ਨਹਿਰ ਚ ਵੱਢਕੇ ਸੁੱਟਿਆ ਮੁੰਡਾ, ਜਦ ਦੇਖੀ ਵਾਇਰਲ ਵੀਡੀਓ ਤਾਂ ਪੈਰਾਂ ਹੇਠੋਂ ਨਿਕਲੀ ਜਮੀਨ

ਸ਼ੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ। ਜਿਥੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਜਾਂ ਫੋਟੋਆਂ ਪਾਉਂਦੇ ਹਨ। ਆਏ ਦਿਨੀ ਸੋਸ਼ਲ ਮੀਡੀਆ ਤੇ ਕਿੰਨੀਆਂ ਹੀ ਵੀਡੀਓ ਵਾਇਰਲ ਹੁੰਦੀਆਂ ਹਨ। ਕਿੰਨੀਆਂ ਹੀ ਸਮਾਜਿਕ ਸੰਸਥਾਵਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਵਿਛੜੇ ਹੋਏ, ਪਰਿਵਾਰਕ ਮੈਂਬਰਾਂ ਨੂੰ ਉਨਾਂ ਦੇ ਪਰਿਵਾਰ ਨਾਲ ਮਿਲਾ ਵੀ ਦਿੱਤਾ ਹੈ। ਕਿਉੰਕਿ ਸੋਸ਼ਲ ਮੀਡੀਆ ਹੀ ਇਕ ਅਜਿਹਾ ਜ਼ਰੀਆ ਹੈ। ਜਿੱਥੇ ਬਹੁਤ ਘੱਟ ਸਮੇਂ ਵਿਚ ਬਹੁਤੇ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾ ਸਕਦਾ ਹੈ।

ਅਜਿਹਾ ਇੱਕ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਹੈ। ਜਿੱਥੇ 2 ਦਿਨ ਪਹਿਲਾਂ ਇੱਕ ਲੜਕੇ ਦੀ ਸਕੂਟਰੀ ਸਾਨੀਪੁਰ ਨਹਿਰ ਕੋਲ ਖੜ੍ਹੀ ਮਿਲੀ। ਪਰਿਵਾਰਿਕ ਮੈਂਬਰਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਲੜਕੇ ਦੀ ਭਾਲ ਕੀਤੀ ਪਰ ਲੜਕੇ ਦਾ ਕੁਝ ਵੀ ਪਤਾ ਨਾ ਲੱਗਾ, ਪਰ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਕਿਸੇ ਵੱਲੋਂ ਗਰੁੱਪ ਵਿੱਚ ਵੀਡੀਓ ਪਾ ਦਿੱਤੀ ਗਈ ਜਿਸ ਦੇ ਜ਼ਰੀਏ ਪਰਿਵਾਰਿਕ ਮੈਂਬਰ ਮ੍ਰਿਤਕ ਦੇਹ ਤੱਕ ਪਹੁੰਚੇ।

ਮ੍ਰਿਤਕ ਬਲਜਿੰਦਰ ਸਿੰਘ ਬੰਟੀ ਦੇ ਭਰਾ ਸਤਵੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਹਰਨਾਮ ਨਗਰ ਬਾਬਾ ਬੰਦਗੀ ਸਾਹਿਬ ਰੋਡ ਫਤਿਹਗੜ੍ਹ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਤਰੀਕ ਨੂੰ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਭਰਾ ਨੇ ਕਿਸੇ ਵਿਅਕਤੀ ਨੂੰ ਫੋਨ ਕਰਕੇ ਸਾਨੀਪੁਰ ਨਹਿਰ ਕੋਲ਼ ਬੁਲਾਇਆ ਸੀ। ਜਿਸ ਤੋਂ ਬਾਅਦ ਉਹ ਵੀ 5-30 ਵਜੇ ਉਥੇ ਪਹੁੰਚ ਗਏ। ਉਥੇ ਦੋ ਵਿਅਕਤੀ ਗੱਡੀ ਲੈ ਕੇ ਖੜ੍ਹੇ ਸਨ ਅਤੇ ਬਲਜਿੰਦਰ ਦੀ ਸਕੂਟਰੀ ਵੀ ਖੜ੍ਹੀ ਸੀ ਪਰ ਉਹ ਉੱਥੇ ਨਹੀਂ ਸੀ।

ਇਸ ਦੌਰਾਨ ਉਨਾਂ ਨੇ ਝਾੜੀਆਂ ਅਤੇ ਸੀ.ਸੀ.ਟੀ.ਵੀ ਵਿੱਚ ਬਲਜਿੰਦਰ ਦੀ ਖੋਜ ਕੀਤੀ ਪਰ ਉਹ ਨਾ ਮਿਲਿਆ। ਅਗਲੇ ਦਿਨ ਛੇ ਗੋਤਾ ਖੋਰਾਂ ਨੇ ਨਹਿਰ ਵਿਚ 12-13 ਕਿਲੋਮੀਟਰ ਤੱਕ ਉਸ ਦੀ ਭਾਲ ਕੀਤੀ ਫਿਰ ਵੀ ਉਸ ਦਾ ਕੁਝ ਪਤਾ ਨਾ ਲੱਗਾ। ਉਨ੍ਹਾਂ ਨੂੰ ਉਸੇ ਦਿਨ 9 ਤਰੀਕ ਨੂੰ ਸੋਸ਼ਲ ਮੀਡੀਆ ਦੇ ਜਰੀਏ ਬਲਜਿੰਦਰ ਦਾ ਪਤਾ ਲੱਗਾ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੱਲੋਂ ਗਰੁੱਪ ਵਿੱਚ ਬਲਜਿੰਦਰ ਦੀ ਵੀਡੀਓ ਪਾਈ ਹੋਈ ਸੀ।

ਜਿਸ ਰਾਹੀਂ ਉਨ੍ਹਾਂ ਨੂੰ ਬਲਜਿੰਦਰ ਦੀ ਮ੍ਰਿਤਕ ਦੇਹ ਦੇ ਨਾਲ ਨਾਲ ਉਸ ਦਾ ਪਰਸ, ਫੋਨ ਅਤੇ ਚੈੱਕ ਵੀ ਮਿਲਿਆ। ਸਤਵੀਰ ਦਾ ਕਹਿਣਾ ਹੈ ਕਿ ਬਲਜਿੰਦਰ ਦੇ ਮੂੰਹ ਉੱਤੇ ਸੱਟਾਂ ਦੇ ਨਿਸ਼ਾਨ ਸਨ। ਜਿਸ ਨੂੰ ਦੇਖ ਕੇ ਲਗਦਾ ਹੈ ਕਿ ਕਿਸੇ ਨੇ ਉਸ ਦੀ ਜਾਨ ਲੈ ਲਈ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *