ਭਰਾ ਦੇ ਹੱਕ ਚ ਖੜੀ ਭੈਣ ਨੇ ਮਾਂ ਖਿਲਾਫ ਖੋਲਿਆ ਮੋਰਚਾ, ਲੋਕ ਖੜ ਖੜ ਕੇ ਦੇਖਦੇ ਰਹੇ ਹੰਗਾਮਾ

ਜ਼ਮੀਨੀ ਜਾਇਦਾਦ ਦੇ ਵਿਵਾਦ ਦੀਆਂ ਹਰ ਰੋਜ਼ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨੀ ਵਿਵਾਦ ਦੇ ਚਲਦਿਆਂ ਪਰਿਵਾਰਿਕ ਮੈਂਬਰਾਂ ਵਿੱਚ ਆਪਸੀ ਝੜਪ ਹੋ ਗਈ। ਇਸ ਦੌਰਾਨ ਹੀ ਇਕ ਭਰਾ ਅਤੇ ਮਤਰੇਈ ਮਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ। ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਨ੍ਹਾਂ ਦੇ ਦੋ ਲੜਕੇ ਜਿਨ੍ਹਾਂ ਵਿੱਚੋਂ ਜਸਵਿੰਦਰ ਜੋ ਕੇ ਅਪਾਹਜ ਹੈ। ਜਿਸ ਨੂੰ ਉਸ ਦੇ ਵੱਡੇ ਭਰਾ ਬੱਬੂ ਨੇ ਪਿਤਾ ਦੀ ਮੋਤ ਤੋਂ ਬਾਅਦ ਘਰ ਤੋਂ ਬਾਹਰ ਕੱਢ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਇਹ ਕੋਠੀ ਉਦੋਂ ਤੱਕ ਉਨ੍ਹਾਂ ਦੇ ਦੋਨੋਂ ਲੜਕਿਆਂ ਦੇ ਨਾਮ ਹੈ ਜਦੋਂ ਤੱਕ ਜਾਇਦਾਦ ਦਾ ਬਟਵਾਰਾ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਅਪਾਹਜ ਲੜਕੇ ਨੂੰ ਉਸ ਦਾ ਹੱਕ ਦਵਾਉਣਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਇਨਸਾਫ਼ ਲਈ ਕੋਠੀ ਦੇ ਬਾਹਰ ਧਰਨਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੀ ਜਾਨ ਵੀ ਦੇ ਸਕਦੇ ਹਨ। ਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਦੇ ਵੱਡੇ ਭਰਾ ਦਾ ਮਤਰੇਈ ਮਾਂ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਦੇ ਪਿਤਾ ਨੇ 3 ਭਰਾਵਾਂ ਦੇ ਨਾਂ ਤੇ ਜਾਇਦਾਦ ਕੀਤੀ ਸੀ। ਜਿਨ੍ਹਾਂ ਵਿੱਚੋਂ ਇੱਕ ਅਪਾਹਜ ਹੈ। ਉਨ੍ਹਾਂ ਦੀ ਮਤ੍ਰੇਈ ਮਾਂ ਨੇ ਝੂਠੇ ਕਾਗਜ ਬਣਾ ਕੇ ਅਪਾਹਿਜ ਭਰਾ ਦੀ ਸਾਰੀ ਜਾਇਦਾਦ ਆਪਣੇ ਨਾਂਮ ਕਰਵਾ ਲਈ ਅਤੇ ਉਨ੍ਹਾਂ ਤੇ ਝੂਠਾ ਪਰਚਾ ਕਰਵਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਔਰਤ ਬਾਰੇ ਸਾਰਾ ਕੁਝ ਪਤਾ ਕੀਤਾ ਜਾਵੇ ਤਾਂ ਜੋ ਸਾਰਾ ਸੱਚ ਸਾਹਮਣੇ ਆ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਔਰਤ ਕੋਲ ਅਦਾਲਤ ਦੇ ਆਰਡਰ ਹਨ

ਤਾਂ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਧਰਨਾ ਕਿਉੰ ਦੇ ਰਹੀ ਹੈ। ਉਹ ਆਪਣੇ ਹੱਕ ਲਈ ਕਾਨੂੰਨ ਕੋਲ ਜਾਵੇ। ਜੇਕਰ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਤੰਗ ਕੀਤਾ ਜਾਵੇਗਾ ਤਾਂ ਉਹ ਵੀ ਚੁੱਪ ਨਹੀਂ ਰਹਿਣਗੇ। ਉਹ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਜ਼ਰੂਰ ਕਰਨਗੇ। ਸ਼ੈਲੀ ਟੱਕਰ ਨਾਮਕ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਬੱਲਾ ਦੀ ਮੋਤ ਤੋਂ ਬਾਅਦ ਉਨ੍ਹਾਂ ਦੇ ਸਕੇ ਭਰਾ ਦੇ ਨਾਮ ਤੇ ਜਾਇਦਾਦ ਸੀ। ਉਨ੍ਹਾਂ ਦੇ ਭਰਾ ਦੀ ਹਾਲਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਜਾਇਦਾਦ ਦੀ ਸਾਰੀ ਜ਼ਿੰਮੇਵਾਰੀ ਮਤਰੇਈ ਮਾਂ ਨੂੰ ਦਿੱਤੀ ਸੀ।

ਇਕ ਮਹੀਨੇ ਦੇ ਅੰਦਰ ਉਨ੍ਹਾਂ ਦੇ ਮਤਰੇਏ ਭਰਾ ਨੇ ਝੂਠਾ ਖੂਨ ਦਾ ਰਿਸ਼ਤਾ ਦੱਸ ਕੇ ਸਾਰੀ ਜਾਇਦਾਦ ਆਪਣੇ ਨਾਂਮ ਕਰਵਾ ਲਈ ਅਤੇ ਡੇਢ ਕਰੋੜ ਰੁਪਇਆ ਉਨ੍ਹਾਂ ਦੀ ਮਤਰੇਈ ਮਾਂ ਨੇ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਿਆ। ਉਨ੍ਹਾਂ ਕੋਲ ਸਾਰੇ ਸਬੂਤ ਵੀ ਹਨ। ਦੱਸ ਦਈਏ ਇਸ ਮਾਮਲੇ ਵਿਚ ਪੁਲੀਸ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਇਸ ਕਾਰਨ ਇਸ ਮਾਮਲੇ ਤੇ ਕੀ ਕਾਰਵਾਈ ਕੀਤੀ ਜਾਵੇਗੀ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ। ਦੋਵੇਂ ਧਿਰਾਂ ਨੇ ਇੱਕ ਦੂਜੇ ਉੱਤੇ ਦੋਸ਼ ਲਗਾਏ ਹਨ।  ਇਨ੍ਹਾਂ ਦੋਸ਼ਾਂ ਦੀ ਅਸਲ ਸੱਚਾਈ ਤਾਂ ਜਾਂਚ ਦਾ ਵਿਸ਼ਾ ਹੈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *