ਚੰਨੀ ਵੱਲ ਉਠਕੇ ਆਏ ਮਜੀਠੀਆ ਤਾਂ ਸਿੱਧੂ ਆ ਗਏ ਅੱਗੇ, ਪੈ ਗਿਆ ਘਸਮਾਣ, ਦੇਖੋ ਮੌਕੇ ਦੀ ਵੀਡੀਓ

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਸ਼ਣ ਦੌਰਾਨ ਉਸ ਸਮੇਂ ਸ਼ੋਰ ਸ਼ਰਾਬਾ ਹੋ ਗਿਆ, ਜਦੋਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਤੇ ਅਮਲ ਦੇ ਕਾਰੋਬਾਰ ਨਾਲ ਜੁੜੇ ਹੋਣ ਦੇ ਦੋਸ਼ ਲਗਾ ਦਿੱਤੇ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਕਹਿੰਦੇ ਹਨ ਕਿ ਉਹ ਤਾਂ ਪੰਜਾਬ ਦੇ ਲੋਕਾਂ ਦੀ ਰਜ਼ਾ ਵਿੱਚ ਚੱਲਣਾ ਚਾਹੁੰਦੇ ਹਨ। ਜੋ ਪੰਜਾਬ ਦੇ ਲੋਕ ਚਾਹੁਣਗੇ, ਉਹ ਉਸ ਤਰ੍ਹਾਂ ਦੇ ਹੀ ਕੰਮ ਕਰਨਗੇ।

ਉਹ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ ਹੈ। ਨਿਮਾਣਿਆਂ ਨੂੰ ਮਾਣ ਮਿਲਿਆ ਹੈ। ਨਿਤਾਣਿਆਂ ਨੂੰ ਤਾਣ ਮਿਲਿਆ ਹੈ ਅਤੇ ਨਿਓਟਿਆਂ ਨੂੰ ਓਟ ਮਿਲੀ ਹੈ। ਚਰਨਜੀਤ ਸਿੰਘ ਚੰਨੀ ਕਹਿੰਦੇ ਹਨ ਕਿ ਉਨ੍ਹਾਂ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਨਾਲ ਗ਼ਰੀਬ ਲੋਕਾਂ ਨੂੰ ਉਮੀਦ ਜਾਗੀ ਹੈ ਕਿ ਉਹ ਵੀ ਸੂਬੇ ਵਿੱਚ ਰਾਜ ਕਰ ਸਕਦੇ ਹਨ। ਨਹੀਂ ਤਾਂ ਹੁਣ ਤਕ ਉੱਤਰ ਕਾਟੋ ਮੇਰੀ ਵਾਰੀ ਵਾਲੀ ਖੇਡ ਹੀ ਚਲਦੀ ਰਹੀ ਹੈ। ਮੁੱਖ ਮੰਤਰੀ ਕਹਿੰਦੇ ਹਨ ਕਿ ਖੇਤੀ ਕਾ-ਨੂੰ-ਨਾਂ ਸਬੰਧੀ ਬਿਲਾਂ ਤੇ ਮਤਾ ਲਿਆਂਦਾ ਗਿਆ ਹੈ। ਇਨ੍ਹਾਂ ਬਿਲਾਂ ਤੇ ਬਹਿਸ ਹੋਣੀ ਜ਼ਰੂਰੀ ਹੈ। ਮੁੱਖ ਮੰਤਰੀ ਕਹਿ ਰਹੇ ਹਨ

ਕਿ ਮਜੀਠੀਆ ਨੇ ਬਿਨਾਂ ਕਾਰਨ ਹੀ ਘ ਸ ਮਾ ਣ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ ਪਰ ਸਮੇਂ ਦੀਆਂ ਗ-ਲ-ਤ ਸਰਕਾਰਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਖੁਦ ਤਾਂ ਪੰਜਾਬ ਵਿੱਚ 25 ਸਾਲ ਰਾਜ ਕਰਨ ਦੇ ਸੁਪਨੇ ਦੇਖਦੇ ਰਹੇ ਪਰ ਪੰਜਾਬ ਦਾ ਕੁਝ ਨਹੀਂ ਸਵਾਰਿਆ। ਫੇਰ ਮੁੱਖ ਮੰਤਰੀ ਸਿੱਧਾ ਹੀ ਮਜੀਠੀਆ ਤੇ ਦੋਸ਼ ਲਗਾਉਂਦੇ ਹਨ ਕਿ ਤੁਸੀਂ ਅਮਲ ਨਾਲ ਜੁੜੇ ਹੋਏ ਹੋ। ਤੁਸੀਂ ਕੁਰੱਪਸ਼ਨ ਕੀਤੀ ਹੈ। ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਉੱਠ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਰੌਲਾ ਪੈ ਜਾਂਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *