ਕਨੇਡਾ ਚ ਮਹਿੰਗਾ ਪਿਆ ਦੇਸੀ ਗੱਦਿਆਂ ਵਾਲਾ ਜੁਗਾੜ, ਪੁਲਿਸ ਨੇ ਘਰ ਤੱਕ ਵੀ ਨਾ ਦਿੱਤੇ ਪਹੁੰਚਣ

ਕੁਝ ਲੋਕ ਜਿੱਥੇ ਕਿਤੇ ਵੀ ਜਾਂਦੇ ਹਨ। ਕੁਝ ਵੱਖਰਾ ਹੀ ਕਰਦੇ ਹਨ। ਅਸਲ ਵਿੱਚ ਇਹ ਲੋਕ ਜੁਗਾੜ ਬਣਾਉਂਦੇ ਹਨ। ਇਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ। ਦੇਸੀ ਤਰੀਕੇ ਨਾਲ ਕੰਮ ਚਲਾਉਣਾ। ਪੰਜਾਬ ਵਿੱਚ ਕੁਝ ਲੋਕਾਂ ਨੇ ਰੇਹੜਿਆਂ ਉੱਤੇ ਪੀਟਰ ਇੰਜਣ ਰੱਖ ਕੇ ਘਡ਼ੁੱਕੇ ਬਣਾ ਲਏ। ਰਿਕਸ਼ਾ ਰੇਹੜੀਆਂ ਦੇ ਅੱਗੇ ਮੋਟਰਸਾਈਕਲ ਲਗਾ ਲਏ। ਅਜਿਹੇ ਲੋਕਾਂ ਦੇ ਦੇਸੀ ਜੁਗਾੜ ਦੇਖ ਕੇ ਕੈਨੇਡਾ ਪੁਲਿਸ ਨੇ ਚਲਾਨ ਕਰ ਦਿੱਤਾ। ਮਾਮਲਾ ਓਂਟਾਰੀਓ ਦੇ ਪੀਲ ਰੀਜਨਲ ਵਿਚ ਪੈਂਦੇ ਕੈਲੇਡਨ ਸ਼ਹਿਰ ਦੀ ਮੇ ਫੀਲਡ ਰੋਡ ਈਸਟ ਦਾ ਹੈ।

ਜਿੱਥੇ ਕਾਰ ਤੇ ਸਵਾਰ ਹੋ ਕੇ 3 ਨੌਜਵਾਨ ਕਾਰ ਦੀ ਛੱਤ ਤੇ ਗੱਦੇ ਰੱਖ ਕੇ ਲਈ ਜਾ ਰਹੇ ਸਨ। ਇਨ੍ਹਾਂ ਨੇ ਗੱਦਿਆਂ ਨੂੰ ਛੱਤ ਉੱਤੇ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਡਰਾਈਵਰ ਦੇ ਨਾਲ ਬੈਠੇ ਵਿਅਕਤੀ ਨੇ ਇਕ ਹੱਥ ਨਾਲ ਗੱਦਿਆਂ ਨੂੰ ਫਡ਼ਿਆ ਹੋਇਆ ਸੀ। ਜਦਕਿ ਪਿਛਲੀ ਸੀਟ ਤੇ ਬੈਠੇ ਵਿਅਕਤੀ ਨੇ ਵੀ ਗੱਦਿਆਂ ਨੂੰ ਇੱਕ ਹੱਥ ਪਾਇਆ ਹੋਇਆ ਸੀ ਤਾਂ ਕਿ ਗੱਦੇ ਡਿੱਗ ਨਾ ਜਾਣ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਦੇਖਿਆ ਤਾਂ ਰੋਕ ਲਿਆ।

ਪੁਲਿਸ ਨੇ ਇਨ੍ਹਾਂ ਨੂੰ 110 ਡਾਲਰ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਗੱਦੇ ਕਿਸੇ ਹੋਰ ਵਾਹਨ ਵਿੱਚ ਸਹੀ ਤਰੀਕੇ ਨਾਲ ਲਿਜਾਣ ਲਈ ਕਿਹਾ। ਇਨ੍ਹਾਂ ਕਾਰ ਸਵਾਰਾਂ ਨੇ 110 ਡਾਲਰ ਜ਼ੁਰਮਾਨਾ ਵੀ ਦਿੱਤਾ ਅਤੇ ਗੱਦੇ ਲਿਜਾਣ ਲਈ ਹੋਰ ਵਾਹਨ ਦੀ ਵਰਤੋਂ ਵੀ ਕੀਤੀ। ਇਸ ਤਰ੍ਹਾਂ ਇਨ੍ਹਾਂ ਨੌਜਵਾਨਾਂ ਨੂੰ ਇਹ ਦੇਸੀ ਜੁਗਾੜ ਕਰਨਾ ਮਹਿੰਗਾ ਪੈ ਗਿਆ।

Leave a Reply

Your email address will not be published. Required fields are marked *