ਜਸਵਿੰਦਰ ਭੱਲਾ ਦੇ ਪੁੱਤ ਦੀ ਹੋਈ ਇਸ ਕੁੜੀ ਨਾਲ ਮੰਗਣੀ, ਦੇਖੋ ਤਸਵੀਰਾਂ

ਵਿਆਹ ਦੇ ਸੀਜ਼ਨ ਦੇ ਚੱਲਦਿਆਂ ਫਿਲਮ ਇੰਡਸਟਰੀ ਵਿਚ ਕੋਈ ਨਾ ਕੋਈ ਅਦਾਕਾਰ ਵਿਆਹ ਜਾਂ ਮੰਗਣੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਜਿਵੇਂ ਕੁਝ ਦਿਨ ਪਹਿਲਾਂ ਪਰਮੀਸ਼ ਵਰਮਾ ਦੇ ਵਿਆਹ ਨੂੰ ਲੈ ਕੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਸੀ। ਇਸੇ ਤਰ੍ਹਾਂ ਇੱਕ ਹੋਰ ਪੰਜਾਬੀ ਦੇ ਮਸ਼ਹੂਰ ਅਦਾਕਾਰ ਜੋ ਆਪਣੀ ਮੰਗਣੀ ਕਾਰਨ ਅੱਜ ਸੁਰੱਖੀਆ ਵਿੱਚ ਹਨ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਜਸਵਿੰਦਰ ਭੱਲਾ ਦੇ ਲੜਕੇ ਪੁਖਰਾਜ ਭੱਲਾ ਦੀ,

ਜੋ ਆਪਣੀ ਮੰਗਣੀ ਕਾਰਨ ਅੱਜ ਸੁਰਖੀਆਂ ਵਿੱਚ ਹਨ। ਮਿਲੀ ਜਾਣਕਾਰੀ ਅਨੁਸਾਰ ਪੁਖਰਾਜ ਭੱਲਾ ਨੇ 16 ਨਵੰਬਰ ਨੂੰ ਦੀਸ਼ੂ ਸਿੱਧੂ ਨਾਮਕ ਲੜਕੀ ਨਾਲ ਮੰਗਣੀ ਕਰਵਾਈ। ਜਿੱਥੇ ਇਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਇਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਇਸ ਜੋੜੀ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਪੁਖਰਾਜ ਭੱਲਾ ਫਿਲਮ ਇੰਡਸਟਰੀ ਵਿਚ ਆਪਣਾ ਚੰਗਾ ਨਾਂ ਬਣਾ ਚੁੱਕੇ ਹਨ।

ਜਿਵੇਂ ਕਿ ਹਰਜੀਤਾ ਫਿਲਮ 2018 , ਗੋਲਕ ਬੁਗਨੀ ਬੈਂਕ ਤੇ ਬਟੂਆ, ਅਫ਼ਸਰ ਵਰਗੀਆਂ ਪੰਜਾਬੀ ਫ਼ਿਲਮਾਂ ਚ ਆਪਣੀ ਅਦਾਕਾਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੁਖਰਾਜ ਭੱਲਾ ਪਹਿਲਾਂ ਸੁਪਰਹਿੱਟ ਵੈੱਬਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਵਿੱਚ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ। ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਿਕ ਪੁਖਰਾਜ ਭੱਲਾ ਦੀ ਮੰਗੇਤਰ ਦੀਸ਼ੂ ਸਿੱਧੂ ਕੈਨੇਡਾ ਦੀ ਵਸਨੀਕ ਹੈ। ਉਹ ਪੰਜਾਬ ਦੇ ਪਟਿਆਲਾ ਸ਼ਹਿਰ ਦੀ ਰਹਿਣ ਵਾਲੀ ਹੈ। ਦੀਸ਼ੂ ਬਾਰੇ ਇਸ ਤੋਂ ਇਲਾਵਾ ਹਾਲੇ ਤੱਕ ਕੋਈ ਹੋਰ ਜਾਣਕਾਰੀ ਹਾਸਿਲ ਨਹੀਂ ਹੋਈ। ਫਿਲਹਾਲ ਇਸ ਜੋੜੀ ਦੀ ਮੰਗਣੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ 19 ਨਵੰਬਰ ਨੂੰ ਇਹ ਜੋੜੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹੈ।

Leave a Reply

Your email address will not be published. Required fields are marked *