ਰੇਲਗੱਡੀ ਤੇ ਹੋਣ ਲੱਗੀ ਵੱਡੇ ਵੱਡੇ ਪੱਥਰਾਂ ਦੀ ਬਰਸਾਤ, ਪਟੜੀ ਤੋਂ ਉੱਤਰੇ ਡੱਬੇ, ਡਰਾਈਵਰ ਨੇ ਰੋਕੀ ਟ੍ਰੇਨ

“ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।। ਇਹ ਕਥਨ ਅੱਜ ਇੱਕ ਵਾਰ ਫੇਰ ਉਸ ਸਮੇਂ ਸੱਚਾ ਸਾਬਿਤ ਹੋਇਆ, ਜਦੋਂ ਟਰੇਨ ਹਾਦਸੇ ਦੌਰਾਨ 2348 ਯਾਤਰੀਆਂ ਦਾ ਵਾਲ਼ ਵੀ ਵਿੰਗਾ ਨਾ ਹੋਇਆ। ਕਰਨਾਟਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸ਼ੁੱਕਰਵਾਰ ਸਵੇਰੇ ਇਕ ਵੱਡਾ ਰੇਲ ਹਾਦਸਾ ਹੋਣ ਤੋਂ ਟੱਲ ਗਿਆ। ਜਦੋਂ ਕੰਨੂਰ ਬੈਂਗਲੂਰੁ ਐਕਸਪ੍ਰੈਸ ਪਟੜੀ ਤੇ ਜਾ ਰਹੀ ਸੀ ਤਾਂ ਅਚਾਨਕ ਪਹਾੜ ਤੋਂ ਪੱਥਰ ਡਿੱਗਣ ਲੱਗੇ।

ਜਿਸ ਕਾਰਨ ਐਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋਂ ਉੱਤਰ ਗਏ। ਡਰਾਈਵਰ ਨੇ ਆਪਣੀ ਸਮਝਦਾਰੀ ਸਦਕਾ ਐਕਸਪ੍ਰੈਸ ਨੂੰ ਰੋਕ ਦਿੱਤਾ। ਜਿਸ ਕਾਰਨ ਵਿੱਚ ਬੈਠੇ ਯਾਤਰੀਆਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸ਼ਾਮ 6:05 ਵਜੇ ਕੇਰਲ ਤੋਂ ਰਵਾਨਾ ਹੋਈ ਕੰਨੂਰ ਬੈਂਗਲੂਰੁ ਐਕਸਪ੍ਰੈਸ ਸ਼ੁਕਰਵਾਰ ਸਵੇਰੇ ਕਰਨਾਟਕਾ ਪਹੁੰਚੀ। ਜਦੋਂ ਟਰੇਨ ਟੋਪੁਰੂ ਸਿਵਾੜੀ ਦੇ ਵਿਚਕਾਰ ਤੋਂ ਲੰਘ ਰਹੀ ਸੀ ਤਾਂ ਅਚਾਨਕ ਪਹਾੜ ਤੋਂ ਪੱਥਰ ਡਿੱਗਣ ਲੱਗੇ।

ਜਿਸ ਕਾਰਨ ਕੰਨੂਰ ਬੈਂਗਲੁਰੂ ਐਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਜਿਸ ਵਿੱਚ ਤਕਰੀਬਨ 2348 ਯਾਤਰੀ ਸਫ਼ਰ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਟਰੇਨ ਚਾਲਕ ਨੇ ਆਪਣੀ ਸਮਝਦਾਰੀ ਸਦਕਾ ਟਰੇਨ ਨੂੰ ਤੁਰੰਤ ਰੋਕ ਦਿੱਤਾ। ਜਿਸ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸੂਚਨਾ ਮਿਲਣ ਤੇ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਦੱਖਣੀ ਪੱਛਮੀ ਰੇਲਵੇ ਅਧਿਕਾਰੀਆਂ ਨੇ ਮੌਕਾ ਦੇਖਿਆ। ਜਿੰਨਾ ਕਿਹਾ ਕਿ ਟਰੇਨ ਵਿੱਚ ਸਫ਼ਰ ਕਰ ਰਹੇ ਸਾਰੇ 2348 ਯਾਤਰੀ ਠੀਕ ਹਨ, ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।

ਸਾਰੇ ਯਾਤਰੀ ਸਹੀ ਸਲਾਮਤ ਹਨ। ਇਸ ਟਰੇਨ ਵਿਚ ਸਫ਼ਰ ਕਰ ਰਹੇ ਯਾਤਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ 3:50 ਵਜੇ ਦੇ ਕਰੀਬ ਵਾਪਰਿਆ। ਉਸ ਸਮੇਂ ਸਾਰੇ ਯਾਤਰੀ ਟ੍ਰੇਨ ਵਿਚ ਸੁੱਤੇ ਪਏ ਸਨ। ਟਰੇਨ ਉੱਤੇ ਅਚਾਨਕ ਵੱਡੇ-ਵੱਡੇ ਪੱਥਰ ਡਿੱਗਣ ਲੱਗੇ ਤਾਂ ਉਨ੍ਹਾਂ ਨੂੰ ਇੱਕ ਵਾਰ ਤਾਂ ਇਹੋ ਲਗਾ ਕੇ ਜਿਵੇਂ ਕੋਈ ਵੱਡਾ ਧਮਾਕਾ ਹੋ ਗਿਆ ਹੋਵੇ। ਜਾਣਕਾਰੀ ਮੁਤਾਬਿਕ ਪਟੜੀ ਤੋਂ ਪੱਥਰ ਹਟਾਉਣ ਦਾ ਕੰਮ ਚੱਲ ਰਿਹਾ ਹੈ।

Leave a Reply

Your email address will not be published. Required fields are marked *