ਬੱਚਿਆਂ ਲਈ ਦੁੱਧ ਲੈਣ ਗਿਆ ਪਿਓ ਨਾ ਮੁੜਿਆ ਵਾਪਸ, ਨਿੱਕੇ ਨਿੱਕੇ ਬੱਚਿਆ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਪੰਜਾਬ ਦੇ ਪਿੰਡਾਂ ਵਿੱਚ ਹੋ ਰਹੀ ਅਮਲ ਦੀ ਵਿਕਰੀ ਨੇ ਕਿੰਨੇ ਹੀ ਨੌਜਵਾਨਾਂ ਨੂੰ ਸਦਾ ਦੀ ਨੀਂਦ ਦੇ ਦਿੱਤੀ ਹੈ। ਕਿੰਨੇ ਹੀ ਨੌਜਵਾਨ ਕੰਮ ਤੋਂ ਨਕਾਰਾ ਹੋ ਚੁੱਕੇ ਹਨ। ਸਮੇਂ ਦੀਆਂ ਸਰਕਾਰਾਂ ਜਨਤਾ ਨਾਲ ਕਈ ਕਿਸਮ ਦੇ ਵਾਅਦੇ ਕਰਦੀਆਂ ਹਨ ਪਰ ਇਹ ਵਾਅਦੇ ਸਿਰੇ ਨਹੀਂ ਚੜ੍ਹਦੇ। ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਵਿਖੇ 25 ਸਾਲ ਦਾ ਇੱਕ ਨੌਜਵਾਨ ਗੁਰਜੰਟ ਸਿੰਘ ਅਮਲ ਦੀ ਓਵਰਡੋਜ਼ ਨਾਲ ਦਮ ਤੋੜ ਗਿਆ। ਉਹ ਆਪਣੇ ਪਿੱਛੇ 2 ਬੱਚੇ ਇੱਕ ਪੁੱਤਰ ਅਤੇ ਇੱਕ ਧੀ ਨੂੰ ਛੱਡ ਗਿਆ ਹੈ।

ਮ੍ਰਿਤਕ ਗੁਰਜੰਟ ਸਿੰਘ ਦੀ ਮਾਂ ਦੇ ਦੱਸਣ ਮੁਤਾਬਕ ਜਦੋਂ ਗੁਰਜੰਟ ਸਿੰਘ ਕੰਮ ਤੋਂ ਵਾਪਸ ਆਇਆ ਤਾਂ ਘਰ ਵਿੱਚ ਦੁੱਧ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਦੁੱਧ ਲੈਣ ਲਈ ਭੇਜ ਦਿੱਤਾ। ਉਨ੍ਹਾਂ ਨੂੰ ਕਿਸੇ ਨੇ ਆ ਕੇ ਖ਼ਬਰ ਦਿੱਤੀ ਕਿ ਗੁਰਜੰਟ ਸਿੰਘ ਨੇ ਅਮਲ ਦਾ ਟੀ-ਕਾ ਲਗਾ ਲਿਆ ਹੈ। ਉਨ੍ਹਾਂ ਨੇ ਤੁਰੰਤ ਡਾਕਟਰ ਨੂੰ ਬੁਲਾਇਆ ਪਰ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਜਵਾਬ ਦੇ ਦਿੱਤਾ। ਫੇਰ ਉਹ ਗੱਡੀ ਵਿਚ ਗੁਰਜੰਟ ਸਿੰਘ ਨੂੰ ਕਿਸੇ ਹੋਰ ਡਾਕਟਰ ਕੋਲ ਲੈ ਗਏ ਪਰ ਤਦ ਤਕ ਉਨ੍ਹਾਂ ਦਾ ਪੁੱਤਰ ਦਮ ਤੋੜ ਚੁੱਕਾ ਸੀ।

ਮ੍ਰਿਤਕ ਦੀ ਮਾਂ ਨੇ ਮੰਗ ਕੀਤੀ ਹੈ ਕਿ ਸੂਬੇ ਵਿਚੋਂ ਅਮਲ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਗੁਰਜੰਟ ਸਿੰਘ ਘਰ ਤੋਂ ਦੁੱਧ ਲੈਣ ਗਿਆ ਸੀ ਪਰ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਗੁਰਜੰਟ ਨੇ ਅਮਲ ਦਾ ਟੀ-ਕਾ ਲਗਾ ਲਿਆ ਹੈ ਅਤੇ ਅਮਲ ਦਾ ਟੀ-ਕਾ ਲਗਾ ਲੈਣ ਕਾਰਨ ਹੀ ਉਸ ਦੀ ਜਾਨ ਚਲੀ ਗਈ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪਿੰਡ ਮਾੜੀ ਕੰਬੋਕੇ ਸ਼ਹੀਦਾਂ ਦਾ ਪਿੰਡ ਹੈ, ਜੋ ਹੁਣ ਅਮਲ ਵਿਕਰੇਤਾਵਾਂ ਦਾ ਪਿੰਡ ਬਣ ਕੇ ਰਹਿ ਗਿਆ ਹੈ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਪਹਿਲਾਂ ਵੀ ਇਸ ਪਿੰਡ ਵਿੱਚ ਅਮਲ ਨਾਲ ਇਕ ਹੋਰ ਵਿਅਕਤੀ ਦੀ ਜਾਨ ਚਲੀ ਗਈ ਸੀ ਪਰ ਉਹ ਕਿਸੇ ਹੋਰ ਪਿੰਡ ਦਾ ਰਹਿਣ ਵਾਲਾ ਸੀ ਅਤੇ ਹੁਣ ਗੁਰਜੰਟ ਸਿੰਘ ਅਮਲ ਦੀ ਭੇਟ ਚਡ਼੍ਹ ਗਿਆ ਹੈ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਅਮਲ ਵੇਚਣ ਵਾਲਿਆਂ ਤੇ ਸ਼ਿ-ਕੰ-ਜਾ ਕਸਿਆ ਜਾਵੇ। ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਬੇਨਤੀ ਕੀਤੀ ਹੈ ਕਿ ਅਮਲ ਦਾ ਕਾਰੋਬਾਰ ਕਰਨ ਵਾਲਿਆਂ ਦੀ ਜਾਇਦਾਦ ਕੁਰਕ ਕੀਤੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *