ਸੋਨੂੰ ਸੂਦ ਨੇ ਕੀਤਾ ਵੱਡਾ ਖੁਲਾਸਾ, ਇਸ ਹਲਕੇ ਤੋਂ ਭੈਣ ਨੂੰ ਲੜਾਉਣਗੇ ਚੋਣ

ਜਿਉਂ ਜਿਉਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਅਜਿਹੇ ਵਿਅਕਤੀ ਮੈਦਾਨ ਵਿਚ ਉਤਾਰੇ ਜਾਣ ਜਿਹੜੇ ਸੀਟ ਜਿੱਤ ਸਕਣ। ਇਸ ਕਰਕੇ ਪਾਰਟੀ ਤੋਂ ਬਾਹਰ ਦੇ ਵਿਅਕਤੀਆਂ ਉਤੇ ਵੀ ਡੋਰੇ ਪਾਏ ਜਾ ਰਹੇ ਹਨ। ਜੇ ਗੱਲ ਸੋਨੂੰ ਸੂਦ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਈ ਪਾਰਟੀਆਂ ਆਪਣੇ ਵੱਲ ਖਿੱਚ ਰਹੀਆਂ ਹਨ। ਸੋਨੂੰ ਸੂਦ ਦਾ ਕਿੱਤਾ ਕੋਈ ਵੀ ਹੋਵੇ

ਪਰ ਉਹ ਇਕ ਸਮਾਜ ਸੇਵੀ ਦੇ ਤੌਰ ਤੇ ਜ਼ਿਆਦਾ ਜਾਣੇ ਜਾਂਦੇ ਹਨ। ਉਹ ਹਰ ਔਖੇ ਸਮੇਂ ਲੋ ੜ ਵੰ ਦਾਂ ਦੀ ਮਦਦ ਕਰਦੇ ਹਨ। ਜਿਸ ਕਰਕੇ ਜਨਤਾ ਵਿੱਚ ਉਨ੍ਹਾਂ ਦਾ ਚੰਗਾ ਸਤਿਕਾਰ ਹੈ। ਪਿਛਲੇ ਦਿਨੀਂ ਇਹ ਆਮ ਚਰਚਾ ਸੀ ਕਿ ਸੋਨੂੰ ਸੂਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਨੇੜਤਾ ਦੀਆਂ ਚਰਚਾਵਾਂ ਹੋ ਰਹੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਮੀਟਿੰਗ ਹੋਣ ਦੀ ਖ਼ਬਰ ਮੀਡੀਆ ਵਿੱਚ ਸੁਣਨ ਨੂੰ ਮਿਲੀ ਸੀ।

ਜਿਸ ਕਰਕੇ ਅੰਦਾਜ਼ੇ ਲਗਾਏ ਜਾਣ ਲੱਗੇ ਕਿ ਉਹ ਆਮ ਆਦਮੀ ਪਾਰਟੀ ਦੀ ਬਜਾਏ ਕਾਂਗਰਸ ਵਿੱਚ ਸ਼ਾਮਲ ਹੋਣਗੇ, ਪਰ ਸੋਨੂੰ ਸੂਦ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਕਰ ਰਹੇ। ਉਹ ਕਿਸੇ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਚੋਣਾਂ ਵਿੱਚ ਹਿੱਸਾ ਲੈਣਗੇ ਜਾਂ ਨਹੀਂ। ਇਸ ਬਾਰੇ ਉਹ ਕੁਝ ਨਹੀਂ ਦੱਸ ਰਹੇ ਪਰ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਇੰਨਾ ਕੁ ਦੱਸ ਦਿੱਤਾ ਹੈ ਕਿ ਉਹ ਮੋਗਾ ਤੋਂ ਚੋਣ ਵਿਚ ਹਿੱਸਾ ਲੈਣਗੇ। ਮਾਲਵਿਕਾ ਸੂਦ ਦਾ ਉਦੇਸ਼ ਮੋਗਾ ਹਲਕੇ ਦੀ ਸੇਵਾ ਕਰਨਾ ਹੈ। ਉਹ ਰੁਜ਼ਗਾਰ, ਰਾਸ਼ਨ ਅਤੇ ਸਿਹਤ ਆਦਿ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਦੇ ਰਹੇ ਹਨ।

ਪਿਛਲੇ ਸਮੇਂ ਦੌਰਾਨ ਇਸ ਪਰਿਵਾਰ ਨੇ ਕਾਫ਼ੀ ਲੋ ੜ ਵੰ ਦਾਂ ਦੀ ਮਦਦ ਕੀਤੀ। 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਮਾਲਵਿਕਾ ਸੂਦ ਮੋਗਾ ਸੀਟ ਤੋਂ ਚੋਣਾਂ ਵਿਚ ਹਿੱਸਾ ਲੈਣਗੇ ਪਰ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਪਾਰਟੀ ਦੇ ਉਮੀਦਵਾਰ ਹੋਣਗੇ। ਮਾਲਵਿਕਾ ਸੂਦ ਪਾਰਟੀ ਦੀ ਬਜਾਏ ਮੁੱਦਿਆਂ ਨੂੰ ਪਹਿਲ ਦਿੰਦੇ ਹਨ। ਉਮੀਦ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਕਿ ਉਹ ਕਿਸ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣਾਂ ਵਿਚ ਹਿੱਸਾ ਲੈਣਗੇ।

Leave a Reply

Your email address will not be published. Required fields are marked *