ਬਜਾਰ ਚ ਸ਼ਰੇਆਮ ਦਿਖਾਈ ਮੁੰਡੇ ਨੇ ਬਦਮਾਸ਼ੀ, ਮਚ ਗਈ ਹਾਹਾਕਾਰ ਲੋਕਾਂ ਦੇ ਸੁੱਕੇ ਸਾਹ

ਹੁਸ਼ਿਆਰਪੁਰ ਕੱਚਾ ਟੋਬਾ ਬਾਜ਼ਾਰ ਵਿਚ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਦੋ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਬਹਿਸ ਇੰਨੀ ਜ਼ਿਆਦਾ ਵਧ ਗਈ ਕਿ ਮਾਮਲਾ ਹੱ ਥੋ ਪਾ ਈ ਤੱਕ ਆ ਪਹੁੰਚਿਆ। ਜਿਸ ਵਿਚ ਇਕ ਵਿਅਕਤੀ ਜ਼ ਖ਼ ਮੀ ਵੀ ਹੋ ਗਿਆ। ਇਸ ਵਿਵਾਦ ਦੇ ਚੱਲਦਿਆਂ ਹੀ ਇਕ ਧਿਰ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ। ਇਹ ਮਾਮਲਾ ਪੁਲਿਸ ਦੀ ਨਿਗਰਾਨੀ ਵਿਚ ਆਉਣ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ।

ਐਨ.ਆਰ.ਆਈ ਫੈਸ਼ਨ ਸਟੋਰ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਬਿਲਡਿੰਗ ਪਿਛਲੇ 4-5 ਸਾਲਾਂ ਤੋਂ ਬਣ ਰਹੀ ਹੈ। ਉਨ੍ਹਾਂ ਦੇ ਸ਼ੋਅਰੂਮ ਪਿੱਛੇ ਕਮਰਸੀਅਲ ਏਰੀਆ ਵਿਚ ਆਕਸੀਜਨ ਦੇ ਸਿਲੰਡਰ ਭਰੇ ਜਾਂਦੇ ਹਨ। ਸ਼ੋਅਰੂਮ ਦੇ ਨਾਲ ਇਕ ਭੀੜੀ ਗਲੀ ਵਿੱਚ ਜਦੋਂ ਵੱਡੇ ਟਰੱਕ ਲੰਘਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇ ਸ਼ਾ ਨੀ ਹੁੰਦੀ ਹੈ। ਜਿਸ ਕਾਰਨ ਉਨ੍ਹਾਂ ਦੀਆਂ ਕੰਧਾਂ ਖ ਰਾ ਬ ਹੋ ਜਾਂਦੀਆਂ ਹਨ। ਜਦ ਕਿ ਪਿੱਛੇ ਇਕ ਵੱਡਾ ਗੇਟ ਬਣਿਆ ਹੋਇਆ ਹੈ। ਜਿੱਥੋਂ ਗੱਡੀ ਕੱਢੀ ਜਾ ਸਕਦੀ ਹੈ

ਪਰ ਇਹ ਫਿਰ ਵੀ ਉੱਥੋਂ ਗੱਡੀ ਨਹੀ ਕੱਢਦੇ। ਉਨ੍ਹਾਂ ਨੇ ਇਜਾਜ਼ਤ ਲੈ ਕੇ ਗਲੀ ਵਿਚ ਗਾਡਰ ਵੀ ਲਗਾਇਆ ਸੀ ਪਰ ਭੱਲੇ ਨਾਮਕ ਲੜਕੇ ਨੇ ਗਾਡਰ ਪੱਟ ਦਿੱਤਾ। ਜਿਸ ਕਾਰਨ ਇਹ ਵਿਵਾਦ ਸ਼ੁਰੂ ਹੋ ਗਿਆ। ਉਨ੍ਹਾਂ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਹਵਾਈ ਫਾ ਇ ਰ ਕੀਤੇ ਹਨ ਜਦ ਕਿ ਉਨ੍ਹਾਂ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਦੂਜੀ ਧਿਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਜਾਣ ਲਈ ਮੇਨ ਰਸਤਾ ਇਹੋ ਹੈ। ਇਸ ਦੇ ਬਾਵਜੂਦ ਵੀ ਦੂਜੀ ਧਿਰ ਨੇ ਇੱਥੇ ਗਾਡਰ ਲਗਾ ਦਿੱਤਾ।

ਉਨ੍ਹਾਂ ਨੇ ਇਸ ਸਬੰਧ ਵਿੱਚ ਮੁਹੱਲੇ ਦੇ ਐੱਮ.ਸੀ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ। ਉਹ ਗਾਡਰ ਪੱਟ ਸਕਦੇ ਹਨ। ਜਦੋਂ ਉਹ ਗਾਡਰ ਪੱਟਣ ਲੱਗੇ ਤਾਂ ਕੋਲ ਖੜ੍ਹੇ ਐਨ.ਆਰ.ਆਈ ਸ਼ੋਅਰੂਮ ਦੇ ਵਰਕਰਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਧੱਕਾ ਮਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸ਼ੋਅਰੂਮ ਵਾਲਿਆਂ ਦਾ ਛੋਟਾ ਭਰਾ ਖਿੱਚ ਧੂਹ ਕਰ ਰਿਹਾ ਸੀ। ਜਿਸ ਤੋਂ ਬਾਅਦ ਵੱਡੇ ਭਰਾ ਨੇ ਆ ਕੇ 3 ਫਾ ਇ ਰ ਕੀਤੇ।

ਜਿਨ੍ਹਾਂ ਵਿੱਚੋਂ 2 ਹਵਾ ਵਿਚ ਹੋ ਗਏ ਅਤੇ 1 ਉਨ੍ਹਾਂ ਦੇ ਜਾ ਲੱਗਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੱਚਾ ਟੋਭਾ ਬਾਜ਼ਾਰ ਵਿਚ ਦੋ ਧਿਰਾਂ ਵਿਚਕਾਰ ਖਿੱਚ ਧੂਹ ਹੋ ਗਈ। ਉਹ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ।ਜਿਨ੍ਹਾਂ ਵਿੱਚੋਂ ਜ਼ ਖ਼ ਮੀ ਵਿਅਕਤੀ ਪਹਿਲਾਂ ਹੀ ਹਸਪਤਾਲ ਵਿਚ ਦਾਖਲ ਹੋ ਗਿਆ। ਜਿਸ ਦੇ ਬਿਆਨ ਲਏ ਜਾਣਗੇ। ਪੀੜਤ ਦੇ ਬਿਆਨ ਅਤੇ ਸੀ.ਸੀ.ਟੀ.ਵੀ ਫੁਟੇਜ ਦੇਖਣ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *