ਸੁਖਬੀਰ ਬਾਦਲ ਨੇ ਬਣਾਈਆਂ ਜਲੇਬੀਆਂ, ਲੋਕਾਂ ਨੇ ਖਿਚਵਾਈਆਂ ਸੈਲਫੀਆਂ, ਦੇਖੋ ਵੀਡੀਓ

ਅਜੋਕਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਆਮ ਜਨਤਾ ਦੇ ਸੰਪਰਕ ਵਿੱਚ ਰਹਿਣ ਲਈ ਹਰ ਕੋਈ ਸੋਸ਼ਲ ਮੀਡੀਆ ਤੇ ਸਰਗਰਮ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਸਰ ਹੀ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਆਪਣੇ ਸਮਰਥਕਾਂ ਵਿਚਕਾਰ ਘਿਰੇ ਹੋਏ ਨਜ਼ਰ ਆਉਂਦੇ ਹਨ। ਇਹ ਇੱਕ ਬਾਜ਼ਾਰ ਦਾ ਦ੍ਰਿਸ਼ ਹੈ। ਜਿੱਥੇ ਇਕ ਹਲਵਾਈ ਦੀ ਦੁਕਾਨ ਉੱਤੇ ਸੁਖਬੀਰ ਸਿੰਘ ਬਾਦਲ ਜਲੇਬੀਆਂ ਤਲ਼ਦੇ ਦੇਖੇ ਜਾ ਸਕਦੇ ਹਨ।

ਉਨ੍ਹਾਂ ਦੇ ਸਮਰਥਕ ਜੈਕਾਰੇ ਛੱਡ ਰਹੇ ਹਨ ਅਤੇ ਕੁਝ ਠਹਾਕੇ ਲਗਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਉਸ ਵੀਡੀਓ ਵਿੱਚ ਉਹ ਬਾਜ਼ਾਰ ਵਿੱਚ ਬਰਗਰ ਆਦਿ ਦਾ ਸੁਆਦ ਚੱਖਦੇ ਵੇਖੇ ਗਏ ਸਨ। ਅਜਿਹੀਆਂ ਵੀਡੀਓ ਪਾ ਕੇ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹਨ।

2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਜਿਸ ਕਰਕੇ ਨੇਤਾ ਲੋਕ ਬਹੁਤ ਸਰਗਰਮ ਹਨ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਜਾ ਰਹੀ ਹੈ। ਜਿਸ ਵਿੱਚ ਉਹ ਪੰਜਾਬੀ ਗਾਇਕ ਆਰ ਨੇਤ ਨਾਲ ਇਕ ਵਿਆਹ ਪ੍ਰੋਗਰਾਮ ਵਿੱਚ ਪੰਜਾਬੀ ਗਾਣਾ ‘ਪੰਜਾਬ ਦਬਦਾ ਕਿੱਥੇ ਐ’ ਗਾਉਂਦੇ ਨਜ਼ਰ ਆ ਰਹੇ ਹਨ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *