ਜਵਾਈ ਨੇ ਸਹੁਰੇ ਘਰ ਜਾ ਕੇ ਕਰਤਾ ਵੱਡਾ ਕਾਂਡ, ਲੋਕਾਂ ਨੇ ਅੰਦਰ ਵੜਕੇ ਲਾਏ ਕੁੰਡੇ, ਪੁਲਿਸ ਨੇ ਆ ਕੇ ਕੀਤਾ ਕਾਬੂ

ਦਹੇਜ ਕਾਰਨ ਕਿੰਨੀਆਂ ਹੀ ਲੜਕੀਆਂ ਨੂੰ ਦੁੱਖ ਸਹਿਣੇ ਪੈਂਦੇ ਹਨ। ਦਹੇਜ ਦੇ ਲੈਣ ਦੇਣ ਨੂੰ ਲੈ ਕੇ ਲੜਕੀਆਂ ਨਾਲ ਖਿੱਚ ਧੂਹ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਲੜਕੀਆਂ ਦੀ ਜਾਨ ਵੀ ਲੈ ਲਈ ਜਾਂਦੀ ਹੈ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ, ਜਿੱਥੇ ਸਹੁਰੇ ਪਰਿਵਾਰ ਵਿਚ ਲੜਕੀ ਨੂੰ ਦਹੇਜ ਅਤੇ ਗੱਡੀ ਪਿੱਛੇ ਰੋਜਾਨਾ ਤੰਗ ਕੀਤਾ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਲੜਕੀ ਦੇ ਪਤੀ ਨੇ ਪੇਕੇ ਪਰਿਵਾਰ ਤੇ ਗੋ-ਲੀ-ਆਂ ਚਲਾ ਦਿੱਤੀਆਂ ਗਈਆਂ।

ਜਾਣਕਾਰੀ ਮੁਤਾਬਿਕ ਲੜਕੀ ਦਾ ਪੇਕਾ ਪਰਿਵਾਰ ਲੜਕੀ ਨੂੰ ਘਰ ਲੈ ਆਇਆ ਸੀ। ਜਿਸ ਦੇ ਚੱਲਦਿਆਂ ਲੜਕੀ ਦੇ ਪਤੀ ਨੇ ਪੇਕੇ ਘਰ ਆ ਕੇ ਉਨ੍ਹਾਂ ਉੱਤੇ ਗੋ-ਲੀ-ਆਂ ਚਲਾ ਦਿੱਤੀਆਂ। ਪਰਿਵਾਰਿਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਲੜਕੀ ਦੇ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਵੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸੁਰਿੰਦਰ ਸਿੰਘ ਵਾਸੀ ਸਿੰਘਪੁਰਾ,

ਉਸ ਦੇ ਭਰਾਵਾਂ ਨੂੰ 3 ਸਾਲ ਤੋਂ ਧ-ਮ-ਕੀ-ਆਂ ਦਿੰਦਾ ਆ ਰਿਹਾ ਹੈ ਅਤੇ ਦਹੇਜ ਵਿਚ ਗੱਡੀ ਦੀ ਮੰਗ ਕਰਦਾ ਹੈ। ਉਸ ਨਾਲ ਦਹੇਜ ਨੂੰ ਲੈ ਕੇ ਅਕਸਰ ਹੀ ਖਿੱਚ ਧੂਹ ਕੀਤੀ ਜਾਂਦੀ ਸੀ। ਇੱਕ ਦਿਨ ਉਸ ਦੀ ਲੱਤ ਤੇ ਗਰਮ ਪਾਣੀ ਵੀ ਪਾ ਦਿੱਤਾ ਗਿਆ। ਬੀਤੇ ਦਿਨੀਂ ਉਸ ਦੇ ਭਰਾ ਮਿਲਣ ਆਏ ਤਾਂ ਉਸ ਨੇ ਆਪਣੇ ਭਰਾਵਾਂ ਨੂੰ ਸਾਰਾ ਕੁਝ ਦੱਸ ਦਿੱਤਾ ਤੇ ਉਹ ਆਪਣੇ ਭਰਾਵਾਂ ਨਾਲ ਪੇਕੇ ਘਰ ਆ ਗਈ। ਇਸ ਤੋਂ ਬਾਅਦ ਉਸ ਦੇ ਪਤੀ ਨੇ ਪੇਕੇ ਘਰ ਆ ਕੇ ਗੋ-ਲੀ-ਆਂ ਚਲਾ ਦਿੱਤੀਆਂ।

ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਰਾਜਵੀਰ ਦੇ ਭਰਾ ਗੁਰਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਫੌਜ ਵਿਚ ਨੌਕਰੀ ਕਰਦਾ ਹੈ, ਉਹ 2 ਦਿਨ ਦੀ ਛੁੱਟੀ ਆਇਆ ਸੀ। ਇਸ ਦੌਰਾਨ ਉਹ ਆਪਣੀ ਭੈਣ ਨੂੰ ਮਿਲਣ ਚਲੇ ਗਏ। ਜਦੋਂ ਉਹ ਆਪਣੀ ਭੈਣ ਦੇ ਸਹੁਰੇ ਪਹੁੰਚੇ ਤਾਂ ਉਨ੍ਹਾਂ ਦੀ ਭੈਣ ਨੇ ਕਿਹਾ ਕਿ ਉਸ ਨੂੰ ਵੀ ਉਹ ਨਾਲ ਲੈ ਜਾਣ। ਜਦੋਂ ਉਹ ਆਪਣੀ ਭੈਣ ਨੂੰ ਘਰ ਲੈ ਆਏ ਤਾਂ ਮਾਮਲਾ ਥਾਣੇ ਤੱਕ ਪਹੁੰਚ ਗਿਆ। ਜਿਨ੍ਹਾਂ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ 8 ਦਿਨ ਮੰਗੇ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਜੀਜਾ ਉਨ੍ਹਾਂ ਦੇ ਘਰ ਆ ਕੇ ਗੋ-ਲੀ-ਆਂ ਚਲਾਉਣ ਲੱਗਾ।

ਉਨ੍ਹਾਂ ਵਲੋਂ ਇਨਸਾਫ ਅਤੇ ਸੁਰਿੰਦਰ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲਣ ਤੇ ਉਹ ਤੁਰੰਤ ਘਟਨਾ ਸਥਾਨ ਤੇ ਪਹੁੰਚੇ, ਜਿੱਥੇ ਉਹ ਦੋਸ਼ੀ ਨੂੰ ਆਪਣੇ ਨਾਲ ਲੈ ਆਏ। ਉਨ੍ਹਾਂ ਨੂੰ ਪਰਿਵਾਰ ਦੇ ਦੱਸਣ ਮੁਤਾਬਿਕ ਪਤਾ ਲੱਗਾ ਕਿ ਉਨ੍ਹਾਂ ਤੇ ਗੋ-ਲੀ-ਆਂ ਚਲਾਈਆਂ ਗਈਆਂ ਹਨ। ਪੁਲਿਸ ਦੁਆਰਾ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *