ਪਤੀ ਦੀ ਮੋਤ ਤੋਂ ਬਾਅਦ ਪਤਨੀ ਨੂੰ ਮਿਲੀ ਨੌਕਰੀ, ਤੰਗ ਹੋਈ ਕੁੜੀ ਨੇ ਅਚਾਨਕ ਹੁਣ ਚੁੱਕ ਲਿਆ ਗਲਤ ਕਦਮ

ਕਈ ਵਾਰ ਇਨਸਾਨ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਨੂੰ ਸਹਿਣ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰੂ ਕਿ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੇ ਦਿਨੀਂ ਇਕ ਲੜਕੀ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ। ਅੱਜ ਤੋਂ 7-8 ਮਹੀਨੇ ਪਹਿਲਾਂ ਲੜਕੀ ਦੇ ਪਤੀ ਦੀ ਜਾਨ ਚਲੀ ਗਈ ਸੀ। ਮਾਤਾ ਪਿਤਾ ਦੀ ਮੋਤ ਤੋਂ ਬਾਅਦ ਉਨ੍ਹਾਂ ਦੀਆਂ ਦੋ ਬੱਚੀਆਂ ਜੋ ਕਿ ਆਪਣੇ ਮਾਪਿਆਂ ਵਗੈਰ ਇਕੱਲੀਆਂ ਹੀ ਰਹਿ ਗਈਆਂ। ਮ੍ਰਿਤਕਾ ਸਿਮਰਜੀਤ ਕੌਰ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ

ਦੱਸਿਆ ਉਨ੍ਹਾਂ ਦੀ ਲੜਕੀ ਸਵੇਰੇ ਉੱਠਣ ਤੋਂ ਬਾਅਦ ਬਾਥਰੂਮ ਜਾਣ ਉਪਰੰਤ ਦੁਬਾਰਾ ਅੰਦਰ ਜਾ ਕੇ ਪੈ ਗਈ। ਜਿਸ ਦੇ 5 ਮਿੰਟ ਬਾਅਦ ਸਿਮਰਜੀਤ ਪੌੜੀਆਂ ਵਿਚ ਬੈਠ ਕੇ ਉਲਟੀਆਂ ਕਰਨ ਲੱਗ ਗਈ। ਜਦੋਂ ਉਨ੍ਹਾਂ ਨੇ ਸਿਮਰਜੀਤ ਨੂੰ ਪੌੜੀਆਂ ਉੱਤੇ ਉਲਟੀਆਂ ਕਰਦੀ ਨੂੰ ਵੇਖਿਆ ਤਾਂ ਉਹ ਉਸ ਨੂੰ ਚੁੱਕ ਕੇ ਬਿਸਤਰੇ ਵਿੱਚ ਲੈ ਗਏ ਅਤੇ ਉਸ ਉੱਤੇ ਕੰਬਲ ਦਿੱਤਾ। ਉਲਟੀਆਂ ਬੰਦ ਨਾ ਹੋਣ ਤੇ ਉਹ ਸਿਮਰਜੀਤ ਨੂੰ ਹਸਪਤਾਲ ਲੈ ਗਏ ਅਤੇ ਹਸਪਤਾਲ ਪਹੁੰਚ ਕੇ ਉਸ ਦੀ ਜਾਨ ਚਲੀ ਗਈ।

ਮ੍ਰਿਤਕਾ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਉਸ ਦੀਆਂ ਦੋ ਨਣਾਨਾਂ ਤੰਗ ਕਰਦੀਆਂ ਸਨ, ਕਿਉੰਕਿ ਉਨ੍ਹਾਂ ਦੇ ਜਵਾਈ ਦੀ ਮੋਤ ਤੋਂ ਬਾਅਦ ਉਨ੍ਹਾਂ ਦੀ ਲੜਕੀ ਨੂੰ ਨੌਕਰੀ ਮਿਲ ਗਈ ਸੀ। ਜਿਸ ਤੋਂ ਬਾਅਦ ਨਣਾਨਾਂ ਉਸ ਨੂੰ ਨੌਕਰੀ ਕਰਨ ਤੋਂ ਰੋਕਦੀਆਂ ਸਨ। ਮ੍ਰਿਤਕਾ ਦੇ ਭਰਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੋਟੀ ਭੈਣ ਸਿਮਰਜੀਤ ਦੇ ਪਤੀ ਦੀ 8-9 ਮਹੀਨੇ ਪਹਿਲਾਂ ਜਾਨ ਚਲੀ ਗਈ ਸੀ। ਜੋ ਕੇ ਰੇਲਵੇ ਵਿੱਚ ਨੌਕਰੀ ਕਰਦਾ ਸੀ।

ਉਸ ਦੀ ਜਾਨ ਜਾਣ ਤੋਂ ਬਾਅਦ ਉਨ੍ਹਾਂ ਦੀ ਭੈਣ ਨੂੰ ਨੌਕਰੀ ਮਿਲ ਗਈ। ਜਿਸ ਤੋਂ ਬਾਅਦ ਭੈਣ ਦੀਆਂ ਨਣਾਨਾਂ ਉਸ ਨੂੰ ਤੰਗ ਪਰੇਸ਼ਾਨ ਕਰਦੀਆਂ ਸੀ ਕਿ ਇਹ ਉਨ੍ਹਾਂ ਦੇ ਭਰਾ ਦੀ ਨੌਕਰੀ ਹੈ ਇਸ ਕਰਕੇ ਉਨ੍ਹਾਂ ਨੂੰ ਵੀ ਵਿਚੋਂ ਹਿੱਸਾ ਦਿੱਤਾ ਜਾਵੇ। ਇਸ ਕਾਰਨ ਉਨ੍ਹਾਂ ਦੀ ਭੈਣ ਹਰ ਰੋਜ਼ ਮਾਂ ਕੋਲ ਬੈਠ ਕੇ ਰੋਂਦੀ ਸੀ ਕਿ ਉਹ ਨੌਕਰੀ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਦੀ ਭੈਣ ਨੇ ਇੱਕ ਪੱਤਰ ਲਿਖ ਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਭੈਣ ਦੀਆਂ ਦੋ ਛੋਟੀਆਂ ਬੱਚੀਆਂ ਬਾਰੇ ਵੀ ਕੁਝ ਸੋਚਿਆ ਜਾਵੇ

ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ 7-8 ਸਾਲ ਪਹਿਲਾਂ ਸਿਮਰਜੀਤ ਕੌਰ ਦਾ ਵਿਆਹ ਅਰਮਾਨ ਸਿੰਘ ਨਾਲ ਗੁਮਟਾਲੇ ਵਿਖੇ ਹੋਇਆ ਸੀ। ਜਿਸ ਦਾ ਪਤੀ ਰੇਲਵੇ ਵਿੱਚ ਨੌਕਰੀ ਕਰਦਾ ਸੀ। ਜਿਸ ਦੀ ਮੋਤ ਨੂੰ 8-9 ਮਹੀਨੇ ਹੋਏ ਹਨ। ਇਸ ਕਰ ਕੇ ਉਸ ਦੀ ਥਾਂ ਉਸ ਦੀ ਪਤਨੀ ਨੂੰ ਨੌਕਰੀ ਮਿਲ ਗਈ। ਸਿਮਰਜੀਤ ਨੌਕਰੀ ਕਰਦੀ ਸੀ ਅਤੇ ਆਪਣੇ ਪੇਕੇ ਪਰਿਵਾਰ ਵਿਚ ਹੀ ਰਹਿੰਦੀ ਸੀ। ਉਸ ਦਾ ਕਹਿਣਾ ਸੀ ਕਿ ਨੌਕਰੀ ਕਾਰਨ ਉਸ ਦੀਆਂ ਨਣਾਨਾਂ ਗੁਰਮੀਤ ਕੌਰ ਤੇ ਸਤਵਿੰਦਰ ਕੌਰ ਉਸ ਨੂੰ ਦਫ਼ਤਰ ਵਿਚ ਆ ਕੇ ਵੱਧ ਘੱਟ ਬੋਲਦੀਆਂ ਸੀ।

ਜਿਸ ਨੇ ਇਕ ਪੱਤਰ ਵਿੱਚ 4 ਮੁਲਾਜ਼ਮ ਦੋ ਨਣਾਨਾਂ ਗੁਰਮੀਤ ਕੌਰ, ਸਤਵਿੰਦਰ ਕੌਰ ਕੁਲਵਿੰਦਰ ਸਿੰਘ, ਹੈਲਪਰ ਗੌਰਵ ਦੇ ਨਾਮ ਦਰਜ ਸਨ। ਜਿਨ੍ਹਾਂ ਤੋਂ ਤੰਗ ਹੋ ਕੇ ਉਸ ਨੇ ਅਜਿਹਾ ਕਦਮ ਚੁੱਕਿਆ। ਪੁਲਿਸ ਵੱਲੋਂ 6 ਵਿਅਕਤੀਆਂ ਦੇ ਖਿਲਾਫ 2 ਨਣਾਨਾਂ 4 ਰੇਲਵੇ ਮੁਲਾਜ਼ਮ ਖਿਲਾਫ ਪਰਚਾ ਦਰਜ ਕਰਕੇ ਛਾਪਾ ਮਾਰਿਆ ਜਾ ਰਿਹਾ ਹੈ, ਕਿਉਂਕਿ ਦੋਸ਼ੀ ਫ ਰਾ ਰ ਹਨ। ਉਨ੍ਹਾਂ ਵੱਲੋਂ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਦੋਸ਼ੀਆਂ ਖਿਲਾਫ 306, 120 ਬੀ ਆਈ.ਪੀ,ਸੀ ਦੇ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *