ਇਸ ਮਾਂ ਧੀ ਅੱਗੇ ਵੱਡੇ ਵੱਡੇ ਫੇਲ, ਹਾਲਾਤਾਂ ਨੇ ਮਜਬੂਰ ਕੀਤਾ ਕੰਮ ਕਰਨ ਲਈ, ਬਣਨਾ ਚਾਹੁੰਦੀ ਪੁਲਿਸ ਅਫਸਰ

ਚੰਗੇ ਮਾੜੇ ਹਾਲਾਤ ਇਨਸਾਨ ਤੇ ਹੀ ਆਉਂਦੇ ਹਨ। ਜਦੋਂ ਇਨਸਾਨ ਚੰਗੇ ਹਾਲਾਤਾਂ ਨੂੰ ਹੱਸ ਕੇ ਹੰਢਾਉਂਦਾ ਹੈ ਤਾਂ ਔਖੇ ਹਾਲਾਤਾਂ ਨੂੰ ਵੀ ਹੱਸ ਕੇ ਮੱਥਾ ਲਾਉਣਾ ਚਾਹੀਦਾ ਹੈ ਪਰ ਕਈ ਵਾਰ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਇਨ੍ਹਾਂ ਹਾਲਾਤਾਂ ਤੋਂ ਹਾਰ ਮੰਨ ਲੈਂਦੇ ਹਨ। ਅਜਿਹੇ ਲੋਕਾਂ ਲਈ ਇਕ ਮਿਸਾਲ ਬਣੀ ਹੈ ਬੰਗਾ ਦੇ ਇੱਕ ਪਰਿਵਾਰ ਦੀ ਨੂੰਹ ਸੁਖਵੀਰ ਕੌਰ, ਜੋ ਆਪਣੇ ਪਤੀ ਦੀ ਮੋਤ ਤੋਂ ਬਾਅਦ ਵੀ ਨਹੀਂ ਹਾਰੀ ਅਤੇ ਉਸ ਨੇ ਆਪਣੇ ਪਤੀ ਦੇ ਕਾਰੋਬਾਰ ਨੂੰ ਹੀ ਅੱਗੇ ਵਧਾ ਲਿਆ।

ਜਾਣਕਾਰੀ ਲਈ ਦੱਸ ਦੇਈਏ ਕਿ ਸੁਖਵੀਰ ਕੌਰ ਦੇ ਪਤੀ ਪਰਮਿੰਦਰ ਸਿੰਘ ਰਿੰਕੂ ਦੀ ਸਾਲ 2018 ਵਿੱਚ ਮੋਤ ਹੋ ਗਈ। ਪਰਮਿੰਦਰ ਸਿੰਘ ਵਾਹਨਾਂ ਦੀ ਰਿਪੇਅਰ, ਸਰਵਿਸ ਦਾ ਕੰਮ ਕਰਦਾ ਸੀ। ਉਸ ਦੀ ਮੋਤ ਤੋਂ ਬਾਅਦ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਵੀ ਨਾ ਰਿਹਾ। ਪਤਨੀ ਸੁਖਵੀਰ ਕੌਰ ਨੇ ਹਾਲਾਤਾਂ ਅੱਗੇ ਨਾ ਝੁਕਦੇ ਹੋਏ, ਆਪਣੇ ਬਜ਼ੁਰਗ ਸਹੁਰੇ, ਅਪਾਹਜ ਜੇਠ ਅਤੇ ਬੇਟੀ ਦੀ ਜ਼ਿੰਮੇਵਾਰੀ ਚੁੱਕ ਲਈ ਅਤੇ ਉਹ ਖੁਦ ਆਪਣੇ ਮ੍ਰਿਤਕ ਪਤੀ ਦੀ ਦੁਕਾਨ ਤੇ ਕੰਮ ਸਾਂਭਣ ਲੱਗੀ।

ਸੁਖਵੀਰ ਕੌਰ ਦੀ ਧੀ ਵੀ ਉਸ ਸਮੇਂ 9 ਕੁ ਸਾਲ ਦੀ ਸੀ। ਉਹ ਵੀ ਆਪਣੀ ਮਾਂ ਨਾਲ ਆਪਣੇ ਮ੍ਰਿਤਕ ਪਿਤਾ ਦੇ ਕਾਰੋਬਾਰ ਵਿੱਚ ਹੱਥ ਵਟਾਉਣ ਲੱਗੀ। ਮ੍ਰਿਤਕ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਕਦੇ ਵੀ ਘਰ ਤੋਂ ਬਾਹਰ ਨਹੀਂ ਸੀ ਨਿਕਲਣ ਦਿੱਤਾ ਪਰ ਪਤੀ ਦੀ ਮੋਤ ਤੋਂ ਬਾਅਦ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣਾ ਪਿਆ। ਉਨ੍ਹਾਂ ਕਿਹਾ ਕਿ ਦੁਕਾਨ ਤੇ ਰੱਖੇ ਹੋਏ ਕਾਰੀਗਰਾਂ ਨੂੰ ਦੇਖ ਦੇਖ ਕੇ ਉਹ ਵੀ ਕੰਮ ਸਿੱਖ ਗਏ ਅਤੇ ਫਿਰ ਖੁਦ ਕਰਨ ਲੱਗੇ। ਉਨ੍ਹਾਂ ਆਪਣੀ ਬੇਟੀ ਨੂੰ ਵੀ ਨਾਲ ਨਾਲ ਇਸ ਕੰਮ ਦੀ ਟ੍ਰੇਨਿੰਗ ਦਿੱਤੀ।

ਪ੍ਰਮਾਤਮਾ ਨੇ ਉਨ੍ਹਾਂ ਤੇ ਜੋ ਭਾਣਾ ਲਿਆ ਦਿੱਤਾ। ਉਸ ਤੋਂ ਬਾਅਦ ਵੀ ਇਸ ਪਰਿਵਾਰ ਨੇ ਕਿਸੇ ਅੱਗੇ ਹੱਥ ਨਹੀਂ ਅੱਡਿਆ। ਸੁਖਵੀਰ ਕੌਰ ਦਾ ਕਹਿਣਾ ਹੈ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਪਰ ਫੇਰ ਵੀ ਉਹ ਔਖੇ ਸੌਖੇ ਆਪਣਾ ਪਰਿਵਾਰ ਚਲਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਉਸ ਦੀ ਪੜ੍ਹਾਈ ਪੈਸੇ ਪੱਖੋਂ ਰੁਕ ਗਈ।

ਉਹ ਜ਼ਿੰਦਗੀ ਵਿੱਚ ਪੁਲੀਸ ਅਫ਼ਸਰ ਬਣਨਾ ਚਾਹੁੰਦੀ ਹੈ। ਇਸ ਧੀ ਨੇ ਪੰਜਾਬ ਸਰਕਾਰ ਤੋਂ ਉਸ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਅਪੀਲ ਕੀਤੀ ਹੈ। ਹੁਣ ਸਰਕਾਰ ਦੁਆਰਾ ਇਸ ਪਰਿਵਾਰ ਦੀ ਕੀ ਮਦਦ ਕੀਤੀ ਜਾਂਦੀ ਹੈ। ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *