ਪਰਦੇਸ ਚ ਪਹਾੜੀ ਤੋਂ ਥੱਲੇ ਸੁੱਟਿਆ ਪੰਜਾਬੀ ਮੁੰਡਾ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਦਾਰੂ ਨੇ ਕਿੰਨੇ ਹੀ ਘਰ ਉਜਾੜ ਦਿੱਤੇ ਹਨ। ਦਾਰੂ ਦੀ ਲੋਰ ਵਿੱਚ ਕਈ ਵਾਰ ਆਦਮੀ ਅਜਿਹਾ ਕੰਮ ਕਰ ਬੈਠਦਾ ਹੈ। ਜੋ ਨਹੀਂ ਕਰਨਾ ਚਾਹੀਦਾ ਹੁੰਦਾ, ਪਰ ਦਾਰੂ ਦੀ ਲੋਰ ਵਿੱਚ ਆਦਮੀ ਗ਼ਲਤ ਕਦਮ ਚੁੱਕ ਬੈਠਦਾ ਹੈ। ਦਾਰੂ ਦੀ ਲੋਰ ਵਿੱਚ ਆਦਮੀ ਕਈ ਵਾਰੀ ਆਪਣੀ ਸੁੱਧ ਬੁੱਧ ਖੋ ਬੈਠਦਾ ਹੈ ਅਤੇ ਜੇਲ੍ਹ ਜਾਣ ਦਾ ਰਸਤਾ ਪੱਧਰਾ ਕਰ ਲੈਂਦਾ ਹੈ। ਇਸ ਦਾਰੂ ਨੇ ਹੀ ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਨਾਮ ਦੇ ਵਿਅਕਤੀ ਦੀ ਮਨੀਲਾ ਵਿੱਚ ਜਾਨ ਲੈ ਲਈ।

ਅਸਲ ਵਿਚ ਸੰਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਢਾਈ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਮਨੀਲਾ ਗਿਆ ਸੀ। ਉਸ ਦੀ ਪਤਨੀ ਅਤੇ 2 ਧੀਆਂ ਇੱਥੇ ਪੰਜਾਬ ਵਿੱਚ ਰਹਿ ਰਹੀਆਂ ਹਨ। ਸੰਦੀਪ ਸਿੰਘ ਨੇ ਆਪਣੇ ਕਿਸੇ ਪੰਜਾਬੀ ਦੋਸਤ ਨਾਲ ਮਿਲ ਕੇ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਇਆ। ਦੋਵੇਂ ਦੋਸਤ ਪਹਾੜੀ ਇਲਾਕੇ ਦਾ ਆਨੰਦ ਮਾਣਨ ਲਈ ਚਲੇ ਗਏ। ਉੱਥੇ ਖੁਸ਼ੀ ਦੇ ਇਨ੍ਹਾਂ ਪਲਾਂ ਦਾ ਆਨੰਦ ਮਾਣਦੇ ਹੋਏ ਦੋਵੇਂ ਦਾਰੂ ਪੀਣ ਲੱਗੇ। ਲੋਰ ਵਿੱਚ ਦੋਵੇਂ ਦੋਸਤ ਕਿਸੇ ਗੱਲੋਂ ਬਹਿਸ ਪਏ ਅਤੇ ਇਹ ਬਹਿਸ ਹੱਥੋਪਾਈ ਤੋਂ ਵੀ ਅੱਗੇ ਵਧ ਗਈ।

ਜਿਸ ਅਧੀਨ ਸੰਦੀਪ ਸਿੰਘ ਪਹਾੜੀ ਤੋਂ ਥੱਲੇ ਡਿੱਗ ਪਿਆ। ਡੂੰਘੀ ਸੱਟ ਲੱਗ ਜਾਣ ਕਾਰਨ ਉਹ ਅੱਖਾਂ ਮੀਟ ਗਿਆ। ਜਦੋਂ ਪਰਿਵਾਰ ਨੂੰ ਇਹ ਮੰ ਦ ਭਾ ਗੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੋਸ਼ ਗੁੰਮ ਗਏ। ਸੰਦੀਪ ਸਿੰਘ ਦੀ ਪਤਨੀ ਅਤੇ ਧੀਆਂ ਦਾ ਰੋ ਰੋ ਬੁਰਾ ਹਾਲ ਹੈ। ਉਨ੍ਹਾਂ ਦੁਆਰਾ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਨੀਲਾ ਪੁਲਿਸ ਨੇ ਦੂਸਰੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

2 ਦੋਸਤਾਂ ਵਿੱਚ ਹੋਈ ਮਾਮੂਲੀ ਤੂੰ ਤੂੰ ਮੈਂ ਮੈਂ ਨੇ 2 ਧੀਆਂ ਤੋਂ ਉਨ੍ਹਾਂ ਦਾ ਪਿਤਾ ਅਤੇ ਇਕ ਪਤਨੀ ਤੋਂ ਉਸ ਦਾ ਪਤੀ ਸਦਾ ਲਈ ਦੂਰ ਕਰ ਦਿੱਤਾ। ਸੰਦੀਪ ਸਿੰਘ ਦੀ ਜਾਨ ਜਾਣ ਨਾਲ ਪਰਿਵਾਰ ਦੀ ਆਮਦਨ ਵੀ ਬੰਦ ਹੋ ਗਈ ਹੈ। ਹਰ ਕੋਈ ਪਰਿਵਾਰ ਨਾਲ ਅਫ਼ਸੋਸ ਜਤਾ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਸਬੰਧੀਆਂ ਦੇ ਪਰਿਵਾਰਾਂ ਵਿੱਚ ਮਾਤਮ ਛਾਇਆ ਹੋਇਆ ਹੈ।

Leave a Reply

Your email address will not be published. Required fields are marked *