ਪੱਗਾਂ ਲੈਣ ਆਏ ਮੁੰਡੇ ਕਰ ਗਏ ਵੱਡਾ ਕਾਂਡ, ਘਰਵਾਲੀ ਨੂੰ ਵੀ ਬੰਨਿਆ ਰੱਸੀ ਨਾਲ

ਤਰਨਤਾਰਨ ਤੋਂ ਚੋਰੀ ਦੀ ਇੱਕ ਬਹੁਤ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਇੱਕ ਕੱਪੜਿਆਂ ਵਾਲੀ ਦੁਕਾਨ ਅੰਦਰ ਵੜ ਕੇ ਅਣਪਛਾਤੇ ਲੜਕਿਆਂ ਨੇ ਦੁਕਾਨ ਮਾਲਕ ਨੂੰ ਬੰਨ੍ਹ ਦਿੱਤਾ। ਜਿਸ ਤੋਂ ਬਾਅਦ ਦੁਕਾਨ ਅਤੇ ਘਰ ਦਾ ਕੀਮਤੀ ਸਮਾਨ ਰੁਪਏ ਅਤੇ ਗਹਿਣਿਆਂ ਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਚੋਰੀ ਦੌਰਾਨ ਲੜਕਿਆਂ ਵੱਲੋਂ ਦੁਕਾਨਦਾਰ ਉੱਤੇ ਦਾਤਰ ਨਾਲ ਵਾਰ ਵੀ ਕੀਤਾ ਗਿਆ। ਦੁਕਾਨ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਚੋਹਲਾ ਸਾਹਿਬ ਵਿਖੇ ਮੇਨ ਬਜਾਰ ਵਿੱਚ ਕੱਪੜਿਆਂ ਦੀ ਦੁਕਾਨ ਹੈ।

ਉਹ ਰਾਤ 8-10 ਵਜੇ ਦੇ ਕਰੀਬ ਦੁਕਾਨ ਬੰਦ ਕਰਨ ਹੀ ਲਗੇ ਸੀ, ਕਿ ਇਕ ਲੜਕਾ ਉਨ੍ਹਾਂ ਕੋਲ ਆਇਆ। ਜਿਸ ਨੇ ਉਨ੍ਹਾਂ ਕੋਲੋਂ ਪੰਜ ਕਾਲੀਆਂ ਪੱਗਾਂ ਦੀ ਮੰਗ ਕੀਤੀ। ਲੜਕੇ ਦਾ ਮੂੰਹ ਬੰਨਾ ਹੋਣ ਕਾਰਨ ਉਹ ਲੜਕੇ ਨੂੰ ਪਹਿਚਾਣ ਨਾ ਸਕੇ ਪਰ ਲੜਕੇ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪੱਕੇ ਗਾਹਕ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਲੜਕੇ ਨੂੰ ਆਪਣੇ ਘਰ ਤੱਕ ਹੀ ਲੈ ਆਏ, ਕਿਉਂਕਿ ਉਨ੍ਹਾਂ ਨੇ ਦੁਕਾਨ ਬੰਦ ਕਰ ਦਿੱਤੀ ਸੀ। ਉਨ੍ਹਾਂ ਨੇ ਲੜਕੇ ਨੂੰ ਇੱਕ ਪੱਗ ਕੱਟ ਕੇ ਹੀ ਦਿੱਤੀ ਸੀ

ਕਿ ਇਨੇ ਨੂੰ ਦੋ ਲੜਕੇ ਹੋਰ ਦਾਤਰ ਅਤੇ ਤਲਵਾਰਾਂ ਲੈ ਕੇ ਅੰਦਰ ਦਾਖਲ ਹੋ ਗਏ। ਜਿਨ੍ਹਾਂ ਨੇ ਉਨ੍ਹਾਂ ਦੇ ਦਾਤਰ ਮਾਰ ਕੇ ਕੁਰਸੀ ਨਾਲ ਬੰਨ੍ਹ ਦਿੱਤਾ ਅਤੇ ਅਲਮਾਰੀ ਦੀਆਂ ਚਾਬੀਆਂ ਪੁੱਛਣ ਲੱਗੇ। ਦੁਕਾਨ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਥੱਲੇ ਹੈ ਅਤੇ ਉਹ ਦੁਕਾਨ ਦੀ ਉੱਪਰਲੀ ਮੰਜ਼ਿਲ ਤੇ ਹੀ ਰਹਿੰਦੇ ਹਨ। ਉਹ 9 ਵਜੇ ਦੇ ਕਰੀਬ ਆਪਣੇ ਘਰ ਪਹੁੰਚ ਜਾਂਦੇ ਹਨ। ਜਦੋਂ ਉਹ ਘਰ ਨਾ ਪਹੁੰਚੇ ਤਾਂ ਉਨ੍ਹਾਂ ਦੀ ਪਤਨੀ ਵੀ ਥੱਲੇ ਆ ਗਈ। ਜਿਸ ਤੋਂ ਬਾਅਦ ਲੜਕਿਆਂ ਨੇ ਉਸ ਨੂੰ ਵੀ ਬੰਨ੍ਹ ਦਿੱਤਾ।

ਉਨ੍ਹਾਂ ਦੇ 2 ਲੱਖ 70 ਹਜਾਰ ਰੁਪਏ ਅਤੇ ਚੈੱਕ ਬੁੱਕਾਂ, ਗੱਲੇ ਵਿਚ 2 ਢਾਈ ਲੱਖ ਕਰੀਬ ਰੁਪਏ ਅਤੇ ਗਹਿਣੇ ਵੀ ਲੁੱਟ ਲਏ ਗਏ। ਇਸ ਤੋਂ ਬਾਅਦ ਲੜਕਿਆਂ ਨੇ ਉਨ੍ਹਾਂ ਦੇ ਬੱਚਿਆਂ ਅਤੇ ਪਿਤਾ ਨੂੰ ਵੀ ਬੰਦੀ ਬਣਾ ਕੇ ਘਰ ਵਿੱਚ ਪਏ 50-55 ਲੱਖ ਰੁਪਏ ਅਤੇ ਹੋਰ ਸਾਰਾ ਕੀਮਤੀ ਸਮਾਨ ਲੈ ਗਏ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਲੁਟੇਰਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਕਿਸੇ ਹੋਰ ਦਾ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਮੋਹਨ ਸਿੰਘ ਨਾਂ ਤੇ ਕੱਪੜਿਆਂ ਦੀ ਪੁਰਾਣੀ ਦੁਕਾਨ ਉੱਤੇ 8-10 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਮਾਲਕਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਦਾ ਸੋਨਾ ਅਤੇ ਨਕਦੀ ਲੁੱਟ ਕੇ ਲੈ ਗਏ। ਜਿਸ ਵਿੱਚ ਲੱਗਭੱਗ 4-5 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਦੁਕਾਨਦਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *