ਜਿਨ੍ਹਾਂ ਨੇ ਮੁੰਡਾ ਉਤਾਰਿਆ ਮੋਤ ਦੇ ਘਾਟ, ਸਸਕਾਰ ਮੌਕੇ ਮ੍ਰਿਤਕ ਦੀ ਮਾਂ ਨੂੰ ਦੇ ਰਹੇ ਸੀ ਦਿਲਾਸੇ

ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਹਰੀ ਨਗਰ ਇਲਾਕੇ ਵਿੱਚ ਰਹਿਣ ਵਾਲਾ ਆਰੀਅਨ ਨਾਮ ਲੜਕਾ ਜੋ ਕਿ ਲਾਪਤਾ ਸੀ। ਜਿਸ ਦੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਉਸ ਦੀ ਮ੍ਰਿਤਕ ਦੇਹ ਮਿਲੀ ਸੀ। ਮ੍ਰਿਤਕ ਦੇਹ ਨੂੰ ਦੇਖਣ ਉਪਰੰਤ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਸ਼ਾਇਦ ਕਿਸੇ ਵੱਲੋਂ ਉਸ ਦੀ ਜਾਨ ਲਈ ਗਈ ਹੋਵੇ। ਦੱਸ ਦੇਈਏ ਪੁਲਿਸ ਨੇ ਇਸ ਮਾਮਲੇ ਦੀ ਗੁਥੀ ਨੂੰ ਸੁਲਝਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਰੀਅਨ ਦੀ ਜਾਨ ਉਸ ਦੇ ਕੁਝ ਸਾਥੀਆਂ ਨੇ ਰਚੀ ਸਾ ਜਿ ਸ਼ ਨਾਲ ਲਈ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਸਬੂਤ ਵੀ ਮਿਟਾ ਦਿੱਤੇ ਸਨ। ਮ੍ਰਿਤਕ ਆਰੀਅਨ ਦੇ ਮਾਤਾ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਐਸ.ਪੀ ਨੇ ਕਾਨਫਰੰਸ ਰਾਹੀਂ ਉਨ੍ਹਾਂ ਦੇ ਲੜਕੇ ਤੇ ਹੀ ਇਲਜ਼ਾਮ ਲਗਾ ਦਿੱਤੇ ਕਿ ਆਰੀਅਨ ਕੋਲ ਹੀ ਕੋਈ ਤਿੱਖੀ ਚੀਜ਼ ਸੀ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਆਰੀਅਨ ਦਾ ਪੁਰਾਣਾ ਰਿਕਾਰਡ ਦੇਖਿਆ ਜਾਵੇ। ਉਸ ਦਾ ਅੱਜ ਤੱਕ ਕੋਈ ਵੀ ਪੁਲਿਸ ਰਿਕਾਰਡ ਨਹੀਂ ਹੈ ਅਤੇ ਨਾ ਹੀ ਉਹ ਅਜਿਹੀ ਕੋਈ ਚੀਜ਼ ਆਪਣੇ ਕੋਲ ਰੱਖਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਐਸ.ਐਸ.ਓ ਅਤੇ ਸੀ.ਆਈ.ਏ ਸਟਾਫ ਨੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਦਸਿਆ ਸਗੋਂ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਦੋ ਸ਼ੀ ਆਂ ਨੂੰ ਟ੍ਰੇਸ ਕਰ ਲਿਆ ਹੈ। ਪਰਿਵਾਰ ਵੱਲੋਂ ਇਨਸਾਫ਼ ਲਈ ਗੁਹਾਰ ਲਗਾਈ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰੀਅਨ ਨੂੰ ਮਾਰਨ ਲਈ ਉਸ ਦੇ ਸਾਥੀਆਂ ਨੇ ਪਹਿਲਾਂ ਹੀ ਸਾ ਜ਼ਿ ਸ਼ ਰਚੀ ਹੋਈ ਸੀ। ਉਨ੍ਹਾਂ ਨੇ ਆਰੀਅਨ ਨੂੰ ਬਹਾਨੇ ਨਾਲ ਬੁਲਾਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋ ਸ਼ੀ ਆਂ ਵਿੱਚੋਂ ਇੱਕ ਮਨਮਿੰਦਰ ਜਿਸ ਕੋਲ ਪਹਿਲਾਂ ਹੀ ਚਾ ਕੂ ਸੀ। ਇਸ ਕਾਰਨ ਉਨ੍ਹਾਂ ਨੇ ਮਿਲ ਕੇ ਕਿਸੇ ਪੁਰਾਣੀ ਰੰ ਜਿ ਸ਼ ਕਾਰਨ ਆਰੀਅਨ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।

ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਦਲਬੀਰ ਸਿੰਘ ਨੇ ਆਰੀਅਨ ਦੇ ਸਿਰ ਉੱਤੇ ਪੱਥਰਾਂ ਨਾਲ ਵਾਰ ਕੀਤਾ। ਪ੍ਰਥਮ ਸ਼ਰਮਾ ਨੇ ਕੱਪੜੇ ਵਾਲੀ ਦੁਕਾਨ ਤੋਂ ਨਵੇਂ ਕੱਪੜੇ ਲਿਆ ਕੇ ਦਿੱਤੇ ਅਤੇ ਨਵਕੀਰਤ ਪੋਵਲ ਨੇ ਉਨ੍ਹਾਂ ਕੱਪੜਿਆਂ ਦੀ ਪੇਮੈਟ ਕੀਤੀ। ਨਵਕੀਰਤ ਅਤੇ ਪ੍ਰਥਮ ਨੇ ਇਨ੍ਹਾਂ ਦੇ ਸਾਰੇ ਸਬੂਤ ਨ ਸ਼ ਟ ਕਰਨ ਵਿੱਚ ਮਦਦ ਕੀਤੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਖਿਲਾਫ਼ 3 ਦਿਨ ਦਾ ਹੋਰ ਪੁਲਿਸ ਰਿਮਾਂਡ ਲਿਆ ਜਾਵੇਗਾ। ਤਾਂ ਜੋ ਇਸ ਮਾਮਲੇ ਦੀ ਪੂਰੀ ਸਚਾਈ ਦਾ ਪਤਾ ਲਗਾਇਆ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *