ਝਾੜੀਆਂ ਅੰਦਰ ਜਾ ਕੇ ਦੇਖਿਆ ਤਾਂ ਉੱਡ ਗਏ ਹੋਸ਼, ਖੇਤਾਂ ਚ ਬੁਲਾਉਣੀ ਪਈ ਪੁਲਿਸ

ਹੁਸ਼ਿਆਰਪੁਰ ਦੇ ਹਰੀ ਨਗਰ ਇਲਾਕੇ ਵਿੱਚ ਰਹਿਣ ਵਾਲੇ ਆਰੀਅਨ ਨਾਮਕ ਲੜਕਾ ਜੋ ਕਿ ਦੋ ਦਿਨ ਤੋਂ ਲਾਪਤਾ ਸੀ। ਜਿਸ ਕਾਰਨ ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤੀ ਗਈ ਅਤੇ ਪੁਲੀਸ ਵੱਲੋਂ ਲਾਪਤਾ ਹੋਏ ਆਰੀਅਨ ਦੀ ਭਾਲ ਜਾਰੀ ਕਰ ਦਿੱਤੀ ਗਈ। ਬੀਤੇ ਦਿਨੀਂ ਜਦੋਂ ਪੁਲਿਸ ਨੂੰ ਆਰੀਅਨ ਦੀ ਮ੍ਰਿਤਕ ਦੇਹ ਮਿਲੀ ਤਾਂ ਉਸ ਨੂੰ ਦੇਖ ਕੇ ਪਰਿਵਾਰ ਦੇ ਹੋਸ਼ ਹੀ ਉੱਡ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਸਵੇਰੇ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਕਿ ਇੱਕ ਲੜਕੇ ਦੀ ਮ੍ਰਿਤਕ ਦੇਹ ਮਿਲੀ ਹੈ। ਜਿਸ ਦੀ ਉਮਰ ਤਕਰੀਬਨ 22-23 ਸਾਲ ਦੀ ਹੈ। ਉਨ੍ਹਾਂ ਨੇ ਜਦੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਉਹੀ ਲੜਕਾ ਹੈ। ਜਿਸ ਦੇ ਪਰਿਵਾਰ ਨੇ 2 ਦਿਨ ਪਹਿਲਾਂ ਲਾਪਤਾ ਹੋਣ ਦੀ ਦਰਖਾਸਤ ਲਖਵਾਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੌਰਾਨੇ ਤਫਤੀਸ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਲੜਕਾ 10 ਤਰੀਕ ਦੀ ਸ਼ਾਮ ਨੂੰ ਘਰ ਇਹ ਕਹਿ ਕੇ ਗਿਆ ਸੀ

ਕਿ ਉਹ ਕੁਝ ਖਾਣ-ਪੀਣ ਲਈ ਬਾਹਰ ਜਾ ਰਿਹਾ ਹੈ। ਜਿਸ ਤੋਂ ਬਾਅਦ ਉਸ ਦਾ ਕੁਝ ਵੀ ਪਤਾ ਨਾ ਲੱਗਾ। ਇਸ ਸੰਬੰਧ ਵਿਚ ਉਨ੍ਹਾਂ ਨੇ ਆਸ ਪਾਸ ਦੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਇਸ ਦੀ ਭਾਲ ਸਬੰਧੀ ਸੂਚਨਾ ਦੇ ਦਿੱਤੀ ਸੀ। ਜਦੋਂ ਉਨ੍ਹਾਂ ਨੂੰ ਇਕ ਲੜਕੇ ਦੀ ਮ੍ਰਿਤਕ ਦੇਹ ਮਿਲਣ ਬਾਰੇ ਪਤਾ ਲੱਗਾ ਤਾਂ ਉਹ ਘਟਨਾ ਸਥਾਨ ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਲੜਕਾ ਆਰੀਅਨ ਪੁੱਤਰ ਹੰਸ ਵਾਸੀ ਹਰੀ ਨਗਰ ਲੜਕੇ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਲੱਗਦਾ ਹੈ

ਕਿ ਕਿਸੇ ਵੱਲੋਂ ਉਸ ਦੀ ਜਾਨ ਲੈ ਲਈ ਗਈ ਹੋਵੇ ਅਤੇ ਪਰਿਵਾਰਿਕ ਮੈਂਬਰਾਂ ਕਹਿਣਾ ਹੈ ਕਿ ਮ੍ਰਿਤਕ ਦੇ ਗਲ਼ ਵਿਚ ਇਕ ਚੇਨ ਵੀ ਸੀ ਜੋ ਹੁਣ ਨਹੀਂ ਹੈ। ਉਨ੍ਹਾਂ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਦੱਸਿਆ ਹੈ ਕਿ ਪੁਲੀਸ ਉੱਚ ਅਧਿਕਾਰੀ ਘਟਨਾ ਸਥਾਨ ਤੇ ਆਏ। ਜਿਨਾਂ ਵੱਲੋਂ ਮੌਕਾ ਦੇਖਣ ਉਪਰੰਤ ਇਸ ਮਾਮਲੇ ਦੀ ਤਫਤੀਸ਼ ਲਈ ਵੱਖ-ਵੱਖ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *