ਮੱਝ ਦੀ ਕਰਤੂਤ ਤੋਂ ਦੁਖੀ ਹੋਇਆ ਕਿਸਾਨ, ਮੱਝ ਲੈ ਕੇ ਪਹੁੰਚਿਆ ਥਾਣੇ, ਕਹਿੰਦਾ ਕਰੋ ਇਹਦੇ ਤੇ ਕਾਰਵਾਈ

ਮੱਧ ਪ੍ਰਦੇਸ਼ ਦੀ ਪੁਲੀਸ ਕੋਲ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ। ਮੱਧ ਪ੍ਰਦੇਸ਼ ਦੇ ਨਿਆਂ ਪਿੰਡ ਤੋਂ ਇਕ ਵਿਅਕਤੀ ਨੇ ਆਪਣੀ ਮੱਝ ਤੇ ਦੁੱਧ ਨਾ ਕੱਢਣ ਦੇ ਦੋਸ਼ ਲਗਾਏ ਗਏ ਹਨ। ਹਰ ਕੋਈ ਇਸ ਮਾਮਲੇ ਨੂੰ ਹੈਰਾਨੀ ਨਾਲ ਦੇਖ ਰਿਹਾ ਹੈ ਕਿ ਇੱਕ ਜਾਨਵਰ ਖਿਲਾਫ ਪੁਲਿਸ ਕਿਵੇਂ ਅਤੇ ਕੀ ਕਾਰਵਾਈ ਕਰ ਸਕਦੀ ਹੈ।

ਇਹ ਮਾਮਲਾ ਮੱਧ ਪ੍ਰਦੇਸ਼ ਦੇ ਨਿਆਂ ਪਿੰਡ ਵਿਚ ਰਹਿਣ ਵਾਲੇ ਬਾਬੂ ਰਾਮ ਦਾ ਹੈ, ਜਿਸ ਨੇ ਪੁਲਿਸ ਵਾਲਿਆਂ ਨੂੰ ਉਸ ਸਮੇਂ ਹੈਰਾਨ ਅਤੇ ਹੱਕੇ ਬੱਕੇ ਕਰ ਦਿੱਤਾ ਜਦੋਂ ਉਹ ਆਪਣੀ ਮੱਝ ਦੇ ਦੁੱਧ ਨਾ ਦੇਣ ਦੀ ਦਰਖ਼ਾਸਤ ਦੇਣ ਥਾਣੇ ਪਹੁੰਚ ਗਿਆ। ਬਾਬੂ ਰਾਮ ਨੇ ਥਾਣੇ ਪਹੁੰਚ ਕੇ ਦੱਸਿਆ ਕਿ ਉਸ ਦੀ ਮੱਝ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਸ ਨੂੰ ਦੁੱਧ ਨਹੀਂ ਕੱਢਣ ਦਿੰਦੀ। ਬਾਬੂ ਰਾਮ ਨੇ ਪੁਲੀਸ ਨੂੰ ਲਿਖਤੀ ਰੂਪ ਦੇ ਵਿੱਚ ਦਰਖਾਸਤ ਵੀ ਸੌਂਪ ਦਿੱਤੀ। ਫਿਰ ਉਸ ਤੋਂ ਬਾਅਦ ਪੁਲੀਸ ਨੇ ਬਾਬੂ ਰਾਮ ਨੂੰ ਬਹੁਤ ਸਮਝਾਇਆ ਤਾਂ ਬਾਬੂ ਰਾਮ ਆਪਣੇ ਘਰ ਚਲਾ ਗਿਆ

ਮਾਮਲਾ ਇਥੇ ਹੀ ਖਤਮ ਨਹੀਂ ਹੋਇਆ। ਕੁਝ ਸਮੇਂ ਬਾਅਦ ਬਾਬੂ ਰਾਮ ਆਪਣੀ ਮੱਝ ਸਮੇਤ ਥਾਣੇ ਦੁਬਾਰਾ ਆ ਪਹੁੰਚਿਆ। ਉਸ ਨੇ ਆਪਣੀ ਮੱਝ ਥਾਣੇ ਵਿਚ ਲਿਆ ਕੇ ਬੰਨ੍ਹ ਦਿੱਤੀ ਅਤੇ ਪੁਲੀਸ ਨੂੰ ਕਿਹਾ ਹੁਣ ਉਹ ਉਸਦੀ ਮੱਝ ਦਾ ਦੁੱਧ ਕੱਢਣ ਵਿੱਚ ਮੇਰੀ ਮਦਦ ਕਰੇ। ਇਹ ਦੇਖ ਕੇ ਨਵਾਂ ਗਰਾਓਂ ਥਾਣੇ ਦੀ ਪੁਲੀਸ ਸਮਝ ਗਈ ਕਿ ਇਸ ਵਿਅਕਤੀ ਨੂੰ ਸਮਝਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਪੁਲੀਸ ਵੱਲੋਂ ਬਾਬੂ ਰਾਮ ਦੀ ਮਦਦ ਕਰਦਿਆਂ ਹੋਇਆ ਮੱਝਾਂ ਦੇ ਡਾਕਟਰ ਨੂੰ ਥਾਣੇ ਬੁਲਾਇਆ ਗਿਆ ਅਤੇ ਬਾਬੂ ਰਾਮ ਦੀ ਮਦਦ ਕੀਤੀ ਗਈ।

Leave a Reply

Your email address will not be published. Required fields are marked *