ਦੋਸਤ ਦੀ ਮਾਂ ਨੂੰ ਵੀ ਨਹੀਂ ਬਖਸ਼ਿਆ ਪਾਪੀਆਂ ਨੇ, ਪੁੱਤ ਨੂੰ ਬਚਾਉਣ ਲਈ ਮਾਂ ਨੇ ਦਿੱਤਾ ਬਲੀਦਾਨ

ਪੰਜਾਬ ਵਿੱਚ ਗੈਂਗਵਾਦ ਅਤੇ ਲੁੱਟ ਖੋਹ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਲੋਕਾਂ ਦੇ ਮਨਾਂ ਵਿੱਚ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਡ-ਰ ਹੀ ਨਹੀਂ ਰਿਹਾ। ਤਾਜ਼ਾ ਮਾਮਲਾ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਗੁਰੂ ਦੀ ਨਗਰੀ, ਅੰਮ੍ਰਿਤਸਰ ਦੇ ਦਿਹਾਤੀ ਖੇਤਰ ਵਿੱਚ ਚੋਗਾਵਾਂ ਵਿਖੇ ਹੋਈ ਗੋ-ਲੀ-ਬਾ-ਰੀ ਦੌਰਾਨ ਲੋਕਾਂ ਵਿਚ ਦਹਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਿਕ ਇਕ ਵਰਨਾ ਕਾਰ ਵਿੱਚ 2 ਲੜਕੇ ਆਏ, ਜਿਨ੍ਹਾਂ ਵੱਲੋਂ ਇਕ ਲੜਕੇ ਉੱਤੇ ਗੋ-ਲੀ-ਆਂ ਚਲਾ ਦਿੱਤੀਆਂ ਗਈਆਂ।

ਲੜਕੇ ਤੇ ਗੋ-ਲੀ-ਆਂ ਚੱਲਦੀਆਂ ਵੇਖ ਮਾਂ ਵੀ ਉਸ ਦੇ ਕੋਲ ਆ ਗਈ। ਗੋ-ਲੀ-ਆਂ ਲੱਗਣ ਕਾਰਨ ਉਸ ਜਾਨ ਚਲੀ ਗਈ। ਜਦਕਿ ਲੜਕੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ 1:30 ਵਜੇ ਸੂਚਨਾ ਮਿਲੀ ਸੀ ਕਿ ਐਚ ਡੀ ਐਫ ਸੀ ਬੈਂਕ ਦੇ ਨਾਲ ਇਕ ਲੜਕੇ ਉੱਤੇ ਗੋ-ਲੀ ਚੱਲੀ ਹੈ। ਜਿਸ ਤੋਂ ਬਾਅਦ ਉਹ ਤੁਰੰਤ ਹੀ ਘਟਨਾ ਸਥਾਨ ਪਹੁੰਚੇ। ਜਿੱਥੇ ਗਗਨਦੀਪ ਸਿੰਘ ਗੋ-ਲੀ ਲੱਗਣ ਕਾਰਨ ਜ਼-ਖ-ਮੀ ਹੋ ਗਿਆ।

ਉਸ ਦੀ ਮਾਂ ਪਰਮਜੀਤ ਕੌਰ ਦੀ ਗੋ-ਲੀ ਲੱਗਣ ਕਾਰਨ ਜਾਨ ਚਲੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਪੁੱਛ ਗਿੱਛ ਵਿਚ ਪਤਾ ਲੱਗਾ ਹੈ ਕਿ ਗਗਨਦੀਪ ਦੀ ਗੋਪੀ ਮਾਹਲ ਨਾਮਕ ਲੜਕੇ ਨਾਲ ਪੁਰਾਣੀ ਗੱਲਬਾਤ ਸੀ। ਹੋ ਸਕਦਾ ਹੈ ਉਨ੍ਹਾਂ ਵੱਲੋਂ ਅਜਿਹਾ ਕੀਤਾ ਗਿਆ ਹੋਵੇ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੀ ਸੀ ਟੀ ਵੀ ਫੁਟੇਜ ਦੇਖਣ ਤੇ ਪਤਾ ਲੱਗਾ ਕਿ ਇੱਕ ਵਰਨਾ ਕਾਰ

ਜਿਸ ਵਿਚ 2 ਲੜਕੇ ਆਏ, ਜਿਨ੍ਹਾਂ ਵੱਲੋਂ ਗਗਨਦੀਪ ਉੱਤੇ ਗੋ-ਲੀ-ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਗਗਨਦੀਪ ਆਪਣੇ ਘਰ ਵੱਲ ਨੂੰ ਭੱਜਦਾ ਦਿਖਾਈ ਦੇ ਰਿਹਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਬਿਆਨ ਲੈਣ ਤੋਂ ਬਾਅਦ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *