ਜ਼ਮੀਨ ਪਿੱਛੇ ਪੋਤਰੇ ਨੇ ਗੰਡਾਸੇ ਨਾਲ ਕਰਤਾ ਵੱਡਾ ਕਾਂਡ, ਸਾਰੇ ਟੱਬਰ ਨੂੰ ਪਈਆਂ ਭਾਜੜਾਂ

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਫ਼ਿਰੋਜ਼ਸ਼ਾਹ ਵਿੱਚ ਇੱਕ ਬਜ਼ੁਰਗ ਪਤੀ ਪਤਨੀ ਜਸਵੰਤ ਸਿੰਘ ਅਤੇ ਸੁਖਦੇਵ ਕੌਰ ਨੇ ਆਪਣੇ ਇੱਕ ਪੁੱਤਰ ਅਤੇ ਪੋਤਰਿਆਂ ਤੇ ਆਪਣੇ ਨਾਲ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੂੰ ਪੁਲਿਸ ਨਾਲ ਵੀ ਸ਼ਿਕਵਾ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਬਜ਼ੁਰਗ ਜੋੜੇ ਦੀ ਧੀ ਸੀਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਭੈਣ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਮਿਲਣ ਗਈ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ 2 ਭਤੀਜੇ ਅਤੇ ਇੱਕ ਭਰਾ ਉਨ੍ਹਾਂ ਦੇ ਮਾਤਾ ਪਿਤਾ ਦੀ ਖਿੱਚ ਧੂਹ ਕਰਦੇ ਹਨ।

ਸੀਤਾ ਦੇ ਦੱਸਣ ਮੁਤਾਬਕ ਇਹ ਉਨ੍ਹਾਂ ਦੀ ਭੈਣ ਦੇ ਵੀ ਗਲ ਪੈ ਗਏ। ਇਹ ਚੋਰੀਆਂ ਕਰਦੇ ਹਨ ਅਤੇ ਅਮਲ ਦੀ ਵਰਤੋਂ ਕਰਦੇ ਹਨ। ਸੀਤਾ ਦਾ ਕਹਿਣਾ ਹੈ ਕਿ ਅਮਲ ਦੀ ਲੋਰ ਵਿੱਚ ਇਹ ਉਨ੍ਹਾਂ ਦੇ ਮਾਤਾ ਪਿਤਾ ਨਾਲ ਬੁਰਾ ਸਲੂਕ ਕਰਦੇ ਹਨ। ਇਨ੍ਹਾਂ ਨੇ ਕਾਪੇ ਨਾਲ ਇਕ ਉਂਗਲ ਤੋੜ ਦਿੱਤੀ ਅਤੇ ਇਕ ਕੱਟ ਦਿੱਤੀ। ਇਸ ਤੋਂ ਬਿਨਾਂ ਧੋਣ ਤੇ ਵੀ ਵਾਰ ਕੀਤਾ ਹੈ। ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਸੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਤਾ ਪਿਤਾ ਨੇ ਇਨ੍ਹਾਂ ਨੂੰ ਬਣਦਾ ਹਿੱਸਾ ਦੇ ਦਿੱਤਾ ਸੀ

ਪਰ ਫੇਰ ਵੀ ਇਹ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਉਨ੍ਹਾਂ ਦੇ ਭਤੀਜਿਆਂ ਨੇ ਆਪਣੇ ਪਿਤਾ ਤੇ ਵੀ ਤਿੱਖੀ ਚੀਜ਼ ਨਾਲ ਵਾਰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਭਰਾ ਘਰ ਨਹੀਂ ਸੌਂਦਾ। ਬਜ਼ੁਰਗ ਔਰਤ ਸੁਖਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਖਿੱਚ ਧੂਹ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਤੋਂ ਮਕਾਨ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪੋਤਰੇ ਪਹਿਲਾਂ ਮੋਗੇ ਰਹਿੰਦੇ ਸਨ ਅਤੇ ਫਿਰ ਇੱਥੇ ਆ ਗਏ।

ਸੁਖਦੇਵ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇਨ੍ਹਾਂ ਨੂੰ 2 ਕਮਰੇ ਰਹਿਣ ਲਈ ਦੇ ਦਿੱਤੇ ਪਰ ਹੁਣ ਇਹ ਉਨ੍ਹਾਂ ਨੂੰ ਹੀ ਘਰ ਚੋਂ ਬਾਹਰ ਕੱਢ ਰਹੇ ਹਨ। ਦਾਰੂ ਪੀ ਕੇ ਉਨ੍ਹਾਂ ਦੀ ਖਿੱਚ ਧੂਹ ਕੀਤੀ ਜਾਂਦੀ ਹੈ। ਬਜ਼ੁਰਗ ਵਿਅਕਤੀ ਜਸਵੰਤ ਸਿੰਘ ਨੇ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਪੋਤਰੇ ਅਤੇ ਪੁੱਤਰ ਅਮਲ ਦੀ ਲੋਰ ਵਿੱਚ ਉਨ੍ਹਾਂ ਦੀ ਖਿੱਚ ਧੂਹ ਕਰਦੇ ਹਨ। ਇਹ ਅਮਲ ਦੀ ਵਰਤੋਂ ਕਰਨ ਦੇ ਨਾਲ ਨਾਲ ਵੇਚਦੇ ਵੀ ਹਨ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *