ਚੰਨੀ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ ਨੂੰ ਮਿਲਣਗੇ 2-2 ਲੱਖ ਰੁਪਏ

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੀ ਹੁਕਮਰਾਨ ਧਿਰ ਵੱਲੋਂ ਲੋਕ ਹਿੱਤ ਵਿੱਚ ਫੈਸਲੇ ਲਏ ਜਾ ਰਹੇ ਹਨ। ਇਸੇ ਕੜੀ ਅਧੀਨ ਪੰਜਾਬ ਸਰਕਾਰ ਨੇ ਉਨ੍ਹਾ 83 ਕਿਸਾਨਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਤੌਰ ਤੇ ਦੇਣ ਦਾ ਫ਼ੈਸਲਾ ਕੀਤਾ ਹੈ। ਜਿਹੜੇ ਕਿਸਾਨ 26 ਜਨਵਰੀ 2021 ਨੂੰ ਟਰੈਕਟਰ ਰੈਲੀ ਦੌਰਾਨ ਦਿੱਲੀ ਵਿੱਚ ਗ੍ਰਿ ਫ਼ ਤਾ ਰ ਕਰ ਲਏ ਗਏ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਟਵੀਟ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਖੜ੍ਹੀ ਹੈ। ਸਰਕਾਰ ਚਾਹੁੰਦੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸੇ ਸਿਲਸਿਲੇ ਵਿਚ ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਤੌਰ ਤੇ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਜਿਨ੍ਹਾਂ ਕਿਸਾਨਾਂ ਨੂੰ ਟਰੈਕਟਰ ਰੈਲੀ ਦੌਰਾਨ ਗ੍ਰਿ ਫ਼ ਤਾ ਰ ਕਰ ਲਿਆ ਗਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਜਿਹੜੇ ਕਿਸਾਨ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਚ ਧਰਨੇ ਤੇ ਬੈਠੇ ਹਨ।

ਉਨ੍ਹਾਂ ਨੇ 26 ਜਨਵਰੀ 2021 ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਕਰਨ ਦਾ ਐਲਾਨ ਕੀਤਾ ਸੀ ਪਰ ਕੇਂਦਰ ਸਰਕਾਰ ਇਹ ਨਹੀਂ ਸੀ ਚਾਹੁੰਦੀ। ਜਿਸ ਕਰਕੇ ਇਸ ਮਾਮਲੇ ਤੇ ਰੈਲੀ ਕਰਨ ਲਈ ਦੋਵੇਂ ਧਿਰਾਂ ਵਿਚਕਾਰ ਇਕ ਰੂਟ ਤੈਅ ਹੋਇਆ ਸੀ। ਇਸ ਰੈਲੀ ਦੌਰਾਨ ਕੁਝ ਵਿਅਕਤੀ ਕਿਸੇ ਤਰ੍ਹਾਂ ਲਾਲ ਕਿਲੇ ਤੇ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਉਥੇ ਝੰਡਾ ਲਹਿਰਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਸੀ ਅਤੇ ਕਿਸਾਨਾਂ ਦੀ ਫੜੋ ਫੜਾਈ ਸ਼ੁਰੂ ਹੋ ਗਈ ਸੀ।

ਉਸ ਸਮੇਂ ਪੁਲਿਸ ਨੇ 83 ਕਿਸਾਨ ਗ੍ਰਿ ਫ ਤਾ ਰ ਕਰ ਲਏ ਸਨ ਅਤੇ ਇੰਜ ਲੱਗਦਾ ਸੀ ਕਿ ਕਿਸਾਨੀ ਸੰਘਰਸ਼ ਖ਼ਤਮ ਹੋ ਗਿਆ ਹੈ ਪਰ ਰਾਕੇਸ਼ ਟਿਕੈਤ ਦੇ ਸਟੈਂਡ ਲੈ ਲਏ ਜਾਣ ਕਾਰਨ ਕਿਸਾਨੀ ਸੰਘਰਸ਼ ਮੁਡ਼ ਸ਼ੁਰੂ ਹੋ ਗਿਆ। ਹੁਣ ਉਨ੍ਹਾਂ ਗ੍ਰਿ ਫ਼ ਤਾ ਰ ਕੀਤੇ ਗਏ 83 ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ਤੇ 2-2 ਲੱਖ ਰੁਪਏ ਦੇਣ ਦਾ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ।

Leave a Reply

Your email address will not be published. Required fields are marked *