ਧੀ ਦੇ ਵਿਆਹ ਲਈ ਕਰ ਰਹੇ ਸੀ ਤਿਆਰੀਆਂ, ਨਹੀਂ ਪਤਾ ਸੀ ਵਿਆਹ ਤੋਂ ਪਹਿਲਾਂ ਹੋ ਜਾਣਾ ਮਾੜਾ ਕੰਮ

ਅੱਜ ਕੱਲ ਲੋਕਾਂ ਦਾ ਕੀਮਤੀ ਸਮਾਨ ਘਰ ਵਿਚ ਪਿਆ ਵੀ ਸੁਰੱਖਿਅਤ ਨਹੀਂ ਹੈ। ਕਿਉੰਕਿ ਮਾੜੇ ਅਨਸਰ ਘਰ ਅੰਦਰ ਵੜ ਕੇ ਵੀ ਚੋਰੀ ਨੂੰ ਅੰਜਾਮ ਦਿੰਦੇ ਹਨ। ਹਫ਼ਤੇ ਵਿਚ ਕੋਈ ਹੀ ਦਿਨ ਸੁੱਕਾ ਲੰਘਦਾ ਹੈ। ਜਦੋਂ ਚੋਰੀ ਨਾਲ ਸੰਬੰਧਿਤ ਕੋਈ ਖਬਰ ਦੇਖਣ ਨੂੰ ਨਾ ਮਿਲੇ। ਜਦ ਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿੰਨੇ ਹੀ ਚੋਰ ਅਤੇ ਚੋਰੀਆਂ ਕਰਨ ਵਾਲੀ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਫਿਰ ਵੀ ਮਾੜੇ ਅਨਸਰ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਇਨ੍ਹਾਂ ਵੱਲੋਂ ਹਰ ਨਵੇਂ ਦਿਨ ਨਵੇਂ ਹੀ ਤਰੀਕੇ ਨਾਲ ਲੁੱਟ ਖੋਹ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਅਜਿਹਾ ਹੀ ਹਾਦਸਾ ਇਕ ਹੋਰ ਘਰ ਵਿੱਚ ਵਾਪਰਿਆ। ਜਿੱਥੇ ਚੋਰਾਂ ਵੱਲੋਂ ਪਰਿਵਾਰ ਦੀ ਗੈ ਰ ਮੌ ਜੂ ਦ ਗੀ ਵਿੱਚ ਘਰ ਅੰਦਰ ਵੜ ਕੇ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ 2 ਬੰਦੇ ਤੜਕੇ ਸਵੇਰ ਸਮੇਂ ਘਰ ਅੰਦਰ ਦਾਖਲ ਹੋਏ, ਜਿੰਨਾ ਦੇ ਮੂੰਹ ਬੰਨੇ ਹੋਏ ਸੀ। ਉਨ੍ਹਾਂ ਵੱਲੋਂ ਘਰ ਅੰਦਰ ਪਏ ਰੁਪਏ ਅਤੇ ਗਹਿਣੇ ਚੋਰੀ ਕਰ ਲਏ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਈ। ਪੀੜਤ ਪਰਿਵਾਰ ਵੱਲੋਂ ਪੁਲੀਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ

ਅਤੇ ਪੁਲਿਸ ਵੱਲੋਂ ਮੌਕਾ ਦੇਖਣ ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 13 ਤਰੀਕ ਸ਼ਨੀਵਾਰ ਨੂੰ 5-30 ਵਜੇ ਕਿਸੇ ਕੰਮ ਲਈ ਚੰਡੀਗੜ੍ਹ ਗਏ ਸਨ। ਜਦੋਂ ਉਹ 16 ਤਰੀਕ ਦੀ ਸ਼ਾਮ ਨੂੰ ਵਾਪਿਸ ਘਰ ਆਏ ਤਾਂ ਉਨ੍ਹਾਂ ਦੇ ਘਰ ਦਰਵਾਜ਼ੇ ਖੁਲੇ ਅਤੇ ਉਨ੍ਹਾਂ ਦਾ ਕੀਮਤੀ ਸਮਾਨ ਚੋਰੀ ਹੋ ਚੁਕਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਮਰੇ ਰਾਹੀਂ ਦੇਖਿਆ ਕਿ ਉਨ੍ਹਾਂ ਦੇ ਘਰ 2 ਨੌਜਵਾਨ ਦਾਖਲ ਹੋਏ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ।

ਨੌਜਵਾਨਾਂ ਨੇ ਪਹਿਲਾਂ 2 ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਨਹੀਂ ਟੁੱਟੇ ਤਾਂ ਉਹ ਤੀਜੇ ਦਰਵਾਜ਼ੇ ਦੀ ਗ੍ਰਿਲ ਤੋੜ ਕੇ ਘਰ ਅੰਦਰ ਵੜ ਗਏ। ਉਨ੍ਹਾਂ ਦੇ ਘਰ ਵਿਚ ਪਏ 20 ਹਜ਼ਾਰ ਰੁਪਏ ਅਤੇ ਗਹਿਣਿਆਂ ਦੀ ਲੁੱਟ ਕੀਤੀ। ਜਿਸ ਵਿਚ ਉਨ੍ਹਾਂ ਦਾ 25-30 ਲੱਖ ਦੇ ਕਰੀਬ ਨੁਕਸਾਨ ਹੋਇਆ। ਉਨ੍ਹਾਂ ਨੇ ਲੜਕੀ ਅਤੇ ਲੜਕੇ ਦੇ ਵਿਆਹ ਲਈ ਗਹਿਣੇ ਬਣਾਕੇ ਰੱਖੇ ਸਨ, ਜੋ ਕਿ ਚੋਰੀ ਹੋ ਗਏ। ਉਨ੍ਹਾਂ ਨੇ ਇਸ ਸਬੰਧੀ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਮੁਲਾਜ਼ਮ ਪੂਰਨ ਸਿੰਘ ਮੌਕਾ ਦੇਖ ਗਏ ਹਨ। ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦਾ ਚੋਰੀ ਹੋਇਆ ਸਮਾਨ ਉਨ੍ਹਾਂ ਨੂੰ ਵਾਪਸ ਕਰਨ ਵਿਚ ਮੱਦਦ ਕੀਤੀ ਜਾਵੇ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈ.ਬਲਾਕ 360 ਨੰਬਰ ਕੋਠੀ ਵਿੱਚ 2 ਨੌਜਵਾਨਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਪਰਿਵਾਰਿਕ ਮੈਂਬਰ ਕਿਸੇ ਕੰਮ ਲਈ ਚੰਡੀਗੜ੍ਹ ਗਏ ਹੋਏ ਸੀ, ਤਾਂ ਉਨ੍ਹਾਂ ਦੇ ਘਰ ਅੰਦਰ ਵੜ ਕੇ ਚੋਰੀ ਕੀਤੀ ਗਈ। ਜਿਸ ਵਿੱਚ ਉਨ੍ਹਾਂ ਦਾ 25 ਲੱਖ ਦੇ ਕਰੀਬ ਸਮਾਨ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ ਫੁਟੇਜ ਦੇਖੀ ਜਾ ਰਹੀ ਹੈ। ਜਿਸ ਤੋਂ ਬਾਅਦ ਦੋ ਸ਼ੀ ਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *