ਗੇੜੇ ਖਾਂਦਾ ਧਰਤੀ ਤੇ ਡਿੱਗਿਆ ਭਾਰਤੀ ਫੌਜ ਦਾ ਹੈਲੀਕਾਪਟਰ, ਦੇਖੋ ਫੇਰ ਅੱਗੇ ਜੋ ਹੋਇਆ

ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਉਸ ਸਮੇਂ ਹੜਕੰਪ ਜਿਹਾ ਮੱਚ ਗਿਆ। ਜਦੋਂ ਲੋਕਾਂ ਨੇ ਇਕ ਹੈਲੀਕਾਪਟਰ ਨੂੰ ਗੇੜੇ ਖਾਂਦਾ ਦੇਖਿਆ। ਕਈ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾਈ। ਅਸਲ ਵਿਚ ਇਹ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਐਮ.ਆਈ 17 ਹੈ। ਜੋ ਇਸ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ। ਗਸ਼ਤ ਕਰਦੇ ਸਮੇਂ ਇਸ ਹੈਲੀਕਾਪਟਰ ਨਾਲ ਹਾਦਸਾ ਵਾਪਰ ਗਿਆ ਅਤੇ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਇਲਾਕੇ ਵਿਚ ਡਿੱਗ ਪਿਆ।

ਘਟਨਾ ਸਮੇਂ ਇਸ ਹੈਲੀਕਾਪਟਰ ਵਿੱਚ ਕੁੱਲ 5 ਵਿਅਕਤੀ ਸਵਾਰ ਸਨ। ਇਨ੍ਹਾਂ ਵਿੱਚੋਂ 2 ਚਾਲਕ ਅਤੇ ਬਾਕੀ 3 ਵੀ ਸਟਾਫ ਦੇ ਮੈਂਬਰ ਸਨ। ਇਨ੍ਹਾਂ ਪੰਜਾਂ ਦੀ ਜਾਨ ਬਚ ਗਈ ਹੈ। ਇਹ ਹਾਦਸਾ ਕਿਉਂ ਵਾਪਰਿਆ? ਇਸ ਦੀ ਜਾਣਕਾਰੀ ਹਾਸਲ ਨਹੀਂ ਹੋਈ। ਜਾਂਚ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗ ਸਕੇਗਾ। ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਸਥਾਨਕ ਲੋਕ ਹੈਲੀਕਾਪਟਰ ਸਵਾਰਾਂ ਦੀ ਮਦਦ ਲਈ ਅੱਗੇ ਆਏ। ਇੱਥੇ ਦੱਸਣਾ ਬਣਦਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ

ਜਦੋਂ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਨਾਲ ਹਾਦਸਾ ਵਾਪਰਿਆ ਹੋਵੇ। ਬੀਤੇ ਸਮੇਂ ਦੌਰਾਨ ਪਠਾਨਕੋਟ ਨੇਡ਼ੇ ਵੀ ਭਾਰਤੀ ਹਵਾਈ ਫੌਜ ਦੇ ਇਕ ਹੈਲੀਕਾਪਟਰ ਨਾਲ ਹਾਦਸਾ ਵਾਪਰ ਗਿਆ ਸੀ। ਮਾਮੂਨ ਕੈਂਟ ਤੋਂ ਉਡਿਆ ਇਹ ਹੈਲੀਕਾਪਟਰ ਰਣਜੀਤ ਸਾਗਰ ਡੈਮ ਵਿਚ ਡਿੱਗ ਪਿਆ ਸੀ। ਜਿਸ ਦੀ ਭਾਲ ਵਿਚ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਲੱਗ ਗਈਆਂ ਸਨ। ਇਸ ਹੈਲੀਕਾਪਟਰ ਦੇ ਤਿੰਨੇ ਸਵਾਰਾਂ ਦਾ ਬਚਾਅ ਹੋ ਗਿਆ ਸੀ।

Leave a Reply

Your email address will not be published. Required fields are marked *