ਪੁੱਤ ਦੀਆਂ ਅੱਖਾਂ ਸਾਹਮਣੇ ਪਿਓ ਨੂੰ ਮਿਲੀ ਮੋਤ, ਪਲਟੀਆਂ ਖਾ ਕੇ ਦਰੱਖਤ ਵਿੱਚ ਵੱਜੀ ਕਾਰ

ਹੱਥ ਡੋਰੀ ਮਾਲਕ ਦੇ, ਬੰਦਾ ਕਰਦਾ ਯਤਨ ਬਥੇਰੇ। ਇਹ ਗੱਲ ਅਸੀਂ ਆਮ ਹੀ ਲੋਕਾਂ ਨੂੰ ਕਹਿੰਦੇ ਹੋਏ ਸੁਣਦੇ ਹਾਂ ਪਰ ਇਹ ਗੱਲ ਉਸ ਸਮੇਂ ਸੱਚ ਹੋ ਗਈ, ਜਦੋਂ ਪਿਤਾ ਦਾ ਡਾਇਲਸਿਸ ਕਰਵਾਉਣ ਜਾ ਰਹੇ ਪੁੱਤਰ ਦੀ ਕਾਰ ਨਾਲ ਹਾਦਸਾ ਵਾਪਰ ਗਿਆ। ਜਿਸ ਪਿਤਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਿਆ। ਪੁੱਤਰ ਦੇ ਸੱਟਾਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦਸੂਹਾ ਦੇ ਮੁਹੱਲਾ ਕੈਂਥਾਂ ਦੇ ਰਹਿਣ

ਵਾਲੇ ਸੁਰਜੀਤ ਸਿੰਘ ਦੀ ਤਬੀਅਤ ਠੀਕ ਨਹੀਂ ਸੀ। ਜਿਸ ਕਰਕੇ ਉਨ੍ਹਾਂ ਦਾ ਡਾਇਲੇਸਿਸ ਕਰਵਾਉਣ ਲਈ ਉਨ੍ਹਾਂ ਦਾ ਪੁੱਤਰ ਗੁਰਮੀਤ ਪਾਲ ਸਿੰਘ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਜਲੰਧਰ ਨੇੜਲੇ ਇਕ ਨਿੱਜੀ ਹਸਪਤਾਲ ਵਿਚ ਲਿਜਾ ਰਿਹਾ ਸੀ। ਜਦੋਂ ਪਿਤਾ ਪੁੱਤਰ ਦੋਵੇਂ ਹੀ ਜਲੰਧਰ ਜੰਮੂ ਹਾਈਵੇ ਤੇ ਪਚਰੰਗਾ ਚੌਕੀ ਅਧੀਨ ਪੈਂਦੇ ਪਿੰਡ ਸੱਦਾ ਚੱਕ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਇਨ੍ਹਾਂ ਦੀ ਗੱਡੀ ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋ ਗਈ। ਗੱਡੀ ਸੜਕ ਤੋਂ ਉਤਰ ਕੇ ਦਰੱਖਤ ਵਿੱਚ ਜਾ ਵੱਜੀ।

ਜਿਸ ਕਰਕੇ ਪਿਤਾ ਸੁਰਜੀਤ ਸਿੰਘ ਦੀ ਘਟਨਾ ਸਥਾਨ ਤੇ ਹੀ ਜਾਨ ਚਲੀ ਗਈ ਅਤੇ ਪੁੱਤਰ ਗੁਰਮੀਤ ਪਾਲ ਸਿੰਘ ਦੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ। ਹਾਦਸੇ ਦੀ ਇਤਲਾਹ ਮਿਲਣ ਤੇ ਪਚਰੰਗਾ ਚੌਕੀ ਤੋਂ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਪਿਤਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਡਾਇਲਸਿਸ ਕਰਵਾਉਣ ਲਈ ਲਿਜਾਇਆ ਜਾ ਰਿਹਾ ਸੀ,

ਉਨ੍ਹਾਂ ਦੀ ਹਾਦਸੇ ਵਿੱਚ ਜਾਨ ਚਲੀ ਗਈ ਅਤੇ ਉਹ ਕਹਾਵਤ ਸੱਚੀ ਹੋ ਗਈ, ਹੱਥ ਡੋਰੀ ਮਾਲਕ ਦੇ ਬੰਦਾ ਕਰਦਾ ਯਤਨ ਬਥੇਰੇ। ਪਰਿਵਾਰ ਵੱਲੋਂ ਬਜ਼ੁਰਗ ਪਿਤਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਡਾਇਲੇਸਿਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰ ਨੂੰ ਸਫਲਤਾ ਨਹੀਂ ਮਿਲੀ। ਪਿਤਾ ਨੂੰ ਬਚਾਉੰਦਾ ਪੁੱਤਰ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ।

Leave a Reply

Your email address will not be published. Required fields are marked *