ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੋਤ

ਪੰਜਾਬੀ ਵਿਅਕਤੀ ਜ਼ਿਆਦਾਤਰ ਡਰਾਇਵਰੀ ਕਰਦੇ ਹਨ। ਵਿਦੇਸ਼ਾਂ ਵਿੱਚ ਜਾ ਕੇ ਵੀ ਪੰਜਾਬੀ ਵਿਅਕਤੀ ਜ਼ਿਆਦਾਤਰ ਟਰੱਕ ਟੈਕਸੀਆਂ ਚਲਾਉਂਦੇ ਹਨ। ਕਈਆਂ ਨੇ ਤਾਂ ਆਪਣੀ ਟਰਾਂਸਪੋਰਟ ਵੀ ਬਣਾ ਲਈ ਹੈ। ਵਿਦੇਸ਼ਾਂ ਤੋਂ ਪੰਜਾਬੀ ਵਿਅਕਤੀਆਂ ਦੇ ਹਾਦਸੇ ਦੇ ਸ਼ਿਕਾਰ ਹੋਣ ਦੀਆਂ ਖ਼ਬਰਾਂ ਵੀ ਆਮ ਤੌਰ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਰੁਜ਼ਗਾਰ ਦੀ ਘਾਟ ਇਨ੍ਹਾਂ ਲੋਕਾਂ ਨੂੰ ਵਿਦੇਸ਼ਾਂ ਤੱਕ ਲੈ ਜਾਂਦੀ ਹੈ। ਅਮਰੀਕਾ ਦੇ ਫਰਿਜ਼ਨੋ ਤੋਂ ਇੱਕ ਪੰਜਾਬੀ ਵਿਅਕਤੀ ਦੀ ਹਾਦਸੇ ਦੌਰਾਨ ਜਾਨ ਜਾਣ

ਦੀ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਇਸ ਵਿਅਕਤੀ ਦਾ ਨਾਮ ਪ੍ਰੀਤ ਸ਼ੇਰਗਿੱਲ ਦੱਸਿਆ ਜਾਂਦਾ ਹੈ। ਇਹ ਹਾਦਸਾ ਹਾਲ ਬਰੁੱਕ ਐਰੀਜ਼ੋਨਾ ਏਰੀਏ ਵਿੱਚ ਫਰੀਵੇਅ 40 ਈਸਟ ਪੁਆਇੰਟ ਤੇ ਵਾਪਰਿਆ ਹੈ। ਪ੍ਰੀਤ ਸ਼ੇਰਗਿੱਲ ਟਰੱਕ ਚਲਾਉਣ ਦਾ ਧੰਦਾ ਕਰਦਾ ਸੀ ਅਤੇ ਟਰੱਕ ਡਰਾਈਵਰੀ ਕਰਦੇ ਹੀ ਉਸ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਕਾਰਨ ਉਸ ਨੂੰ ਜਾਨ ਗਵਾਉਣੀ ਪੈ ਗਈ। ਮ੍ਰਿਤਕ ਮੂਲ ਰੂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਲੀਏਵਾਲ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਜਦੋਂ ਇਹ ਮੰ ਦ ਭਾ ਗੀ ਖ਼ਬਰ ਉਸ ਦੇ ਪਿੰਡ ਪਹੁੰਚੀ ਤਾਂ ਪਿੰਡ ਵਿੱਚ ਸੋਗ ਫੈਲ ਗਿਆ।

ਪ੍ਰੀਤ ਨੂੰ ਜਿਊਂਦੇ ਜੀਅ ਆਪਣੇ ਵਤਨ ਵਾਪਸ ਪਰਤਣਾ ਨਸੀਬ ਨਹੀਂ ਹੋਇਆ। ਫਰਿਜ਼ਨੋ ਵਿਖੇ ਵੀ ਉਸ ਦੇ ਜਾਣਕਾਰ ਸਦਮੇ ਵਿੱਚ ਹਨ। ਅਜੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਹਿਊਸਟਨ ਸ਼ਹਿਰ ਵਿੱਚ 22 ਸਾਲਾ ਇਕ ਵਿਦਿਆਰਥਣ ਸ਼ਹਾਨੀ ਭਾਰਤੀ ਮਿਊਜ਼ਿਕ ਪ੍ਰੋਗਰਾਮ ਦੇਖਣ ਗਈ ਆਪਣੀ ਜਾਨ ਗੁਆ ਬੈਠੀ ਸੀ। ਉਹ ਟੈਕਸਸ ਦੀ ਏ.ਐਂਡ.ਐਮ ਯੂਨੀਵਰਸਿਟੀ ਵਿੱਚ ਇਲੈਕਟ੍ਰੌਨਿਕਸ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੀ ਸੀ।

Leave a Reply

Your email address will not be published. Required fields are marked *