ ਕੁਝ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *