10 ਮਹੀਨੇ ਪਹਿਲਾਂ ਕਰਵਾਈ ਸੀ ਲਵ ਮੈਰਿਜ, ਹੁਣ ਪਤੀ ਨੇ ਪਤਨੀ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ ਹੇਠਾਂ

ਨੌਜਵਾਨ ਮੁੰਡੇ ਕੁੜੀਆਂ ਪ੍ਰੇਮ ਚੱਕਰ ਦੇ ਚਲਦੇ ਵਿਆਹ ਤਾਂ ਕਰਵਾ ਲੈਂਦੇ ਹਨ ਪਰ ਇਹ ਨਹੀਂ ਸੋਚਦੇ ਕਿ ਪਰਿਵਾਰ ਚਲਾਉਣ ਲਈ ਰੁਜ਼ਗਾਰ ਦਾ ਹੋਣਾ ਵੀ ਜ਼ਰੂਰੀ ਹੈ। ਰੁਜ਼ਗਾਰ ਦਾ ਨਾ ਹੋਣਾ ਹੀ ਬਾਅਦ ਵਿੱਚ ਕਲੇਸ਼ ਦਾ ਕਾਰਨ ਬਣ ਜਾਂਦਾ ਹੈ। ਇਸ ਕਲੇਸ਼ ਦੇ ਚੱਲਦੇ ਕਈ ਵਾਰ ਕਈ ਗਲਤ ਘਟਨਾਵਾਂ ਵਾਪਰ ਜਾਂਦੀਆਂ ਹਨ। ਰਾਜਸਥਾਨ ਦੇ ਸ਼ਹਿਰ ਅਜਮੇਰ ਵਿੱਚ ਕ੍ਰਿਸਚੀਅਨ ਗੰਜ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਅਵਿਨਾਸ਼ ਚੰਦਰ ਨਾਮ ਦੇ ਨੌਜਵਾਨ ਤੇ

ਆਪਣੀ ਹੀ ਪਤਨੀ ਸੀਮਾ ਚੌਹਾਨ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਜਿਸ ਕਰਕੇ ਪੁਲਿਸ ਨੇ ਮ੍ਰਿਤਕਾ ਦੀ ਮਾਂ ਮੀਨੂੰ ਸ਼ੇਖਾਵਤ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਜਵਾਈ ਅਵਿਨਾਸ਼ ਚੰਦਰ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ 10 ਮਹੀਨੇ ਪਹਿਲਾਂ ਅਵਿਨਾਸ਼ ਚੰਦਰ ਅਤੇ ਸੀਮਾ ਨੇ ਪ੍ਰੇਮ ਵਿਆਹ ਕਰਵਾਇਆ ਸੀ। ਅਵਿਨਾਸ਼ ਚੰਦਰ ਬੇਰੁਜ਼ਗਾਰ ਸੀ। ਜਿਸ ਕਰਕੇ ਇਨ੍ਹਾਂ ਵਿੱਚ ਕਲੇਸ਼ ਹੋਣ ਲੱਗਾ। ਇਸ ਤੋਂ ਬਾਅਦ ਸੀਮਾ ਦੀ ਮਾਂ ਮੀਨੂੰ ਸ਼ੇਖਾਵਤ ਨੇ ਆਪਣੀ ਧੀ

ਅਤੇ ਜਵਾਈ ਨੂੰ ਅਜਮੇਰ ਦੇ ਅਰਾਵਲੀ ਅਪਾਰਟਮੈਂਟਸ ਵਿਚ ਫਲੈਟ ਦਿਵਾ ਦਿੱਤਾ। ਅਵਿਨਾਸ਼ ਚੰਦਰ ਜੋਧਪੁਰ ਦਾ ਰਹਿਣ ਵਾਲਾ ਹੈ ਪਰ ਫਲੈਟ ਮਿਲਣ ਤੋਂ ਬਾਅਦ ਪਤੀ ਪਤਨੀ 6 ਮਹੀਨੇ ਤੋਂ ਅਜਮੇਰ ਵਿੱਚ ਰਹਿਣ ਲੱਗ ਪਏ। ਐਤਵਾਰ ਦੀ ਰਾਤ ਨੂੰ ਸੀਮਾ ਚੌਹਾਨ ਦੀ ਤੀਸਰੀ ਮੰਜ਼ਿਲ ਤੋਂ ਥੱਲੇ ਡਿੱਗ ਜਾਣ ਕਾਰਨ ਜਾਨ ਚਲੀ ਗਈ। ਪੁਲਿਸ ਕੋਲ ਮ੍ਰਿਤਕਾ ਦੀ ਮਾਂ ਨੇ ਦੋਸ਼ ਲਗਾਏ ਹਨ ਕਿ ਇਸ ਘਟਨਾ ਪਿੱਛੇ ਅਵਿਨਾਸ਼ ਚੰਦਰ ਦਾ ਹੱਥ ਹੈ।

ਇਸ ਤੋਂ ਬਾਅਦ ਪੁਲਿਸ ਨੇ ਅਵਿਨਾਸ਼ ਚੰਦਰ ਤੇ 302 ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਅਸਲ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਵਿਆਹ ਸਮੇਂ ਦੋਵੇਂ ਪਰਿਵਾਰਾਂ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ ਪਰ ਇਸ ਸਮੇਂ ਕਹਾਣੀ ਇਸ ਤੋਂ ਉਲਟ ਹੈ। ਘਟਨਾ ਦੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

Leave a Reply

Your email address will not be published. Required fields are marked *