ਮਿਲ ਗਏ ਉਹ ਮੁੰਡੇ ਜਿਨ੍ਹਾਂ ਨੇ ਕੀਤਾ ਸੀ ਵੱਡਾ ਕਾਂਡ, ਹੁਣ ਪੁਲਿਸ ਕਰੇਗੀ ਚੰਗੀ ਤਰ੍ਹਾਂ ਸੇਵਾ?

ਫਗਵਾੜਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪੁਲਿਸ ਨੇ 3 ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਇਨ੍ਹਾਂ ਤੋਂ ਇਕ ਦੇਸੀ ਪ ਸ ਤੋ ਲ ਬਰਾਮਦ ਹੋਇਆ ਹੈ। ਇਨ੍ਹਾਂ ਨੇ 2 ਤਰੀਕ ਦੀ ਰਾਤ ਨੂੰ 10-30 ਵਜੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਰਕਮ ਖੋਹੀ ਸੀ। ਪੁਲਿਸ ਨੇ ਇਸ ਮਸਲੇ ਨੂੰ ਟ੍ਰੇਸ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਦੇ ਨਾਮ ਸ਼ਿਵਮ ਉਰਫ ਕਾਕਾ ਵਾਸੀ ਡੈਡਲ ਮੁਹੱਲਾ, ਯੋਗੇਸ਼ ਕਾਲੜਾ ਵਾਸੀ ਖਲਵਾੜਾ ਗੇਟ ਅਤੇ ਆਂਸ਼ੂ ਸ਼ਰਮਾ ਵਾਸੀ ਦੁਸਾਂਝ ਕਲਾਂ ਦੱਸੇ ਜਾ ਰਹੇ ਹਨ।

ਪੁਲਿਸ ਵਲੋਂ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ 2 ਤਰੀਕ ਦੀ ਰਾਤ ਨੂੰ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਗੰ ਨ ਪੁਆਇੰਟ ਤੇ ਕੁਝ ਰਕਮ ਖੋਹ ਲਈ ਗਈ ਸੀ। ਜਿਸ ਕਰਕੇ ਐੱਸ.ਪੀ ਦੀ ਰਹਿਨੁਮਾਈ ਹੇਠ ਇਕ ਪੁਲਿਸ ਟੀਮ ਇਸ ਦੀ ਜਾਂਚ ਕਰ ਰਹੀ ਸੀ। ਪੁਲਿਸ ਨੇ ਇਸ ਸਬੰਧ ਵਿਚ 3 ਵਿਅਕਤੀ ਕਾਬੂ ਕੀਤੇ ਹਨ। ਇਨ੍ਹਾਂ ਨੇ ਘਟਨਾ ਨੂੰ ਅੰਜਾਮ ਦੇਣ ਸਮੇਂ ਜਿਸ ਮੋਟਰਸਾਈਕਲ ਦੀ ਵਰਤੋਂ ਕੀਤੀ ਸੀ,

ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਉਹ ਮੋਟਰਸਾਈਕਲ ਇਨ੍ਹਾਂ ਦਾ ਆਪਣਾ ਹੈ। ਇਨ੍ਹਾਂ ਤੋਂ ਪੈਟਰੋਲ ਪੰਪ ਵਰਕਰ ਦਾ ਮੋਬਾਈਲ ਅਤੇ ਪੈਸਿਆਂ ਵਾਲਾ ਬੈਗ ਵੀ ਬਰਾਮਦ ਹੋਇਆ ਹੈ। ਇਸ ਤੋਂ ਬਿਨਾਂ ਇਕ ਲੋਹੇ ਦਾ ਖੰਡਾ, ਇਕ ਦੇਸੀ ਪ ਸ ਤੌ ਲ ਵੀ ਬਰਾਮਦ ਹੋਇਆ ਹੈ। ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੋਂ ਪਤਾ ਲੱਗ ਸਕੇਗਾ ਕਿ ਇਨ੍ਹਾਂ ਨੇ ਹੋਰ ਕੀ ਕੀ ਕਾਰਵਾਈਆਂ ਕੀਤੀਆਂ ਹਨ? ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਇਨ੍ਹਾਂ ਦਾ ਇੱਕ ਸਾਥੀ ਦੁਬਈ ਵਿੱਚ ਵੀ ਦੱਸਿਆ ਜਾ ਰਿਹਾ ਹੈ।

ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਹ ਜਦੋਂ ਵੀ ਕਦੇ ਯਾਤਰਾ ਕਰੇਗਾ ਤਾਂ ਏਅਰਪੋਰਟ ਤੇ ਫਡ਼ਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਇਕ ਹੋਰ ਮਾਮਲੇ ਵਿੱਚ ਪੁਲਿਸ ਨੇ ਬਸਰਾ ਚੌਕ ਤੋਂ ਸੰਨੀ ਨੂੰ ਕਾਬੂ ਕੀਤਾ ਹੈ। ਜੋ ਬਹਿਲੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਸ ਤੋਂ 2 ਪ ਸ ਤੋ ਲ ਬਰਾਮਦ ਹੋਏ ਹਨ। ਇਸ ਨੇ ਸਤੰਬਰ ਮਹੀਨੇ ਵਿਚ ਕਿਸੇ ਦੁਕਾਨਦਾਰ ਤੋਂ ਪੈਸੇ ਖੋਹੇ ਸਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *