ਵਕੀਲ ਦਾ ਫੋਨ ਸੁਣ ਮਾਂ ਦੇ ਪੈਰਾਂ ਹੇਠੋਂ ਨਿਕਲੀ ਜਮੀਨ, ਕੌਣ ਕਰ ਗਿਆ ਕੁੜੀ ਨਾਲ ਰਸਤੇ ਚ ਇੰਨਾ ਵੱਡਾ ਕਾਂਡ

ਅੱਜ ਇੱਕ ਹੋਰ ਲੜਕੀ ਦਹੇਜ ਬਲੀ ਚੜ ਗਈ। ਦਰਅਸਲ ਇਹ ਮਾਮਲਾ ਹੈ ਧਾਰੀਵਾਲ ਦੀ ਰਹਿਣ ਵਾਲੀ ਪ੍ਰੀਤੀ ਸ਼ਰਮਾ ਦਾ, ਜਿਸ ਨੂੰ  ਬਟਾਲਾ ਵਿਖੇ ਵਿਆਹੀ ਨੂੰ 5 ਸਾਲ ਹੋ ਗਏ ਹਨ। ਬੀਤੇ ਦਿਨ ਜੋ ਆਪਣੇ ਸੋਹਰੇ ਪਰਿਵਾਰ ਉੱਤੇ ਪਾਏ ਹੋਏ ਕੇਸ ਦੀ ਤਰੀਕ ਤੇ ਜਾ ਰਹੀ ਸੀ ਤਾਂ ਸਹੁਰੇ ਪਰਿਵਾਰ ਨੇ ਉਸ ਉੱਤੇ ਹਮਲਾ ਕਰਵਾ ਦਿੱਤਾ। ਜਿਸ ਤੋਂ ਬਾਅਦ ਉਹ ਜ਼ ਖ ਮੀ ਹਾਲਤ ਵਿਚ ਵੀ ਜੱਜ ਨੂੰ ਬਿਆਨ ਦੇਣ ਲਈ ਕੋਰਟ ਪਹੁੰਚੀ। ਬਿਆਨ ਦੇਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਪ੍ਰੀਤੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਵਿਆਹ ਨੂੰ 5 ਸਾਲ ਹੋ ਗਏ ਹਨ। ਵਿਆਹ ਦੇ ਤੀਜੇ ਦਿਨ ਹੀ ਸਹੁਰੇ ਪਰਿਵਾਰ ਨੇ ਉਸ ਦੇ ਗਹਿਣੇ ਉਤਰਵਾ ਲਏ ਸਨ ਅਤੇ ਉਨ੍ਹਾਂ ਕੋਲੋਂ ਗੱਡੀ ਦੀ ਮੰਗ ਕਰਦੇ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਹੁਰਾ ਪਰਿਵਾਰ ਉਨ੍ਹਾਂ ਨੂੰ ਰੱਖਣਾ ਨਹੀਂ ਚਾਹੁੰਦਾ, ਜਿਸ ਕਰਕੇ ਉਨ੍ਹਾਂ ਨੇ ਉਥੇ ਹੀ ਵਸਣ ਲਈ ਕੇਸ ਵੀ ਪਾਇਆ ਸੀ। ਬੀਤੇ ਦਿਨੀਂ ਜਦੋਂ ਉਹ ਆਪਣੀ ਤਰੀਕ ਲਈ ਗੁਰਦਾਸਪੁਰ ਜਾ ਰਹੀ ਸੀ ਤਾਂ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਉਤੇ ਹਮਲਾ ਕਰਵਾ ਦਿੱਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਨੌਜਵਾਨਾਂ ਆਏ, ਇਕ ਨੇ ਮੂੰਹ ਤੇ ਮਾਸਕ ਤੇ ਦੂਜੇ ਨੇ ਰੁਮਾਲ ਬੰਨਿਆ ਹੋਇਆ ਸੀ। ਮੁੰਡਿਆਂ ਵਲੋਂ ਉਨ੍ਹਾਂ ਨੂੰ ਗੱਲਾਂ ਵਿੱਚ ਉਲਝਾ ਕੇ ਉਨ੍ਹਾਂ ਤੇ ਵਾਰ ਕਰ ਦਿੱਤਾ ਅਤੇ ਜਾਂਦੇ ਹੋਏ ਉਨ੍ਹਾਂ ਨੂੰ ਕੇਸ ਵਾਪਿਸ ਨਾ ਲੈਣ ਤੇ ਜਾਨੋ ਮਾਰਨ ਦੀ ਧਮਕੀ ਵੀ ਦੇ ਕੇ ਗਏ। ਜਿਸ ਤੋਂ ਬਾਅਦ ਉਹ ਜ਼ ਖ਼ ਮੀ ਹਾਲਤ ਵਿੱਚ ਵੀ ਅਦਾਲਤ ਗਈ। ਜਿੱਥੇ ਉਨ੍ਹਾਂ ਨੇ ਜੱਜ ਨੂੰ ਆਪਣੇ ਬਿਆਨ ਦਰਜ ਕਰਵਾਏ। ਬਿਆਨ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ।

ਉਨ੍ਹਾਂ ਵੱਲੋਂ ਇਨਸਾਫ਼ ਲਈ ਗੁਹਾਰ ਲਗਾਈ ਜਾ ਰਹੀ ਹੈ। ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਵਕੀਲ ਨੇ ਫੋਨ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਉੱਤੇ ਹਮਲਾ ਹੋ ਗਿਆ। ਜਿਸ ਤੋਂ ਬਾਅਦ ਉਹ ਤੁਰੰਤ ਅਦਾਲਤ ਵਿੱਚ ਪਹੁੰਚੇ। ਜਿਥੋਂ ਉਨ੍ਹਾਂ ਨੂੰ ਹਸਪਤਾਲ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਕੁਝ ਨਹੀਂ ਪਤਾ ਕੀ ਹੋ ਹੋਇਆ ਪਰ ਉਨ੍ਹਾਂ ਦੀ ਲੜਕੀ ਆਪਣੇ ਸਹੁਰੇ ਪਰਿਵਾਰ ਵਸਣਾ ਚਾਹੁੰਦੀ ਹੈ। ਇਸ ਕਰਕੇ ਉਸਨੇ ਕੇਸ ਵੀ ਕੀਤਾ ਹੋਇਆ ਹੈ ਪਰ ਉਸ ਦੇ ਸਹੁਰੇ ਪਰਿਵਾਰ ਨੇ ਉਸ ਉੱਤੇ ਹਮਲਾ ਕਰਵਾ ਦਿੱਤਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪ੍ਰੀਤੀ ਨਾਮਕ ਲੜਕੀ ਜੋ ਬਟਾਲੇ ਵਿਆਹੀ ਹੈ, ਜ਼ ਖ ਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਹੋਈ ਹੈ। ਇਸ ਸੰਬੰਧ ਵਿਚ ਏ.ਐੱਸ.ਆਈ ਅਜੇ ਰਾਜਨ ਉਨ੍ਹਾਂ ਦੇ ਬਿਆਨ ਲੈਣ ਗਏ ਤਾਂ ਹਸਪਤਾਲ ਵਿੱਚ ਮੌਜੂਦ ਲੜਕੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਅਜੇ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਵੀ ਲੜਕੀ ਬਿਆਨ ਦੇ ਦੇਵੇਗੀ। ਉਸ ਦੇ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *