ਲਾਸ਼ ਲੱਭ ਰਹੇ ਗੋਤਾਖੋਰਾਂ ਨੂੰ ਮਿਲੀ ਅਜਿਹੀ ਚੀਜ, ਸੁੱਕ ਗਏ ਸਾਹ, ਪੂਰੀ ਤਿਆਰੀ ਨਾਲ ਨਹਿਰ ਤੇ ਪਹੁੰਚ ਗਈ ਪੁਲਿਸ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਅਫਸਰ ਉਸ ਸਮੇਂ ਸਰਹਿੰਦ ਪਟਿਆਲਾ ਰੋਡ ਤੇ ਪੈਂਦੀ ਨਹਿਰ ਵੱਲ ਆਉਣੇ ਸ਼ੁਰੂ ਹੋ ਗਏ, ਜਦੋਂ ਉਨ੍ਹਾਂ ਨੂੰ ਗੋਤਾਖੋਰਾਂ ਨੇ ਨਹਿਰ ਵਿੱਚ ਗ-ਲ-ਤ ਸਾਮਾਨ ਪਿਆ ਹੋਣ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਗੋਤਾਖੋਰਾਂ ਤੋਂ ਇਹ ਸਾਮਾਨ ਬਾਹਰ ਕਢਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੋਤਾਖੋਰ ਟੀਮ ਦੇ ਪ੍ਰਧਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਟੀਮ ਦੇ ਮੈਂਬਰ ਨਹਿਰ ਵਿਚੋਂ ਕੋਈ ਮ੍ਰਿਤਕ ਦੇਹ ਲੱਭ ਰਹੇ ਸਨ।

ਇਸ ਦੌਰਾਨ ਉਨ੍ਹਾਂ ਨੂੰ ਨਹਿਰ ਵਿਚ ਕੋਈ ਗਲਤ ਹ-ਥਿ-ਆ-ਰ ਪਏ ਹੋਣ ਬਾਰੇ ਪਤਾ ਲੱਗਾ। ਉਨ੍ਹਾਂ ਨੇ ਇਸ ਦੀ ਜਾਣਕਾਰੀ ਐੱਸ ਐੱਸ ਪੀ ਅਤੇ ਡੀ ਐੱਸ ਪੀ ਨੂੰ ਦਿੱਤੀ। ਇਸ ਤੋਂ ਬਿਨਾਂ ਉਨ੍ਹਾਂ ਦੀ ਸੀ ਆਈ ਏ ਇੰਚਾਰਜ ਨਾਲ ਮੀਟਿੰਗ ਵੀ ਹੋਈ। ਗੋਤਾਖੋਰਾਂ ਦੀ ਟੀਮ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸੀ ਆਈ ਏ ਇੰਚਾਰਜ ਨੇ ਉਨ੍ਹਾਂ ਤੋਂ ਲੋਕੇਸ਼ਨ ਪੁੱਛ ਕੇ ਮੌਕੇ ਤੇ ਪਹੁੰਚ ਕੇ ਇਹ ਸਾਮਾਨ ਨਹਿਰ ਵਿੱਚੋਂ ਬਾਹਰ ਕਢਵਾਇਆ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਸਾਮਾਨ ਵਿਚ ਇਕ ਦਰਜਨ ਤੋਂ ਵੱਧ ਨਗ ਹਨ।

ਜਿਸ ਵਿੱਚ 2 ਰਾ-ਈ-ਫ਼-ਲਾਂ, ਸਿ-ਕ-ਸ-ਰ, ਮਾ-ਊ-ਜ਼-ਰ ਅਤੇ ਕੁਝ ਹੋਰ ਸਾਮਾਨ ਸ਼ਾਮਲ ਹੈ। ਪ੍ਰਧਾਨ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਡੀ ਜੀ ਪੀ, ਮੁੱਖ ਮੰਤਰੀ ਅਤੇ ਐਸ ਐਸ ਪੀ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਐਕਸ਼ਨ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਆਦਮਪੁਰ ਵਾਲੀ ਨਹਿਰ ਵਿੱਚੋਂ ਗ਼-ਲ-ਤ ਸਾਮਾਨ ਪਿਆ ਹੋਣ ਬਾਰੇ ਜਾਣਕਾਰੀ ਮਿਲੀ ਸੀ। ਗੋਤਾਖੋਰਾਂ ਦੀ ਟੀਮ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਦੀ ਮਦਦ ਨਾਲ ਇਹ ਸਾਮਾਨ ਬਾਹਰ ਕਢਵਾਇਆ ਗਿਆ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਪਿੱਛੇ ਕੀ ਕਾਰਨ ਹਨ? ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਤਾਂ ਮਾਹਿਰ ਹੀ ਦੱਸ ਸਕਦੇ ਹਨ ਕਿ ਇਹ ਸਾਮਾਨ ਵਰਤੋਂ ਵਿੱਚ ਆ ਸਕਦਾ ਹੈ ਜਾਂ ਨਹੀਂ? ਇਸ ਖਬਰ ਕਾਰਨ ਲੋਕਾਂ ਵਿਚ ਹਲਚਲ ਮਚੀ ਹੈ। ਲੋਕ ਸ਼ਾਂਤੀ ਨਾਲ ਰਹਿਣਾ ਪਸੰਦ ਕਰਦੇ ਹਨ। ਲੋਕ ਚਾਹੁੰਦੇ ਹਨ ਕਿ ਸੂਬੇ ਦਾ ਮਾਹੌਲ ਖਰਾਬ ਨਾ ਹੋਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *