ਗੰਦੇ ਇਸ਼ਾਰੇ ਕਰਨ ਵਾਲੇ ਦੀ ਕੁੜੀ ਨੇ ਕੀਤੀ ਵੀਡੀਓ ਵਾਇਰਲ, ਨਿਹੰਗ ਸਿੰਘ ਨੇ ਘੇਰ ਲਿਆ ਮੁੰਡਾ, ਬਣਾਈ ਰੇਲ

ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਹਰਿਆਣਾ ਤੋਂ 2 ਨੌਜਵਾਨਾਂ ਨੂੰ ਫੜਿਆ ਹੈ। ਉਹ ਇਨ੍ਹਾਂ ਨੂੰ ਆਪਣੇ ਨਾਲ ਲਿਜਾ ਰਹੇ ਹਨ ਤਾਂ ਕਿ ਇਨ੍ਹਾਂ ਤੇ ਕਾਰਵਾਈ ਕੀਤੀ ਜਾ ਸਕੇ। ਇਨ੍ਹਾਂ ਨੌਜਵਾਨਾਂ ਤੇ ਕਾਰ ਵਿੱਚ ਉੱਚੀ ਅਵਾਜ਼ ਵਿੱਚ ਗਾਣੇ ਲਗਾ ਕੇ ਹੁੱ ਲ ੜ ਬਾ ਜ਼ੀ ਕਰਨ ਦਾ ਦੋਸ਼ ਹੈ। ਇਨ੍ਹਾਂ ਨੌਜਵਾਨਾਂ ਦੀ ਗ਼ਲਤ ਹਰਕਤ ਕਰਦਿਆਂ ਦੀ ਵੀਡੀਓ ਬਣਾ ਕੇ ਕਿਸੇ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਸੀ। ਜਿਸ ਤੋਂ ਬਾਅਦ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਨ੍ਹਾਂ ਨੌਜਵਾਨਾਂ ਦੀ ਪਛਾਣ ਕਰਕੇ ਇਨ੍ਹਾਂ ਤੱਕ ਪਹੁੰਚ ਕੀਤੀ।

ਫੜੇ ਜਾਣ ਤੇ ਇਹ ਨੌਜਵਾਨ ਆਪਣੀ ਗਲਤੀ ਮੰਨਦੇ ਹੋਏ ਮਾਫ਼ੀ ਮੰਗ ਰਿਹਾ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਨੂੰ ਆਪਣੇ ਨਾਲ ਲਿਜਾ ਰਹੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਨ੍ਹਾਂ ਵਰਗੇ ਹੋਰ ਵੀ ਅਨੇਕਾਂ ਨੌਜਵਾਨ ਸੜਕਾਂ ਤੇ ਹੁੱ ਲ ੜ ਬਾ ਜ਼ੀ ਕਰਦੇ ਨਜ਼ਰ ਆਉਂਦੇ ਹਨ। ਜਿਸ ਕਰਕੇ ਲੜਕੀਆਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ।

ਇਹ ਲੋਕ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਾਜ ਵਿੱਚ ਸੱਭਿਅਕ ਤਰੀਕੇ ਨਾਲ ਵਿਚਰਨਾ ਚਾਹੀਦਾ ਹੈ। ਇਹ ਨੌਜਵਾਨ ਗੱਡੀ ਵਿਚ ਗਾਣੇ ਲਗਾ ਕੇ ਲੜਕੀਆਂ ਵੱਲ ਗਲਤ ਇਸ਼ਾਰੇ ਕਰਦੇ ਸਨ। ਹੁਣ ਫਸ ਜਾਣ ਤੇ ਮਾਫ਼ੀ ਮੰਗ ਰਹੇ ਹਨ। ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਕ ਹੋਰ ਨੌਜਵਾਨ ਨੂੰ ਕਾਬੂ ਕੀਤਾ ਸੀ। ਜਿਸ ਨੇ ਗੁਰੂ ਘਰ ਵਿੱਚ ਵੀਡੀਓ ਬਣਾ ਕੇ ਉਸ ਦੇ ਗਾਣਾ ਲਗਾਇਆ ਸੀ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *