ਕਨੇਡਾ ਚ ਪੰਜਾਬੀ ਮੁੰਡੇ ਦੀ ਨੀਚ ਹਰਕਤ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਕਿਸੇ ਵਿਅਕਤੀ ਦੀਆਂ ਆਦਤਾਂ ਨੂੰ ਬਦਲਣਾ ਬਹੁਤ ਔਖਾ ਹੈ। ਆਦਤਾਂ ਭਾਵੇਂ ਚੰਗੀਆਂ ਹੋਣ ਭਾਵੇਂ ਬੁਰੀਆਂ ਪਰ ਸੌਖੀਆਂ ਨਹੀਂ ਛੁੱਟਦੀਆਂ। ਕਈ ਲੋਕ ਤਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਖ਼ੁਦ ਨੂੰ ਨਹੀਂ ਬਦਲਦੇ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ 2 ਨੌਜਵਾਨਾਂ ਨੇ ਇਕ ਔਰਤ ਦੀ ਖਿੱਚ ਧੂਹ ਕਰਕੇ ਉਸ ਤੋਂ ਉਸ ਦੀ ਗੱਡੀ ਖੋਹ ਲਈ। ਔਰਤ ਦੇ ਨਾਲ ਉਸ ਦਾ ਛੋਟਾ ਬੱਚਾ ਵੀ ਸੀ।

ਗਨੀਮਤ ਇਹ ਰਹੀ ਕਿ ਕਿਸੇ ਵਿਅਕਤੀ ਨੇ ਇਸ ਰੌਲੇ ਰੱਪੇ ਦੌਰਾਨ ਬੱਚੇ ਨੂੰ ਗੱਡੀ ਵਿੱਚੋਂ ਚੁੱਕ ਲਿਆ। ਜਿਸ ਕਰਕੇ ਗੱਡੀ ਖੋਹਣ ਵਾਲੇ ਬੱਚੇ ਨੂੰ ਨਾਲ ਨਹੀਂ ਲਿਜਾ ਸਕੇ। ਜਦੋਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਪੁਲਸ ਨੇ ਦੋ ਸ਼ੀ ਆਂ ਦਾ ਪਿੱਛਾ ਕੀਤਾ। ਦੋ ਸ਼ੀ ਆਂ ਨੂੰ ਮਿਸੀਸਾਗਾ ਦੇ ਡੇਅਰੀ ਅਤੇ ਰੈਸਕਵੁੱਡ ਰੋਡ ਉੱਤੇ ਘੇਰ ਕੇ ਪੁਲਿਸ ਨੇ ਕਾਬੂ ਕਰ ਲਿਆ। ਔਰਤ ਦੇ ਕੁੱਝ ਸੱਟਾਂ ਲੱਗੀਆਂ ਸਨ। ਜਿਸ ਦੀ ਹਾਲਤ ਹੁਣ ਠੀਕ ਹੈ।

ਔਰਤ ਆਪਣੇ ਬੱਚੇ ਨੂੰ ਗੱਡੀ ਵਿੱਚ ਬਿਠਾ ਕੇ ਮਿਸੀਸਾਗਾ ਦੇ ਬਿ੍ਡਨ ਬੁੱਲੇਵਾਡ ਅਤੇ ਏਅਰਪੋਰਟ ਰੋਡ ਉੱਤੇ ਇਕ ਫਾਸਟਫੂਡ ਰੈਸਟੋਰੈਂਟ ਵਿਚ ਗਈ ਸੀ। ਜਦੋਂ ਉਹ ਗੱਡੀ ਖੜ੍ਹਾ ਕੇ ਰੈਸਟੋਰੈਂਟ ਵਿਚ ਜਾਣ ਲੱਗੀ ਤਾਂ 2 ਨੌਜਵਾਨਾਂ ਨੇ ਗੱਡੀ ਖੋਹਣ ਦੇ ਇਰਾਦੇ ਨਾਲ ਔਰਤ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਵਿਅਕਤੀ ਨੇ ਉਸ ਦੇ ਬੱਚੇ ਨੂੰ ਗੱਡੀ ਵਿੱਚੋਂ ਚੁੱਕ ਕੇ ਬਚਾ ਲਿਆ ਅਤੇ ਗੱਡੀ ਖੋਹਣ ਵਾਲੇ ਬਾਅਦ ਵਿੱਚ ਪੁਲਿਸ ਦੁਆਰਾ ਫੜੇ ਗਏ। ਇਨ੍ਹਾਂ ਦੋਵੇਂ ਨੌਜਵਾਨਾਂ ਵਿਚੋਂ ਇਕ ਪੰਜਾਬੀ ਦੱਸਿਆ ਜਾ ਰਿਹਾ ਹੈ।

ਇਨ੍ਹਾਂ ਨੌਜਵਾਨਾਂ ਦੀ ਪਛਾਣ 19 ਸਾਲਾ ਮਹਿਕਾਜ ਸੋਹਲ ਅਤੇ 18 ਸਾਲਾ ਹਮਜਾ ਸਾਜਿਦ ਵਜੋਂ ਹੋਈ ਹੈ। ਇਹ ਦੋਵੇਂ ਹੀ ਬਰੈਂਪਟਨ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਪੁਲਿਸ ਨੇ ਇਨ੍ਹਾਂ ਤੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਮਹਿਕਾਜ ਸੋਹਲ ਤੇ ਦੋ ਸ਼ ਹੈ ਕਿ ਉਸ ਨੇ ਪਹਿਲਾਂ ਵੀ ਕਿਸੇ ਤੋਂ ਗੱਡੀ ਖੋਹੀ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਹੈ ਤਾਂ ਪੁਲੀਸ ਨਾਲ ਸਾਂਝੀ ਕੀਤੀ ਜਾਵੇ।

Leave a Reply

Your email address will not be published. Required fields are marked *