ਨਗਰ ਕੀਰਤਨ ਤੇ ਆਏ ਸੰਗਤਾਂ ਦੇ ਆਟੋ ਨਾਲ ਵਾਪਰਿਆ ਭਾਣਾ, ਦੇਖਣ ਵਾਲਿਆਂ ਨੂੰ ਯਾਦ ਆਇਆ ਰੱਬ

ਕਪੂਰਥਲਾ ਤੋਂ ਨਗਰ ਕੀਰਤਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਵਿਖੇ ਆਈ ਸੰਗਤ ਦਾ ਇੱਕ ਵਾਹਨ ਪਲਟ ਜਾਣ ਨਾਲ ਲਗਭਗ ਇਕ ਦਰਜਨ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ ਅਤੇ ਇਨ੍ਹਾਂ ਵਿਚੋਂ ਇਕ ਦੀ ਜਾਨ ਚਲੀ ਗਈ ਹੈ। ਇਨ੍ਹਾਂ ਸਾਰਿਆਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਪਿੰਡ ਡੋਗਰਾਂਵਾਲਾ ਦੇ ਇਕ ਵਿਅਕਤੀ ਨੇ ਦੱਸਿਆ

ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੰਗਤਾਂ ਆਈਆਂ ਸਨ। ਜਦੋਂ ਇਹ ਵਿਅਕਤੀ ਤਲਵੰਡੀ ਰੋਡ ਤੇ ਜਾ ਰਹੇ ਸਨ ਤਾਂ ਇਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ। ਜਿਸ ਵਿਚ ਇਕ ਵਿਅਕਤੀ ਦੀ ਜਾਨ ਵੀ ਚਲੀ ਗਈ ਹੈ। ਜਦਕਿ ਬਾਕੀਆਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਹੈ ਕਿ ਕਪੂਰਥਲਾ ਤੋਂ ਪੈਦਲ ਸੰਗਤ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਆਉਂਦੀ ਹੈ।

ਜਦੋਂ ਇਹ ਲੋਕ ਵਾਪਸ ਜਾ ਰਹੇ ਸਨ ਤਾਂ ਤਲਵੰਡੀ ਰੋਡ ਤੇ ਅਕਾਲ ਅਕੈਡਮੀ ਦੇ ਨੇੜੇ ਇਨ੍ਹਾਂ ਦਾ ਟੈਂਪੂ ਪਲਟ ਗਿਆ। ਜਿਸ ਕਰਕੇ ਵਿਅਕਤੀਆਂ ਦੇ ਸੱਟਾਂ ਲੱਗੀਆਂ। ਸੀਨੀਅਰ ਮੈਡੀਕਲ ਅਫਸਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ 12 ਵਿਅਕਤੀ ਲਿਆਂਦੇ ਗਏ ਸਨ। ਜਿਨ੍ਹਾਂ ਵਿਚੋਂ ਡਰਾਈਵਰ ਮਲਕੀਤ ਸਿੰਘ ਤਾਂ ਪਹਿਲਾਂ ਹੀ ਦਮ ਤੋੜ ਚੁੱਕਾ ਸੀ। ਸੁਰਜੀਤ ਸਿੰਘ ਅਤੇ ਰਾਜ ਦੇ ਸਿਰ ਵਿੱਚ ਸੱਟ ਹੋਣ ਕਾਰਨ ਉਨ੍ਹਾਂ ਨੂੰ ਕਪੂਰਥਲਾ ਰੈਫਰ ਕਰ ਦਿੱਤਾ ਗਿਆ। ਬਾਕੀ ਵਿਅਕਤੀ ਵੀ ਕਪੂਰਥਲਾ ਨਾਲ ਸਬੰਧਤ ਹੋਣ ਕਾਰਨ ਕਪੂਰਥਲਾ ਹੀ ਜਾਣਾ ਚਾਹੁੰਦੇ ਸਨ। ਜਿਸ ਕਰਕੇ ਉਨ੍ਹਾਂ ਨੇ ਸਾਰਿਆਂ ਨੂੰ ਹੀ ਕਪੂਰਥਲਾ ਭੇਜ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਇਹ ਵਿਅਕਤੀ ਹਸਪਤਾਲ ਵਿਚ ਪਹੁੰਚੇ ਤਾਂ ਹਸਪਤਾਲ ਦੇ ਸਟਾਫ ਵੱਲੋਂ ਪ੍ਰਮੁੱਖਤਾ ਨਾਲ ਇਨ੍ਹਾ ਨੂੰ ਸੰਭਾਲਿਆ ਗਿਆ। ਸਿਵਲ ਸਰਜਨ ਦਾ ਕਹਿਣਾ ਹੈ ਕਿ ਇਹ ਬੜੀ ਬੁਰੀ ਘਟਨਾ ਵਾਪਰੀ ਹੈ। ਇਹ ਲੋਕ ਨਗਰ ਕੀਰਤਨ ਵਿਚ ਆਏ ਸਨ ਅਤੇ ਬਾਅਦ ਵਿੱਚ 12 ਵਿਅਕਤੀ ਵਾਪਸ ਜਾ ਰਹੇ ਸਨ। ਡਰਾਈਵਰ ਤੋਂ ਗੱਡੀ ਬੇਕਾਬੂ ਹੋ ਕੇ ਪਲਟ ਗਈ ਅਤੇ ਹਾਦਸਾ ਵਾਪਰ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਗੁਰਪੁਰਬ ਤੱਕ ਸੰਗਤਾਂ ਵੱਡੀ ਗਿਣਤੀ ਵਿੱਚ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਸੰਗਤਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

Leave a Reply

Your email address will not be published. Required fields are marked *