ਜਾਨ ਬਚਾਉਣ ਲਈ ਜਿਸ ਘਰ ਚ ਵੜਿਆ ਮੁੰਡਾ, ਉਸ ਘਰ ਚ ਹੋ ਗਿਆ ਵੱਡਾ ਕਾਂਡ

ਇਨਸਾਨ ਨਾਲ ਕਦੋਂ ਕੀ ਵਾਪਰ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਕਈ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ। ਜਿਸ ਦਾ ਕੋਈ ਚਿੱਤ ਚੇਤਾ ਵੀ ਨਹੀਂ ਹੁੰਦਾ। ਅਚਾਨਕ ਹੀ ਬੈਠੇ ਬਠਾਏ ਬਿਪਤਾ ਛਿੜ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਘਰ ਵਿਚ ਕੰਮ ਕਾਰ ਕਰ ਰਹੇ ਪਰਿਵਾਰ ਨੂੰ ਬੈਠੇ ਬਠਾਏ ਅਚਾਨਕ ਹੀ ਬਿਪਤਾ ਛਿੜ ਗਈ। ਜਿਸ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਭਗਤ ਪੁਰਾ ਮੁਹੱਲੇ ਵਿੱਚ ਇੱਕ ਘਰ ਅੰਦਰ ਪਰਵਾਰਿਕ ਮੈਂਬਰ ਆਪੋ ਆਪਣੇ ਕੰਮ ਕਰ ਰਹੇ ਸਨ।

ਇਸ ਦੌਰਾਨ ਇਕ ਲੜਕਾ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਇਆ। ਜਿਸ ਦੇ ਪਿੱਛੇ 5-7 ਲੜਕੇ ਹੋਰ ਘਰ ਅੰਦਰ ਦਾਖਲ ਹੋਏ। ਜਿਨ੍ਹਾਂ ਕੋਲ਼ ਦਾ ਤ ਰਾਂ ਅਤੇ ਕ੍ਰਿ ਪਾ ਨਾਂ ਸੀ। ਉਨ੍ਹਾਂ ਲੜਕਿਆਂ ਨੇ ਉਸ ਲੜਕੇ ਉੱਤੇ ਹਮਲਾ ਕਰ ਦਿੱਤਾ ਅਤੇ ਜਾਂਦੇ ਜਾਂਦੇ ਉਨ੍ਹਾਂ ਦੇ ਘਰ ਦੇ ਸਮਾਨ ਦੀ ਵੀ ਤੋੜ ਭੰਨ ਕਰ ਗਏ, ਪਰ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਸ਼ਾਂਤੀ ਨਾਮਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮਸ਼ੀਨ ਲੱਗੀ ਹੋਈ ਸੀ।

ਉਹ ਕੱਪੜੇ ਧੋ ਰਹੀਆਂ ਸੀ। ਇਸ ਦੌਰਾਨ ਇਕ ਲੜਕਾ ਉਨ੍ਹਾਂ ਦੇ ਘਰ ਦਾ ਦਰਵਾਜਾ ਖੁਲਾ ਵੇਖ ਕੇ ਘਰ ਅੰਦਰ ਵੜ ਗਿਆ। ਜਿਸ ਤੋਂ ਬਾਅਦ 5-7 ਲੜਕੇ ਜਿਨ੍ਹਾਂ ਕੋਲ ਦਾ ਤ ਰਾਂ ਅਤੇ ਕ੍ਰਿ ਪਾ ਨਾਂ ਸਨ। ਉਹ ਵੀ ਉਸ ਦੇ ਪਿੱਛੇ ਅੰਦਰ ਵੜ ਗਏ। ਉਨ੍ਹਾਂ ਲੜਕਿਆਂ ਨੇ ਉਸ ਲੜਕੇ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਘਰ ਦੀ ਵੀ ਤੋੜ ਭੰਨ ਕਰ ਦਿੱਤੀ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੱਚੇ ਅਤੇ ਪਤੀ ਨੂੰ ਬੈੱਡ ਉੱਤੇ ਚੜ੍ਹਾਇਆ ਤਾਂ ਜੋ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ

ਪਰ ਲੜਕਿਆ ਵੱਲੋਂ ਉਨ੍ਹਾਂ ਦੇ ਕਿਸੇ ਵੀ ਪਰਿਵਾਰਿਕ ਮੈਂਬਰ ਤੇ ਹਮਲਾ ਨਾ ਕੀਤਾ ਗਿਆ ਪਰ ਉਹ ਲੜਕੇ ਉਨ੍ਹਾਂ ਨੂੰ ਆਪ ਸ਼ਬਦ ਬੋਲ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਾਂਦੇ ਜਾਂਦੇ ਉਨ੍ਹਾਂ ਦੀ ਐਕਟਿਵਾ ਵੀ ਤੋੜ ਗਏ। ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਜੋ ਵੀ ਨੁਕਸਾਨ ਹੋਇਆ ਹੈ। ਉਸ ਦੀ ਭਰਪਾਈ ਕੀਤੀ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *