ਚਲਦੇ ਮੋਟਰਸਾਇਕਲ ਤੇ ਫੌਜੀ ਨੂੰ ਮਿਲੀ ਮੋਤ, ਦੇਖਣ ਵਾਲਿਆਂ ਦੀ ਵੀ ਕੰਬ ਗਈ ਰੂਹ

ਸੜਕਾਂ ਤੇ ਇੰਨੀ ਜ਼ਿਆਦਾ ਭੀੜ ਹੋਣ ਦੇ ਬਾਵਜੂਦ ਵੀ ਵਾਹਨ ਚਾਲਕਾਂ ਦੁਆਰਾ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਤਾਂ ਲਗਾਤਾਰ ਹਾਰਨ ਹੀ ਵਜਾਉਂਦੇ ਰਹਿੰਦੇ ਹਨ। ਪਟਿਆਲਾ ਸ਼ਹਿਰ ਵਿੱਚ ਫੁਹਾਰਾ ਚੌਂਕ ਨੇੜੇ ਇਕ ਟਿੱਪਰ ਚਾਲਕ ਨੇ ਐਕਟਿਵਾ ਸਵਾਰ ਇਕ ਵਿਅਕਤੀ ਨੂੰ ਕੁਚਲ ਦਿੱਤਾ। ਜਿਸ ਨੇ ਥਾਂ ਤੇ ਹੀ ਅੱਖਾਂ ਮੀਟ ਲਈਆਂ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਲਾਲ ਵਜੋਂ ਹੋਈ ਹੈ। ਜੋ ਕਿ ਸੇਵਾਮੁਕਤ ਫ਼ੌਜੀ ਸੀ ਅਤੇ ਰਾਜਪੁਰਾ ਦਾ ਰਹਿਣ ਵਾਲਾ ਸੀ।

ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਰਾਜਪੁਰਾ ਵਿਖੇ ਦੁਕਾਨ ਕਰਦੇ ਸਨ। ਉਹ ਪਟਿਆਲਾ ਤੋਂ ਦਵਾਈ ਲੈਣ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਟਿੱਪਰ ਥੱਲੇ ਆ ਜਾਣ ਬਾਰੇ ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਹੈ। ਜਦੋਂ ਉਹ ਇੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਐਕਟਿਵਾ ਟਿੱਪਰ ਦੇ ਥੱਲੇ ਆਈ ਹੋਈ ਸੀ। ਉਨ੍ਹਾਂ ਦੇ ਪਿਤਾ ਕੋਲ ਜੋ ਸਾਮਾਨ ਸੀ, ਪੁਲਿਸ ਨੇ ਉਨ੍ਹਾਂ ਨੂੰ ਸੌਂਪ ਦਿੱਤਾ ਹੈ। ਮ੍ਰਿਤਕ ਦੇ ਪੁੱਤਰ ਦੇ ਦੱਸਣ ਮੁਤਾਬਕ ਸਥਿਤੀ ਨੂੰ ਦੇਖ ਕੇ ਸਪੱਸ਼ਟ ਹੁੰਦਾ ਹੈ

ਕਿ ਕਸੂਰ ਟਿੱਪਰ ਵਾਲੇ ਦਾ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਮ੍ਰਿਤਕ ਕੰਟੀਨ ਤੋਂ ਕੁਝ ਸਮਾਨ ਲੈ ਕੇ ਆਇਆ ਸੀ। ਜੋ ਉਸ ਦੀ ਐਕਟਿਵਾ ਉੱਤੇ ਰੱਖਿਆ ਹੋਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕ੍ਰਿਸ਼ਨ ਲਾਲ ਦੀ ਟਿੱਪਰ ਦੇ ਥੱਲੇ ਆਉਣ ਨਾਲ ਜਾਨ ਚਲੀ ਗਈ ਹੈ। ਉਨ੍ਹਾਂ ਨੇ ਮ੍ਰਿਤਕ ਦੇਹ ਹਸਪਤਾਲ ਪਹੁੰਚਾ ਦਿੱਤੀ ਹੈ ਅਤੇ ਪੋ ਸ ਟ ਮਾ ਰ ਟ ਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਟਿੱਪਰ ਚਾਲਕ ਮੌਕੇ ਤੋਂ ਦੌੜ ਗਿਆ ਹੈ ਜਦਕਿ ਟਿੱਪਰ ਘਟਨਾ ਸਥਾਨ ਤੇ ਹੀ ਖੜ੍ਹਾ ਹੈ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਦਸੇ ਦੇ ਕੀ ਕਾਰਨ ਹਨ? ਉਨ੍ਹਾਂ ਦੁਆਰਾ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕ੍ਰਿਸ਼ਨ ਲਾਲ ਵਰਗੇ ਕਿੰਨੇ ਹੀ ਵਿਅਕਤੀ ਹਰ ਰੋਜ਼ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਬਹਿੰਦੇ ਹਨ। ਹਾਦਸਿਆਂ ਤੋਂ ਬਚਾਅ ਲਈ ਸਾਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਚੁਕੰਨੇ ਰਹਿਣਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *